ਇਸਨੂੰ ਸ਼ੁਰੂ ਵਿੱਚ ਹੀ ਰੋਕੋ ਇੱਕ ਆਸਟ੍ਰੇਲੀਅਨ ਸਰਕਾਰ ਦੀ ਮੁਹਿੰਮ ਹੈ ਜਿਸਦਾ ਉਦੇਸ਼ ਔਰਤਾਂ ਅਤੇ ਬੱਚਿਆਂ ਵਿਰੁੱਧ ਹਿੰਸਾ ਨੂੰ ਰੋਕਣਾ ਹੈ। ਇਹ ਮੁਹਿੰਮ ਇਸ ਸਮੇਂ ਆਪਣੇ ਪੰਜਵੇਂ ਪੜਾਅ ਵਿੱਚ ਹੈ, ਜਿਸਦਾ ਮੁੱਖ ਉਦੇਸ਼ ਨਿਰਾਦਰ ਦੇ ਲੁਕਵੇਂ ਰੁਝਾਨਾਂ ‘ਤੇ ਜ਼ੋਰ ਦੇਣਾ ਹੈ। ਇਹ ਲੁਕਵੇਂ ਰੁਝਾਨ ਜੋ ਔਨਲਾਈਨ ਅਤੇ ਔਫਲਾਈਨ ਦੋਵੇਂ ਤਰ੍ਹਾਂ ਦੇ ਪਾਏ ਜਾਂਦੇ ਹਨ, ਨੌਜਵਾਨਾਂ ਦੇ ਰਵੱਈਏ ਅਤੇ ਵਿਉਹਾਰ ਨੂੰ ਸਤਿਕਾਰ ਅਤੇ ਸਤਿਕਾਰਯੋਗ ਸਬੰਧਾਂ ਦੇ ਵਿਸ਼ੇ ‘ਤੇ ਬਹੁਤ ਪ੍ਰਭਾਵਿਤ ਕਰ ਰਹੇ ਹਨ।
ਇਹ ਮੁਹਿੰਮ ਮਾਪਿਆਂ ਅਤੇ ਬਾਲਗ ਰੋਲ ਮਾਡਲਾਂ ਨੂੰ ਇਹ ਸਮਝਣ ਲਈ ਉਤਸ਼ਾਹਿਤ ਕਰਦੀ ਹੈ ਕਿ ਇਹ ਪ੍ਰਭਾਵ ਕੀ ਹਨ, ਇਸ ਲਈ ਉਹ ਆਪਣੇ ਜੀਵਨ ਵਿੱਚ ਨੌਜਵਾਨਾਂ ਨਾਲ ਉਨ੍ਹਾਂ ਬਾਰੇ ਗੱਲਬਾਤ ਕਰਨ ਲਈ ਤਿਆਰ ਹਨ। ਇਸ ਮੁਹਿੰਮ ਦਾ ਉਦੇਸ਼ ਬਾਲਗਾਂ ਨੂੰ ਨੌਜਵਾਨਾਂ ਲਈ ਲਿੰਗ ਸਤਿਕਾਰ ਨਾਲ ਸਬੰਧਤ ਮੁੱਦਿਆਂ ‘ਤੇ ਚਰਚਾ ਕਰਨ ਲਈ ਸੁਰੱਖਿਅਤ ਸਥਾਨ ਬਣਾਉਣ ਲਈ ਸ਼ਕਤੀ ਪ੍ਰਦਾਨ ਕਰਨਾ ਹੈ।
ਇਹ ਮੁਹਿੰਮ ਸਥਾਨਕ ਭਾਈਚਾਰਿਆਂ ਵਿੱਚ ਚਰਚਾਵਾਂ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਵੱਖ-ਵੱਖ ਸੱਭਿਆਚਾਰਕ ਸਮੂਹਾਂ ਲਈ ਸਰੋਤ ਪ੍ਰਦਾਨ ਕਰਦੀ ਹੈ। ਮੁਹਿੰਮ ਵੈੱਬਸਾਈਟ respect.gov.au ਵਿਅਕਤੀਆਂ ਲਈ ਕੀਮਤੀ ਸਰੋਤ ਪ੍ਰਦਾਨ ਕਰਦੀ ਹੈ, ਜਿਸ ਵਿੱਚ ਸੱਭਿਆਚਾਰਕ ਅਤੇ ਭਾਸ਼ਾਈ ਤੌਰ ‘ਤੇ ਵਿਭਿੰਨ ਭਾਈਚਾਰਿਆਂ ਲਈ ਅਨੁਵਾਦਿਤ ਸਮੱਗਰੀ ਸ਼ਾਮਲ ਹੈ।
