Australia & New Zealand

ਆਸਟ੍ਰੇਲੀਆ ਨੇ ਈਰਾਨ ਨਾਲੋਂ ਸਾਰੇ ਕੂਟਨੀਤਕ ਸਬੰਧ ਤੋੜੇ !

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅਤੇ ਵਿਦੇਸ਼ ਮੰਤਰੀ ਪੈਨੀ ਵੋਂਗ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਆਸਟ੍ਰੇਲੀਆ ਵਿਚ ਘੱਟੋ-ਘੱਟ 2 ਯਹੂਦੀ ਵਿਰੋਧੀ ਹਮਲਿਆਂ ਪਿੱਛੇ ਈਰਾਨ ਦਾ ਹੱਥ ਹੋਣ ਦਾ ਦੋਸ਼ ਲਾਗਾਉਂਦਿਆਂ ਈਰਾਨ ਨਾਲ ਸਾਰੇ ਕੂਟਨੀਤਕ ਸਬੰਧ ਖਤਮ ਕਰ ਦਿੱਤੇ ਹਨ ਤੇ ਈਰਾਨੀ ਰਾਜਦੂਤ ਨੂੰ ਦੇਸ਼ ਨਿਕਾਲਾ ਦੇ ਦਿੱਤਾ ਹੈ

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਸਟ੍ਰੇਲੀਅਨ ਸੁਰੱਖਿਆ ਖੁਫੀਆ ਸੰਗਠਨ (ਏ.ਐੱਸ.ਆਈ.ਓ.) ਨੇ ਸਿੱਟਾ ਕੱਢਿਆ ਹੈ ਕਿ ਈਰਾਨ ਸਰਕਾਰ ਨੇ ਪਿਛਲੇ ਸਾਲ ਅਕਤੂਬਰ ਵਿਚ ਸਿਡਨੀ ’ਚ ਕੋਸ਼ੇਰ (ਯਹੂਦੀ ਧਾਰਮਿਕ ਕਾਨੂੰਨਾਂ ਅਨੁਸਾਰ ਤਿਆਰ ਕੀਤਾ ਗਿਆ ਭੋਜਨ) ਫੂਡ ਕੰਪਨੀ ‘ਲੂਈਸ ਕਾਂਟੀਨੈਂਟਲ ਕਿਚਨ’ ਅਤੇ ਪਿਛਲੇ ਸਾਲ ਦਸੰਬਰ ’ਚ ਮੈਲਬੌਰਨ ਵਿਚ ‘ਅਦਸ ਇਜ਼ਰਾਈਲ ਸਿਨਾਗੌਗ’ ’ਤੇ ਹਮਲੇ ਦਾ ਨਿਰਦੇਸ਼ ਦਿੱਤਾ ਸੀ। ਈਰਾਨ ਸਰਕਾਰ ਨੇ ਇਸ ਸਬੰਧੀ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਆਸਟ੍ਰੇਲੀਆ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕਿਸੇ ਰਾਜਦੂਤ ਨੂੰ ਕੱਢਿਆ ਹੈ। 2023 ਵਿਚ ਹਮਾਸ ਅਤੇ ਇਜ਼ਰਾਈਲ ਵਿਚਕਾਰ ਯੁੱਧ ਸ਼ੁਰੂ ਹੋਣ ਤੋਂ ਬਾਅਦ ਇਨ੍ਹਾਂ ਦੋਵਾਂ ਸ਼ਹਿਰਾਂ ’ਚ ਯਹੂਦੀ ਵਿਰੋਧੀ ਘਟਨਾਵਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ।

Related posts

STATEMENT OF SUPPORT NEPALESE AUSTRALIAN COMMUNITY !

admin

ਆਸਟ੍ਰੇਲੀਅਨ ਸਰਕਾਰ 500 ਹੋਰ ‘ਵਾਧੂ’ ਟੈਰਿਫਾਂ ਵਿੱਚ ਕਟੌਤੀ ਕਰੇਗੀ !

admin

STATEMENT OF SUPPORT ISLAMIC SOCIETY OF GOLD COAST !

admin