International

ਇਜ਼ਰਾਈਲ ਨੇ ਸੰਯੁਕਤ ਰਾਸ਼ਟਰ ਰਾਹਤ ਅਤੇ ਕਾਰਜ ਏਜੰਸੀ ਨਾਲ ਸਹਿਯੋਗ ਕੀਤਾ ਖ਼ਤਮ

ਯੇਰੂਸ਼ਲਮ – ਸੰਯੁਕਤ ਰਾਸ਼ਟਰ ਵਿਚ ਇਜ਼ਰਾਈਲ ਦੇ ਰਾਜਦੂਤ ਡੈਨੀ ਡੈਨਨ ਨੇ ਐਲਾਨ ਕੀਤਾ ਹੈ ਕਿ ਉਸ ਨੇ ਫਲਸਤੀਨ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਰਾਹਤ ਅਤੇ ਕਾਰਜ ਏਜੰਸੀ (ਯੂ.ਐੱਨ.ਆਰ.ਡਬਲਯੂ.ਏ.) ਨਾਲ ਸਹਿਯੋਗ ਖ਼ਤਮ ਕਰ ਦਿੱਤਾ ਹੈ। ਡੈਨਨ ਨੇ ਇੱਕ ਬਿਆਨ ਵਿੱਚ ਕਿਹਾ, “ਯੂ ਐਨ ਆਰ ਡਬਲਯੂ ਏ ‘ਤੇ ਕਾਨੂੰਨ ਦੇ ਬਾਅਦ, ਅਸੀਂ ਅਧਿਕਾਰਤ ਤੌਰ ‘ਤੇ ਜਨਰਲ ਅਸੈਂਬਲੀ ਦੇ ਪ੍ਰਧਾਨ ਨੂੰ ਸੰਗਠਨ ਦੇ ਨਾਲ ਸਾਡੇ ਸਹਿਯੋਗ ਦੀ ਸਮਾਪਤੀ ਬਾਰੇ ਸੂਚਿਤ ਕਰ ਦਿੱਤਾ ਹੈ। ਅਸੀਂ ਸੰਯੁਕਤ ਰਾਸ਼ਟਰ ਨੂੰ ਬਹੁਤ ਜ਼ਿਆਦਾ ਸਬੂਤ ਸੌਂਪੇ ਹਨ ਜੋ ਇਹ ਦਰਸਾਉਂਦੇ ਹਨ ਕਿ ਕਿਵੇਂ ਹਮਾਸ ਨੇ ਯੂ ਐਨ ਆਰ ਡਬਲਯੂ ਏ ਵਿੱਚ ਘੁਸਪੈਠ ਕੀਤੀ, ਫਿਰ ਵੀ ਸੰਯੁਕਤ ਰਾਸ਼ਟਰ ਨੇ ਇਸ ਹਕੀਕਤ ਨੂੰ ਨਜ਼ਰਅੰਦਾਜ਼ ਕੀਤਾ।” ਉਸਨੇ ਕਿਹਾ ਕਿ ਇਜ਼ਰਾਈਲ ਮਾਨਵਤਾਵਾਦੀ ਸੰਗਠਨਾਂ ਨਾਲ ਸਹਿਯੋਗ ਕਰਨਾ ਜਾਰੀ ਰੱਖੇਗਾ, ਪਰ ਇਹ ਉਨ੍ਹਾਂ ਸੰਗਠਨਾਂ ਨਾਲ ਨਹੀਂ ਜੋ ਇਜ਼ਰਾਈਲ ਰਾਜ ਦੇ ਵਿਰੁੱਧ ਅੱਤਵਾਦ ਨੂੰ ਉਤਸ਼ਾਹਤ ਕਰਦੇ ਹਨ। ਜ਼ਿਕਰਯੋਗ ਹੈ ਕਿ ਇੱਕ ਹਫ਼ਤਾ ਪਹਿਲਾਂ ਇਜ਼ਰਾਈਲੀ ਸੰਸਦ ਨੇ ਯੂ ਐਨ ਆਰ ਡਬਲਯੂ ਏ ਨੂੰ ਇਜ਼ਰਾਈਲ ਵਿੱਚ ਕੰਮ ਕਰਨ ਅਤੇ ਇਜ਼ਰਾਈਲੀ ਅਧਿਕਾਰੀਆਂ ਨੂੰ ਗਾਜ਼ਾ ਪੱਟੀ ਵਿੱਚ ਫਲਸਤੀਨੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਵਾਲੀ ਸੰਯੁਕਤ ਰਾਸ਼ਟਰ ਦੀ ਏਜੰਸੀ ਨਾਲ ਸੰਪਰਕ ਕਰਨ ਤੋਂ ਰੋਕਣ ਵਾਲੇ ਦੋ ਬਿੱਲ ਪਾਸ ਕੀਤੇ ਸਨ। ਯੂ.ਐਨ.ਆਰ.ਡਬਲਯੂ.ਏ ਦੇ ਮੁਖੀ ਫਿਲਿਪ ਲਾਜ਼ਾਰਿਨੀ ਨੇ ਚੇਤਾਵਨੀ ਦਿੱਤੀ ਕਿ ਇਸ ਕਦਮ ਨੇ ਫਲਸਤੀਨੀ ਸ਼ਰਨਾਰਥੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਏਜੰਸੀ ਦੇ ਯਤਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਗੈਰ ਕਾਨੂੰਨੀ ਬਣਾਇਆ ਹੈ।

Related posts

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin

ਭਾਰਤ-ਕੈਨੇਡਾ ਆਪਸੀ ਸਾਂਝ ਨੂੰ ਅੱਗੇ ਵਧਾਉਣ ਲਈ ‘ਰੀਸੈਟ ਅਤੇ ਪੁਨਰ ਸੁਰਜੀਤ’ ਪ੍ਰੋਸੈਸ ਲਈ ਸਹਿਮਤ !

admin

ਪੈਂਟਾਗਨ ਦੁਆਰਾ ਦਾੜ੍ਹੀ ‘ਤੇ ਪਾਬੰਦੀ ਧਾਰਮਿਕ ਆਜ਼ਾਦੀ ਦੀ ਉਲੰਘਣਾ : ਸਤਨਾਮ ਸਿੰਘ ਚਾਹਲ

admin