ਭਾਈਚਾਰਕ ਦ੍ਰਿਸ਼ਟੀਕੋਣ
ਇਹ ਮੁਹਿੰਮ ਲਿੰਗ ਹਿੰਸਾ ਦੇ ਮੁੱਦੇ ਨੂੰ ਸੱਭਿਆਚਾਰਕ ਤੌਰ ‘ਤੇ ਸੰਵੇਦਨਸ਼ੀਲ ਤਰੀਕੇ ਨਾਲ ਆਸਟ੍ਰੇਲੀਆ ਦੇ ਬਹੁ-ਸੱਭਿਆਚਾਰਕ ਭਾਈਚਾਰਿਆਂ ਦੇ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਸੰਵਾਦ ਕਰਨ ਲਈ ਪੇਸ਼ ਕਰਦੀ ਹੈ। ਅਨੁਵਾਦਿਤ ਸਰੋਤਾਂ ਤੋਂ ਇਲਾਵਾ, “ਸਟਾਪ ਇਟ ਐਟ ਦ ਸਟਾਰਟ” ਮੁਹਿੰਮ ਨੇ ਹਿੰਦੀ ਬੋਲਣ ਵਾਲੇ ਭਾਈਚਾਰੇ ਸਮੇਤ ਵੱਖ-ਵੱਖ ਭਾਈਚਾਰਿਆਂ ਦੇ ਮੁੱਖ ਰਾਇ ਆਗੂਆਂ ਨਾਲ ਮਿਲ ਕੇ ਕੰਮ ਕੀਤਾ ਹੈ।
ਇਹਨਾਂ ਮੈਂਬਰਾਂ ਵਿੱਚੋਂ ਇੱਕ ਨਿਸ਼ੀ ਪੁਰੀ ਹੈ ਜੋ ਕੈਨਬਰਾ ਦੇ ਬਹੁ-ਸੱਭਿਆਚਾਰਕ ਭਾਈਚਾਰੇ ਵਿੱਚ ਇੱਕ ਮਸ਼ਹੂਰ ਭਾਈਚਾਰਕ ਆਗੂ ਹੈ। ਨਿਸ਼ੀ ਨਿਯਮਤ ਸਮਾਗਮਾਂ ਅਤੇ ਵਰਕਸ਼ਾਪਾਂ ਦਾ ਆਯੋਜਨ ਕਰਦੀ ਹੈ ਜੋ ਬਜ਼ੁਰਗਾਂ ਅਤੇ ਕਮਜ਼ੋਰ ਭਾਈਚਾਰੇ ਦੇ ਮੈਂਬਰਾਂ ਨੂੰ ਕੀਮਤੀ ਸੇਵਾਵਾਂ ਪ੍ਰਦਾਨ ਕਰਦੀ ਹੈ। ਉਸਦੀ ਵਚਨਬੱਧਤਾ ਅਤੇ ਪ੍ਰਾਪਤੀਆਂ ਨੂੰ ਕਈ ਪੁਰਸਕਾਰਾਂ ਦੁਆਰਾ ਮਾਨਤਾ ਦਿੱਤੀ ਗਈ ਹੈ, ਜਿਸ ਵਿੱਚ ਹਾਲ ਹੀ ਵਿੱਚ, 2022 ਤੋਂ ਤਿੰਨ ਸਾਲਾਂ ਦੀ ਮਿਆਦ ਲਈ ਆਸਟ੍ਰੇਲੀਅਨ ਕੈਪੀਟਲ ਟੈਰੇਟਰੀ (ACT) ਦੇ ਲਈ ਬਹੁ-ਸੱਭਿਆਚਾਰਕ ਰਾਜਦੂਤ ਵਜੋਂ ਸ਼ਾਮਲ ਕੀਤਾ ਗਿਆ ਹੈ।
