International

ਇਜ਼ਰਾਈਲ ਦਾ ਗਾਜ਼ਾ ਪੱਟੀ ’ਤੇ ਕਹਿਰ ਹਵਾਈ ਹਮਲੇ ’ਚ ਹਮਾਸ ਮੁਖੀ ਰਾਵੀ ਮੁਸ਼ਤਾਹਾ ਸਮੇਤ ਤਿੰਨ ਦੀ ਮੌਤ

ਯਰੂਸ਼ਲਮ – ਗਾਜ਼ਾ ’ਤੇ ਇਜ਼ਰਾਈਲ ਦਾ ਹਮਲਾ ਜਾਰੀ ਹੈ। ਹਮਾਸ ਦੇ ਨਾਲ ਇਸ ਜੰਗ ਵਿੱਚ ਇਜ਼ਰਾਇਲੀ ਫੌਜ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਵੀਰਵਾਰ ਨੂੰ ਇਜ਼ਰਾਇਲੀ ਫੌਜ ਨੇ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਉਸ ਵਲੋਂ ਕੀਤੇ ਗਏ ਹਮਲੇ ’ਚ ਹਮਾਸ ਦੇ ਤਿੰਨ ਸੀਨੀਅਰ ਨੇਤਾ ਮਾਰੇ ਗਏ ਸਨ।ਹਮਾਸ ਦੇ ਮੁਖੀ ਰਾਵੀ ਮੁਸ਼ਤਾਹਾ ਅਤੇ ਦੋ ਸੀਨੀਅਰ ਸੁਰੱਖਿਆ ਅਧਿਕਾਰੀ ਤਿੰਨ ਮਹੀਨੇ ਪਹਿਲਾਂ ਇਜ਼ਰਾਈਲੀ ਬਲਾਂ ਦੇ ਹਵਾਈ ਹਮਲੇ ਦੌਰਾਨ ਗਾਜ਼ਾ ਵਿੱਚ ਮਾਰੇ ਗਏ ਸਨ।
ਇਜ਼ਰਾਈਲੀ ਫੌਜ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਹਮਲੇ ਵਿੱਚ ਉੱਤਰੀ ਗਾਜ਼ਾ ਵਿੱਚ ਇੱਕ ਭੂਮੀਗਤ ਕੰਪਲੈਕਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਵਿੱਚ ਰਾਵੀ ਮੁਸ਼ਤਾਹਾ ਦੇ ਨਾਲ-ਨਾਲ ਕਮਾਂਡਰ ਸਾਮੇਹ ਅਲ-ਸਿਰਾਜ ਅਤੇ ਸਾਮੀ ਓਦੇਹ ਦੀ ਮੌਤ ਹੋ ਗਈ ਸੀ।
ਫੌਜ ਨੇ ਆਪਣੇ ਬਿਆਨ ’ਚ ਕਿਹਾ ਕਿ ਮੁਸ਼ਤਾਹਾ ਹਮਾਸ ਦਾ ਚੋਟੀ ਦਾ ਸੰਚਾਲਕ ਸੀ ਅਤੇ ਹਮਾਸ ਦੀ ਫੌਜ ਦੀ ਤਾਇਨਾਤੀ ਨਾਲ ਜੁੜੇ ਫੈਸਲਿਆਂ ’ਤੇ ਉਸ ਦਾ ਸਿੱਧਾ ਪ੍ਰਭਾਵ ਸੀ। ਉਹ ਹਮਾਸ ਦੇ ਚੋਟੀ ਦੇ ਨੇਤਾ ਯਾਹਿਆ ਸਿਨਵਰ ਦਾ ’ਸੱਜੇ ਹੱਥ ਦਾ ਆਦਮੀ’ ਸੀ। 2015 ਵਿੱਚ, ਅਮਰੀਕੀ ਵਿਦੇਸ਼ ਵਿਭਾਗ ਨੇ ਮੁਸ਼ਤਾਹਾ ਨੂੰ ’ਗਲੋਬਲ ਅੱਤਵਾਦੀ’ ਐਲਾਨਿਆ ਸੀ।

Related posts

ਜੇ ਹਮਾਸ ਨੇ ਹਥਿਆਰ ਨਹੀਂ ਛੱਡੇ ਤਾਂ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇਗਾ: ਅਮਰੀਕਨ ਉਪ-ਰਾਸ਼ਟਰਪਤੀ ਵੈਂਸ

admin

ਦੀਵਾਲੀ ਏਕਤਾ ਅਤੇ ਨਵੀਆਂ ਉਮੀਦਾਂ ਦੀ ਪ੍ਰਤੀਕ ਹੈ: ਬ੍ਰਿਟਿਸ਼ ਪ੍ਰਧਾਨ ਮੰਤਰੀ

admin

HAPPY DIWALI 2025 !

admin