Australia & New Zealand

ਆਸਟ੍ਰੇਲੀਆ : ਫੇਸਬੁੱਕ ‘ਤੇ ਨਹੀਂ ਦਿਸੇਗਾ ਦੇਸ਼ ਦੇ ਸਿਹਤ ਵਿਭਾਗ ਦਾ ਇਸ਼ਤਿਹਾਰ, ਤੋੜਿਆ ਨਾਤਾ

ਮੈਲਬੌਰਨ – ਆਸਟ੍ਰੇਲੀਆ ਦੇ ਸਿਹਤ ਵਿਭਾਗ ਨੇ ਫੇਸਬੁੱਕ ਨਾਲੋਂ ਨਾਤਾ ਤੋੜ ਲਿਆ ਹੈ। ਸੋਸ਼ਲ ਮੀਡੀਆ ਦਿੱਗਜ ਦੇ ਨਾਲ ਦੇਸ਼ ਦੀ ਸਰਕਾਰ ਦੇ ਵਿਵਾਦਾਂ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਹੈ। ਅਸਲ ਵਿਚ ਫੇਸਬੁੱਕ ਨੇ ਦੇਸ਼ ਵਿਚ ਆਪਣੇ ਪਲੇਟਫਾਰਮ ‘ਤੇ ਨਵੀਂ ਸਮੱਗਰੀ ਨੂੰ ਬਲਾਕ ਕਰ ਦਿੱਤਾ ਹੈ। ਦੱਸ ਦੇਈਏ ਕਿ ਆਸਟ੍ਰੇਲੀਆ ਨੇ ਦੇਸ਼ ਭਰ ਵਿਚ ਕੋਵਿਡ-19 ਵੈਕਸੀਨੇਸ਼ਨ ਦੀ ਸ਼ੁਰੂਆਤ ਕਰ ਦਿੱਤੀ ਹੈ।ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ‘ਚ ਖ਼ਬਰ ਦਿਖਾਉਣ ਲਈ ਪੈਸਾ ਦੇਣ ਦੇ ਕਾਨੂੰਨ ਤੋਂ ਭੜਕੇ ਫੇਸਬੁੱਕ ਨੇ ਸਾਰੀਆਂ ਨਿਊਜ਼ ਵੈੱਬਸਾਈਟਸ ਦੇ ਖ਼ਬਰਾਂ ਪੋਸਟ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਫੇਸਬੁੱਕ ਦੇ ਇਸ ਬੈਨ ਦੀ ਲਪੇਟ ‘ਚ ਮੌਸਮ, ਸੂਬਾ ਸਿਹਤ ਵਿਭਾਗ ਤੇ ਪੱਛਮੀ ਆਸਟ੍ਰੇਲਿਆਈ ਵਿਰੋਧੀ ਨੇਤਾ ਆ ਗਏ ਹਨ। ਇੱਥੋਂ ਤਕ ਕਿ ਫੇਸਬੁੱਕ ਨੇ ਆਸਟ੍ਰੇਲੀਆ ‘ਚ ਆਪਣਾ ਪੇਜ ਵੀ ਬਲਾਕ ਕਰ ਦਿੱਤਾ ਹੈ। ਇਸ ਕਾਰਨ ਦੇਸ਼ ਵਿਚ ਐਮਰਜੈਂਸੀ ਸਰਵਿਸ ਪ੍ਰਭਾਵਿਤ ਹੈ।ਇਸ ਲੜੀ ‘ਚ ਫੇਸਬੁੱਕ ਨੇ ਆਪਣੇ ਆਸਟ੍ਰੇਲਿਆਈ ਯੂਜ਼ਰਜ਼ ਨੂੰ ਦੇਸ਼ ਤੇ ਵਿਦੇਸ਼ ਦੀ ਕਿਸੇ ਵੀ ਨਿਊਜ਼ ਵੈੱਬਸਾਈਟ ਦੀ ਖ਼ਬਰ ਨਾ ਖੋਲ੍ਹਣ ‘ਤੇ ਵੀ ਰੋਕ ਲਗਾ ਦਿੱਤੀ। ਫੇਸਬੁੱਕ ਨੇ ਇਸ ‘ਤੇ ਕਿਹਾ ਹੈ ਕਿ ਉਹ ਸੈਨੇਟ ‘ਚ ਆਏ ਕਾਨੂੰਨ ਦੇ ਵਿਰੋਧ ‘ਚ ਇਹ ਰੋਕ ਲਗਾ ਰਿਹਾ ਹੈ। ਇਸ ਕਾਨੂੰਨ ‘ਚ ਕਿਹਾ ਗਿਆ ਹੈ ਕਿ ਫੇਸਬੁੱਕ ਤੇ ਗੂਗਲ ਨਿਊਜ਼ ਕੰਪਨੀਆਂ ਨੂੰ ਪੈਸੇ ਦਾ ਭੁਗਤਾਨ ਕਰਨ ਲਈ ਗੱਲ ਕਰਨਗੀਆਂ।
ਆਸਟ੍ਰੇਲੀਆ ਦੇ ਮੌਸਮ ਵਿਭਾਗ ਦੇ ਵੀ ਪੇਜ ਨੂੰ ਫੇਸਬੁੱਕ ਨੇ ਬਲਾਕ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਆਸਟ੍ਰੇਲਿਆਈ ਸਰਕਾਰ ਨੇ ਕਿਹਾ ਸੀ ਕਿ ਖਰੜਾ ਕਾਨੂੰਨਾਂ ‘ਚ ਇਹ ਸਪੱਸ਼ਟ ਕਰਨ ਲਈ ਸੋਧ ਕੀਤੀ ਜਾਵੇਗੀ ਕਿ ਗੂਗਲ ਤੇ ਫੇਸਬੁੱਕ ਖ਼ਬਰਾਂ ਲਈ ਪ੍ਰਕਾਸ਼ਕਾਂ ਨੂੰ ਨਿਊਜ਼ ਲਿੰਕ ‘ਤੇ ਪ੍ਰਤੀ ਕਲਿੱਕ ਦੀ ਬਜਾਏ ਇਕਮੁਸ਼ਤ ਰਾਸ਼ੀ ਦਾ ਭੁਗਤਾਨ ਕਰਨਗੀਆਂ।

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

admin

Sussan Ley Extends Thai Pongal 2026 Greetings to Tamil Community

admin

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !

admin