ਨਿਸ਼ੀ ਗਲੋਬਲ ਆਰਗੇਨਾਈਜ਼ੇਸ਼ਨਜ਼ ਆਫ਼ ਪੀਪਲ ਆਫ਼ ਇੰਡੀਅਨ ਓਰੀਜਨ (GOPIO) ਦੇ ACT ਚੈਪਟਰ ਦੀ ਪ੍ਰਧਾਨ ਵਜੋਂ ਆਪਣੀ ਭੂਮਿਕਾ ਵਿੱਚ ਭਾਈਚਾਰੇ ਨੂੰ ਸਰਗਰਮ ਸੇਵਾ ਪ੍ਰਦਾਨ ਕਰ ਰਹੀ ਹੈ। ਉਹ ਕੈਨਬਰਾ) ਦੇ ਇੰਡੀਆ ਆਸਟ੍ਰੇਲੀਆ ਐਸੋਸੀਏਸ਼ਨ ਆਫ਼ ਕੈਨਬਰਾ (IAAC) ਦੀ ਸਾਬਕਾ ਪ੍ਰਧਾਨ ਅਤੇ ਮਲਟੀਕਲਚਰਲ ਐਸੋਸੀਏਸ਼ਨ ਆਫ਼ ਕੈਨਬਰਾ (MAC) ਦੀ ਸੰਸਥਾਪਕ ਅਤੇ ਚੇਅਰਪਰਸਨ ਵੀ ਰਹੀ ਹੈ।
ਨਿਸ਼ੀ ਦੇ ਅਨੁਸਾਰ ਬੱਚੇ ਆਪਣੇ ਆਲੇ ਦੁਆਲੇ ਤੋਂ ਸਤਿਕਾਰ ਬਾਰੇ ਸਿੱਖਦੇ ਹਨ ਅਤੇ ਨਿਰਾਦਰ ਭਰੇ ਵਰਤਾਅ ਦੇ ਬਾਰੇ ਵਿੱਚ ਨੁਕਸਾਨਦੇਹ ਵਿਸ਼ਵਾਸ ਪਰਿਵਾਰ ਅਤੇ ਮੀਡੀਆ ਪ੍ਰਭਾਵਾਂ ਤੋਂ ਵਿਕਸਤ ਹੋ ਸਕਦੇ ਹਨ। ਨਿਸ਼ੀ ਕਹਿੰਦੀ ਹੈ ਕਿ,”ਸਤਿਕਾਰ ਘਰ ਤੋਂ ਸ਼ੁਰੂ ਹੁੰਦਾ ਹੈ। ਹਰ ਗੱਲਬਾਤ, ਹਰ ਕਾਰਵਾਈ ਜੋ ਅਸੀਂ ਆਪਣੇ ਬੱਚਿਆਂ ਲਈ ਆਦਰਸ਼ ਬਨਾਉਂਦੇ ਹਾਂ, ਉਹ ਉਸੇ ਤਰ੍ਹਾਂ ਭਾਈਚਾਰੇ ਦੀ ਨੀਂਹ ਰੱਖਦੀ ਹੈ ਜਿਸ ਨੂੰ ਅਸੀਂ ਬਨਾਉਣਾ ਚਾਹੁੰਦੇ ਹਾਂ।”
“ਅਪਮਾਨਜਨਕ ਰਵੱਈਏ ਨੂੰ ਸਮੇਂ ਸਿਰ ਸੰਬੋਧਿਤ ਕਰਨਾ ਬਹੁਤ ਜ਼ਰੂਰੀ ਹੈ। ਅੱਜ ਜੋ ਇੱਕ ਨੁਕਸਾਨਦੇਹ ਟਿੱਪਣੀ ਲੱਗ ਸਕਦੀ ਹੈ ਜੇਕਰ ਉਸਨੂੰ ਚੁਣੌਤੀ ਨਾ ਦਿੱਤੀ ਜਾਵੇ ਤਾਂ ਉਹ ਨੁਕਸਾਨਦੇਹ ਵਿਵਹਾਰ ਵਿੱਚ ਬਦਲ ਸਕਦੀ ਹੈ।” ਇਹ ਇਸ ਗੱਲ ਨਾਲ ਮਜ਼ਬੂਤੀ ਨਾਲ ਜੁੜਦਾ ਹੈ ਕਿ ਸੋਸ਼ਲ ਮੀਡੀਆ ਨੌਜਵਾਨਾਂ ਦੇ ਵਿਚਾਰਾਂ ਨੂੰ ਮਹੱਤਵਪੂਰਨ ਤੌਰ ‘ਤੇ ਪ੍ਰਭਾਵਤ ਕਰਦਾ ਹੈ, ਅਕਸਰ ਐਲਗੋਰਿਦਮ ਦੇ ਤਰੀਕੇ ਦੁਆਰਾ ਉਹਨਾਂ ਨੂੰ ਸਕਾਰਾਤਮਕ ਅਤੇ ਨਕਾਰਾਤਮਕ ਦੋਹਾਂ ਤਰ੍ਹਾਂ ਦੀ ਸਮੱਗਰੀ ਦੇ ਸੰਪਰਕ ਦੇ ਵਿੱਚ ਲਿਆਉਂਦਾ ਹੈ।
ਨੌਜਵਾਨਾਂ ‘ਤੇ ਨਕਾਰਾਤਮਕ ਸੋਸ਼ਲ ਮੀਡੀਆ ਪ੍ਰਭਾਵ
ਸੋਸ਼ਲ ਮੀਡੀਆ ਐਲਗੋਰਿਦਮ ਨੂੰ ਭੜਕਾਊ ਅਤੇ ਧਰੁਵੀਕਰਨ ਸਮੱਗਰੀ ਨੂੰ ਤਰਜੀਹ ਦੇਣ ਅਤੇ ਉਸਦਾ ਸਹਿਯੋਗ ਲੈਣ ਲਈ ਤਿਆਰ ਕੀਤੇ ਗਏ ਹਨ। ਨੌਜਵਾਨ ਲੋਕ ਅਨਾਦਰ ਭਰੀ ਸਮੱਗਰੀ ਅਤੇ ਹਿੰਸਾ-ਸਮਰਥੱਕ ਰਵੱਈਏ ਦੇ ਸੰਪਰਕ ਦੇ ਵਿੱਚ ਆ ਸਕਦੇ ਹਨ, ਜੋ ਉਨ੍ਹਾਂ ਦੇ ਵਿਚਾਰਾਂ ਅਤੇ ਵਿਵਹਾਰ ਨੂੰ ਪ੍ਰਭਾਵਤ ਕਰ ਸਕਦੇ ਹਨ।
ਮਾਤਾ ਪਿਤਾ ਅਤੇ ਦੇਖਭਾਲ ਕਰਨ ਵਾਲੇ ਨੌਜਵਾਨ ਲੋਕਾਂ ਨੂੰ ਉਨ੍ਹਾਂ ਦੇ ਔਨਲਾਈਨ ਅਨੁਭਵਾਂ ਨੂੰ ਸਮਝ ਕੇ ਅਤੇ ਇਸ ਗੱਲ ‘ਤੇ ਚਰਚਾ ਕਰਕੇ ਉਹਨਾਂ ਦੀ ਰੱਖਿਆ ਕਰ ਸਕਦੇ ਹਨ ਕਿ ਕਿਵੇਂ ਨੁਕਸਾਨਦੇਹ ਔਨਲਾਈਨ ਸਮੱਗਰੀ ਸਤਿਕਾਰਯੋਗ ਸਬੰਧਾਂ ‘ਤੇ ਉਨ੍ਹਾਂ ਦੇ ਵਿਚਾਰਾਂ ਨੂੰ ਨਕਾਰਾਤਮਕ ਰੂਪ ਦੇ ਨਾਲ ਪ੍ਰਭਾਵਿਤ ਸਕਦੀ ਹੈ। ਸਤਿਕਾਰਯੋਗ ਗੱਲਬਾਤ ਨੂੰ ਉਤਸ਼ਾਹਿਤ ਕਰਨ ਲਈ ਇਨ੍ਹਾਂ ਵਿਸ਼ਿਆਂ ਉਪਰ ਖੁੱਲ੍ਹੇ ਸੰਚਾਰ ਵਿੱਚ ਸ਼ਾਮਲ ਹੋਣਾ ਜ਼ਰੂਰੀ ਹੈ। ਨਿਸ਼ੀ ਇਸ ਵਿਚਾਰ ਦੀ ਦੁਬਾਰਾ ਪੁਸ਼ਟੀ ਕਰਦਿਆਂ ਕਹਿੰਦੀ ਹੈ ਕਿ, “ਬਹੁ-ਸੱਭਿਆਚਾਰਕ ਭਾਈਚਾਰਿਆਂ ਵਿੱਚ, ਗੱਲਬਾਤ ਦੀ ਸ਼ਕਤੀ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਗੱਲਬਾਤ ਲਈ ਸੁਰੱਖਿਅਤ ਸਥਾਨ ਬਣਾ ਕੇ, ਅਸੀਂ ਨੁਕਸਾਨਦੇਹ ਰਵੱਈਏ ਨੂੰ ਖਤਮ ਕਰਦੇ ਹਾਂ ਅਤੇ ਸਥਾਈ ਸਤਿਕਾਰ ਨੂੰ ਉਤਸ਼ਾਹਿਤ ਕਰਦੇ ਹਾਂ।”
ਨਿਸ਼ੀ ਕਹਿੰਦੀ ਹੈ ਕਿ, “ਸਟਾਪ ਇਟ ਐਟ ਦ ਸਟਾਰਟ ਪਰਿਵਾਰਾਂ ਨੂੰ ਉਹ ਭਾਸ਼ਾ ਅਤੇ ਸਾਧਨ ਦਿੰਦਾ ਹੈ ਜਿਸਦੀ ਉਹਨਾਂ ਨੂੰ ਸਤਿਕਾਰ ਅਤੇ ਸਮਾਨਤਾ ਦੇ ਬਾਰੇ ਵਿੱਚ ਬਹਾਦਰ, ਮਹੱਤਵਪੂਰਨ ਗੱਲਬਾਤ ਕਰਨ ਦੇ ਲਈ ਲੋੜ ਹੁੰਦੀ ਹੈ।“ ਇਹ ਮੁਹਿੰਮ ਬਾਲਗਾਂ ਨੂੰ ਸਤਿਕਾਰ ਦੀ ਮਿਸਾਲ ਪੇਸ਼ ਕਰਨ, ਆਪਣੇ ਖੁਦ ਦੇ ਵਿਸ਼ਵਾਸਾਂ ‘ਤੇ ਵਿਚਾਰ ਕਰਨ ਅਤੇ ਨੌਜਵਾਨ ਲੋਕਾਂ ਨਾਲ ਵਿਚਾਰ-ਵਟਾਂਦਰੇ ਵਿੱਚ ਸ਼ਾਮਲ ਹੋਣ ਦੇ ਲਈ ਉਤਸ਼ਾਹਿਤ ਕਰਦੀ ਹੈ, ਜਿਸ ਵਿੱਚ ਮਾਰਗਦਰਸ਼ਨ ਦੇ ਲਈ ਉਪਲਬਧ ਸਾਧਨ ਮੌਜੂਦ ਹਨ। ਇਸ ਤਰ੍ਹਾਂ ਦੇ ਗਾਈਡ ਹਨ ਜਿਹਨਾਂ ਦੀ ਵਰਤੋਂ ਨੌਜਵਾਨ ਲੋਕਾਂ ਦੇ ਨਾਲ ਇਹ ਗੱਲਬਾਤ ਕਰਨ ਦੇ ਤਰੀਕੇ ਸਿੱਖਣ ਲਈ ਕਰ ਸਕਦੇ ਹਨ। ਉਹ ਹਨ:
ਨਿਦਰਾਰ ਦੇ ਨਵੇਂ, ਲੁਕਵੇਂ ਰੂਪਾਂ ਅਤੇ ਨੌਜਵਾਨ ਲੋਕਾਂ ਦੇ ਨਾਲ ਇਸਦੇ ਬਾਰੇ ਵਿੱਚ ਗੱਲ ਕਰਨ ਦੇ ਤਰੀਕੇ ਦੇ ਵਾਰੇ ਵਿੱਚ ਹੋਰ ਜਾਨਣ ਦੇ ਲਈ ਸਟਾਪ ਇਟ ਐਟ ਦ ਸਟਾਰਟ ਵੈੱਬਸਾਈਟ ‘ਤੇ ਜਾਓ।
ਇਸ ਲੇਖ ਦਾ ਭੁਗਤਾਨ ਆਸਟ੍ਰੇਲੀਅਨ ਸਰਕਾਰ ਦੀ ਸਟਾਪ ਇਟ ਐਟ ਦ ਸਟਾਰਟ ਮੁਹਿੰਮ ਦੁਆਰਾ ਕੀਤਾ ਗਿਆ ਸੀ।