ਇਸਤਾਂਬੁਲ- ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਨੇ ਉੱਤਰੀ ਇਰਾਕ ਅਤੇ ਸੀਰੀਆ ਵਿਚ ਕੁਰਦ ਲੜਾਕਿਆਂ ਵਿਰੁੱਧ ਤੁਰਕੀ ਬਲਾਂ ਦੀ ਮੁਹਿੰਮ ਨੂੰ ਜਲਦ ਖਤਮ ਕਰਨ ਦਾ ਐਲਾਨ ਕੀਤਾ ਹੈ। ਇਸਤਾਂਬੁਲ ’ਚ ਨੈਸ਼ਨਲ ਡਿਫੈਂਸ ਯੂਨੀਵਰਸਿਟੀ ਦੇ ਗ੍ਰੈਜੂਏਸ਼ਨ ਸਮਾਰੋਹ ਦੌਰਾਨ ਏਰਦੋਗਨ ਨੇ ਕਿਹਾ, ‘ਅਸੀਂ ਜਲਦੀ ਹੀ ਉੱਤਰੀ ਇਰਾਕ ’ਚ ਆਪ੍ਰੇਸ਼ਨ ਨੂੰ ਬੰਦ ਕਰ ਰਹੇ ਹਾਂ।’ਤੁਰਕੀ ਨੇ ਉੱਤਰੀ ਇਰਾਕ ਦੇ ਮੇਟੀਨਾ, ਜ਼ੈਪ ਅਤੇ ਅਵਾਸਿਨ-ਬਸਯਾਨ ਖੇਤਰਾਂ ’ਚ ਗੈਰ-ਕਾਨੂੰਨੀ ਕੁਰਦਿਸਤਾਨ ਵਰਕਰਜ਼ ਪਾਰਟੀ (ਪੀ.ਕੇ.ਕੇ.) ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ 2022 ’ਚ ਆਪ੍ਰੇਸ਼ਨ ਕਲਾ-ਲਾਕ ਸ਼ੁਰੂ ਕੀਤਾ ਸੀ।ਰਾਸ਼ਟਰਪਤੀ ਨੇ ਕਿਹਾ ਕਿ ਵੱਖਵਾਦੀ ਸੰਗਠਨ ਹੁਣ ਤੁਰਕੀ ਦੀਆਂ ਸਰਹੱਦਾਂ ਅੰਦਰ ਕੰਮ ਕਰਨ ਦੇ ਸਮਰੱਥ ਨਹੀਂ ਹੈ, ਜਦ ਕਿ ਇਹ ਇਰਾਕ ਅਤੇ ਸੀਰੀਆ ’ਚ ਤੇਜ਼ੀ ਨਾਲ ਘਿਰਦਾ ਜਾ ਰਿਹਾ ਹੈ।ਸੀਰੀਅਨ ਕੁਰਦ ਪੀਪਲਜ਼ ਪ੍ਰੋਟੈਕਸ਼ਨ ਯੂਨਿਟਸ (ਵਾਈ.ਪੀ.ਜੀ.) ਖਿਲਾਫ ਉੱਤਰੀ ਸੀਰੀਆ ’ਚ ਤੁਰਕੀ ਦੀ ਫੌਜੀ ਕਾਰਵਾਈ ਦਾ ਹਵਾਲਾ ਦਿੰਦੇ ਹੋਏ ਏਰਦੋਗਨ ਨੇ ਕਿਹਾ, ‘ਅਸੀਂ ਸੀਰੀਆ ਦੀ ਖੇਤਰੀ ਅਖੰਡਤਾ ਦੇ ਆਧਾਰ ’ਤੇ ਆਪਣੀ ਦੱਖਣੀ ਸਰਹੱਦ ’ਤੇ ਸੁਰੱਖਿਆ ਬੈਲਟ ਦੇ ਲਾਪਤਾ ਲਿੰਕ ਨੂੰ ਪੂਰਾ ਕਰਾਂਗੇ।’