India

ਇਕਵਾਡੋਰ ਦੀ ਜੇਲ੍ਹ ‘ਚ ਕੈਦੀਆਂ ਵਿਚਾਲੇ ਮਾਰ-ਕੁਟਾਈ

ਨਵੀਂ ਦਿੱਲੀ – ਇਕਵਾਡੋਰ ਦੀ ਸਭ ਤੋਂ ਵੱਡੀ ਜੇਲ੍ਹ ਵਿਚ ਸ਼ਨੀਵਾਰ ਨੂੰ ਹਿੰਸਕ ਝੜਪਾਂ ਹੋਈਆਂ, ਜਿਸ ਵਿਚ 68 ਤੋਂ ਵੱਧ ਕੈਦੀ ਮਾਰੇ ਗਏ। ਜੇਲ੍ਹ ਵਿਚ ਕੈਦੀਆਂ ਦਾ ਆਪਸੀ ਝਗੜਾ ਇਸ ਹੱਦ ਤਕ ਵੱਧ ਗਿਆ ਕਿ ਆਪਸੀ ਝਗੜੇ ਵਿਚ 68 ਤੋਂ ਵੱਧ ਕੈਦੀਆਂ ਦੀ ਮੌਤ ਹੋ ਗਈ ਅਤੇ ਕਈ ਕੈਦੀਆਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕਵਾਡੋਰ ਦੇ ਤੱਟੀ ਸ਼ਹਿਰ ਗੁਆਯਾਕਿਲ ਵਿਚ ਜੇਲ੍ਹ ਦੇ ਨੇੜੇ ਸਥਿਤ ਕਾਲੋਨੀ ਦੇ ਲੋਕਾਂ ਨੇ ਜੇਲ੍ਹ ਦੇ ਅੰਦਰੋਂ ਭਿਆਨਕ ਚੀਕਾਂ ਦੀ ਆਵਾਜ਼ ਸੁਣੀ। ਇੱਥੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਜੇਲ੍ਹ ਦੇ ਅੰਦਰੋਂ ਲਗਾਤਾਰ ਗੋਲੀਬਾਰੀ ਅਤੇ ਤਾਲਾਬੰਦੀ ਤੋਂ ਧਮਾਕਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਅਜਿਹੀਆਂ ਖ਼ਬਰਾਂ ਤੋਂ ਬਾਅਦ ਹੁਣ ਇਕਵਾਡੋਰ ਦੀ ਜੇਲ ਪ੍ਰਸ਼ਾਸਨ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜੇਲ ਦੇ ਅੰਦਰ ਕੈਦੀਆਂ ਦੀ ਆਪਸੀ ਝੜਪ ਹੋਈ ਹੈ, ਜਿਸ ਵਿਚ ਕਈ ਕੈਦੀ ਜ਼ਖਮੀ ਵੀ ਹੋਏ ਹਨ। ਪੁਲਿਸ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਜੇਲ੍ਹ ਦੇ ਅੰਦਰੋਂ ਕੁਝ ਵਿਸਫੋਟਕ ਅਤੇ ਬੰਦੂਕਾਂ ਵੀ ਜ਼ਬਤ ਕੀਤੀਆਂ ਹਨ।

Related posts

ਮੋਦੀ ਵਲੋਂ ਪਹਿਲਾ ਬਲਾਇੰਡ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਵਧਾਈਆਂ

admin

ਭਾਰਤ ਦੇ ਅਹਿਮਦਾਬਾਦ ਵਿੱਚ ਹੋਣਗੀਆਂ ‘ਕਾਮਨਵੈਲਥ ਗੇਮਜ਼ 2030’

admin

‘ਮਹਿਲਾ ਪ੍ਰੀਮੀਅਰ ਲੀਗ 2026’ 9 ਜਨਵਰੀ ਤੋਂ 5 ਫਰਵਰੀ ਤੱਕ ਹੋਵੇਗੀ

admin