ਸਿਡਨੀ – ਇਕ ਮਨੁੱਖੀ ਅਧਿਕਾਰ ਜਥੇਬੰਦੀ ਨੇ ਆਪਣੀ ਤਾਜ਼ਾ ਰਿਪੋਰਟ ‘ਚ ਕਿਹਾ ਹੈ ਕਿ ਚੀਨੀ ਸਰਕਾਰ ਤੇ ਉਸਦੇ ਹਮਾਇਤੀਆਂ ਨੇ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ‘ਚ ਰਹਿ ਰਹੇ ਲੋਕਤੰਤਰ ਹਮਾਇਤੀ ਚੀਨੀ ਵਿਦਿਆਰਥੀਆਂ ਦੀ ਨਿਗਰਾਨੀ ਕੀਤੀ, ਸ਼ੋਸ਼ਣ ਕੀਤਾ ਤੇ ਉਨ੍ਹਾਂ ਨੂੰ ਧਮਕਾਇਆ ਹੈ। ਪਰ ਆਸਟ੍ਰੇਲੀਆਈ ਯੂਨੀਵਰਸਿਟੀ ਇਨ੍ਹਾਂ ਵਿਦਿਆਰਥੀਆਂ ਦੀ ਵਿੱਦਿਅਕ ਆਜ਼ਾਦੀ ਦੀ ਰੱਖਿਆ ਕਰਨ ‘ਚ ਅਸਮਰੱਥ ਰਹੇ।
ਬੁੱਧਵਾਰ ਨੂੰ ਰਿਪੋਰਟ ‘ਚ ਕਿਹਾ ਗਿਆ ਹੈ ਕਿ ਚੀਨ ‘ਚ ਲੋਕਤੰਤਰ ਦੇ ਹਮਾਇਤੀ ਇਨ੍ਹਾਂ ਚੀਨੀ ਵਿਦਿਆਰਥੀਆਂ ਨੂੰ ਚੀਨੀ ਸਰਕਾਰ ਵਲੋਂ ਏਨਾ ਜ਼ਿਆਦਾ ਧਮਕਾਇਆ ਗਿਆ ਕਿ ਉਹ ਬੁਰੀ ਤਰ੍ਹਾਂ ਸਹਿਮੇ ਹੋਏ ਹਨ। ਇੱਥੋਂ ਤਕ ਉਨ੍ਹਾਂ ਦੀਆਂ ਕਲਾਸਾਂ ਦੇ ਹੋਰਨਾਂ ਵਿਦਿਆਰਥੀਆਂ ਨੂੰ ਇਨ੍ਹਾਂ ਵਿਦਿਆਰਥੀਆਂ ਦੀਆਂ ਜਾਣਕਾਰੀਆਂ ਚੀਨੀ ਅਧਿਕਾਰੀਆਂ ਤਕ ਪਹੁੰਚਾਈਆਂ ਗਈਆਂ ਹਨ।
ਬੀਜਿੰਗ ਤੋਂ ਹਜ਼ਾਰਾਂ ਕਿਲੋਮੀਟਰ ਹੋਣ ਦੇ ਬਾਵਜੂਦ ਇਹ ਚੀਨੀ ਵਿਦਿਆਰਥੀ ਏਨਾ ਜ਼ਿਆਦਾ ਡਰੇ ਹੋਏ ਹਨ ਕਿ ਉਨ੍ਹਾਂ ਨੇ ਆਪਣੀਆਂ ਸਰਗਰਮੀਆਂ ਤੇ ਵਿਚਾਰ ਪ੍ਰਗਟਾਵੇ ਨੂੰ ਸੀਮਤ ਕਰ ਲਿਆ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਡਰ ਹੈ ਕਿ ਕਿਤੇ ਉਨ੍ਹਾਂ ਖ਼ਿਲਾਫ਼ ਸਜ਼ਾਯੋਗ ਕਾਰਵਾਈ ਤਹਿਤ ਚੀਨ ‘ਚ ਮੌਜੂਦ ਉਨ੍ਹਾਂ ਦੇ ਪਰਿਵਾਰ ਨੂੰ ਪਰੇਸ਼ਾਨ ਨਾ ਕੀਤਾ ਜਾਵੇ।
ਆਸਟ੍ਰੇਲੀਆ ਦੇ ਖੋਜਕਰਤਾਵਾਂ ਦੇ ਮਨੁੱਖੀ ਅਧਿਕਾਰ ਸੰਗਠਨ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਤਕਲੀਫ਼ ਵਾਲਾ ਹੈ ਕਿ ਇਹ ਵਿਦਿਆਰਥੀ ਆਪਣੇ ਘਰ ਤੋਂ ਦੂਰ ਇੱਥੇ ਇਕਦਮ ਇਕੱਲੇ ਪੈ ਗਏ ਹਨ ਤੇ ਇਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਕੁਝ ਵੀ ਨਹੀਂ ਕਰ ਪਾ ਰਹੀਆਂ।
ਇੱਧਰ ਰਾਇਟਰ ਤੋਂ ਪ੍ਰਰਾਪਤ ਜਾਣਕਾਰੀ ਮੁਤਾਬਕ, ਐਮਨੈਸਟੀ ਇੰਟਰਨੈਸ਼ਨਲ ਨੇ ਕਿਹਾ ਕਿ ਸੈਂਸਰਸ਼ਿਪ, ਸ਼ੋਸ਼ਣ, ਗਿ੍ਫ਼ਤਾਰੀਆਂ ਤੇ ਮੁਕੱਦਮੇ ਚਲਾਉਣ ਨੂੰ ਸਹੀ ਠਹਿਰਾਉਣ ਲਈ ਹਾਂਗਕਾਂਗ ਪ੍ਰਸ਼ਾਸਨ ਨੇ ਇਕ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਦਾ ਸਹਾਰਾ ਲਿਆ ਹੈ। ਪਿਛਲੇ ਸਾਲ ਜੂਨ ‘ਚ ਲਾਗੂ ਕੀਤੇ ਗਏ ਇਸ ਕਾਨੂੰਨ ਦੇ ਬਾਅਦ ਤੋਂ ਪ੍ਰਸ਼ਾਸਨ ਨੇ ਛੋਟੇ ਘੱਟ ਗਿਣਤੀ ਸਮੂਹਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ।
previous post
next post