ਕੈਨਬਰਾ – ਆਸਟ੍ਰੇਲਿਆਈ ਸਰਕਾਰ ਨੇ ਕੋਰੋਨਾ ਵਾਇਰਸ ਦੀਆਂ ਦੋ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਵਿਚ ਭਾਰਤ ਦੀ ਸਵਦੇਸ਼ੀ ਵੈਕਸੀਨ ਕੋਵੈਕਸੀਨ ( ਵੀ ਸ਼ਾਮਲ ਹੈ ਜਿਸ ਨੂੰ ਹੈਦਰਾਬਾਦ ਦੀ ਕੰਪਨੀ ਭਾਰਤ ਬਾਇਓਟੈੱਕ ਨੇ ਵਿਕਸਤ ਕੀਤਾ ਹੈ। ਸਰਕਾਰ ਨੇ ਸੈਲਾਨੀਆਂ ਦੇ ਵੈਕਸੀਨੇਸ਼ਨ ਸਟੇਟਸ ‘ਚ ਵੈਕਸੀਨ ਨੂੰ ਮਾਨਤਾ ਦਿੱਤੀ ਹੈ। ਯਾਨੀ ਹੁਣ ਕੋਵੈਕਸੀਨ ਲਗਵਾਉਣ ਵਾਲੇ ਭਾਰਤੀ ਯਾਤਰੀ ਬਿਨਾਂ ਰੋਕ-ਟੋਕ ਦੇ ਆਸਟ੍ਰੇਲੀਆ ਦਾ ਯਾਤਰਾ ਕਰ ਸਕਣਗੇ। ਇਸ ਗੱਲ ਦੀ ਜਾਣਕਾਰੀ ਭਾਰਤ ‘ਚ ਆਸਟ੍ਰੇਲੀਆ ਦੇ ਰਾਜਦੂਤ ਬੈਰੀ ਓ’ ਫੈਰੇਲ ਨੇ ਦਿੱਤੀ ਹੈ। ਆਸਟ੍ਰੇਲੀਆ ਨੇ ਵੈਕਸੀਨ ਨੂੰ ਅਜਿਹੇ ਸਮੇਂ ਮਾਨਤਾ ਦਿੱਤੀ ਹੈ, ਜਦੋਂ ਵਿਸ਼ਵ ਸਿਹਤ ਸੰਗਠਨ ਤੋਂ ਇਸ ਨੂੰ ਅਜੇ ਤਕ ਮਨਜ਼ੂਰੀ ਨਹੀਂ ਮਿਲੀ ਹੈ।
ਆਸਟ੍ਰੇਲਿਆਈ ਸਰਕਾਰ ਨੇ ਸਿਹਤ ਵਿਭਾਗ ਥੈਰੇਪਿਊਟਿਕ ਗੁਡਜ਼ ਐਡਮਿਨਿਸਟ੍ਰੇਸ਼ਨ ਨੇ ਸੋਮਵਾਰ ਨੂੰ ਭਾਰਤ ਦੀ ਕੋਵੈਕਸੀਨ ਤੇ ਚੀਨ ਦੀ ਸਿਨੋਫਾਰਮ ਕੰਪਨੀ ਦੀ ਵੈਕਸੀਨ ਨੂੰ ਮਾਤਨਾ ਦੇਣ ਦਾ ਫ਼ੈਸਲਾ ਲਿਆ ਹੈ। ਇਸ ਨਵੇਂ ਫ਼ੈਸਲੇ ਤੋਂ ਬਾਅਦ ਅਜਿਹਾ ਮੰਨਿਆ ਜਾਵੇਗਾ ਕਿ ਜਿਨ੍ਹਾਂ ਲੋਕਾਂ ਨੂੰ ਕੋਵੈਕਸੀਨ ਲਗਾਈ ਗਈ ਹੈ, ਉਨ੍ਹਾਂ ਦਾ ਟੀਕਾਕਰਨ ਪੂਰਾ ਹੋ ਗਿਆ ਹੈ। ਆਸਟ੍ਰੇਲੀਆ ਨੇ ਕੋਵੈਕਸੀਨ ਲਗਵਾਉਣ ਵਾਲੇ 12 ਸਾਲ ਤੇ ਇਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਪ੍ਰਵੇਸ਼ ਕਰਨ ਦੀ ਇਜਾਜ਼ਤ ਦਿੱਤੀ ਹੈ। ਵਿਭਾਗ ਦਾ ਕਹਿਣਾ ਹੈ ਕਿ ਟੀਜੀਏ ਨੇ ਹਾਲ ਹੀ ‘ਚ ਵੈਕਸੀਨ ਨਾਲ ਜੁੜੀ ਵਧੇਰੇ ਜਾਣਕਾਰੀ ਹਾਸਲ ਕੀਤੀ ਹੈ। ਉੱਥੇ ਹੀ ਕੋਵਿਡ ਵੈਕਸੀਨ ਲਗਵਾਉਣ ਵਾਲੇ 18 ਤੋਂ 60 ਸਾਲ ਦੇ ਲੋਕਾਂ ਨੂੰ ਦਾਖ਼ਲੇ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਟੀਜੀਏ ਨੇ 1 ਅਕਤੂਬਰ ਨੂੰ ਸਲਾਹ ਦਿੱਤੀ ਸੀ ਕਿ ਕੌਮਾਂਤਰੀ ਯਾਤਰੀਆਂ ਲਈ ਕੋਰੋਵੈਕ ਤੇ ਕੋਵੀਸ਼ੀਲਡ ਵੈਕਸੀਨ ਨੂੰ ਵੀ ‘ਮਾਨਤਾ ਪ੍ਰਾਪਤ ਵੈਕਸੀਨ’ ਮੰਨਿਆ ਜਾਵੇ। ਯਾਨੀ ਅਜਿਹਾ ਮੰਨਿਆ ਜਾਵੇਗਾ ਕਿ ਜਿਨ੍ਹਾਂ ਲੋਕਾਂ ਨੇ ਇਹ ਦੋਵੇਂ ਵੈਕਸੀਨ ਲਗਵਾਈਆਂ ਹਨ, ਉਨ੍ਹਾਂ ਦਾ ਟੀਕਾਕਰਨ ਪੂਰਾ ਹੋ ਗਿਆ ਹੈ (Vaccines Approved in Australia)। ਮੌਜੂਦਾ ਸਮੇਂ ਸਰਕਾਰੀ ਏਜੰਸੀ ਦੀ ਮਾਨਤਾ ਪ੍ਰਾਪਤ ਵੈਕਸੀਨ ਦੀ ਸੂਚੀ ‘ਚ ਫਾਈਜ਼ਰ, ਐਸਟ੍ਰਾਜ਼ੈਨੇਕਾ, ਕੋਵੀਸ਼ੀਲਡ, ਸਪਾਈਕਵੈਕਸ, ਜੈਨਸਨ ਤੇ ਕੋਰੋਨਾਵੈਕ ਦਾ ਨਾਂ ਸ਼ਾਮਲ ਹੈ।