International

ਚੀਨ ਵਲੋਂ ਖਾੜੀ ਵਿੱਚ ਤੁਰੰਤ ਜੰਗਬੰਦੀ ਦੀ ਅਪੀਲ

ਮਾਓ ਨਿੰਗ, ਚੀਨੀ ਵਿਦੇਸ਼ ਮੰਤਰਾਲੇ ਦੀ ਸਪੋਕਸਪਰਸਨ।

ਅਮਰੀਕਾ ਵੱਲੋਂ ਹੋਰ ਫੌਜੀ ਕਾਰਵਾਈ ਦੀਆਂ ਧਮਕੀਆਂ ਤੋਂ ਬਾਅਦ, ਚੀਨ ਨੇ ਖਾੜੀ ਵਿੱਚ ਤੁਰੰਤ ਜੰਗਬੰਦੀ ਦੀ ਅਪੀਲ ਕੀਤੀ ਹੈ। ਏਸ਼ੀਆ ਦੀ ਸਭ ਤੋਂ ਵੱਡੀ ਮਹਾਂਸ਼ਕਤੀ ਨੇ ਵਾਰ-ਵਾਰ ਸ਼ਾਂਤੀ ਦੀ ਅਪੀਲ ਕੀਤੀ ਹੈ ਕਿਉਂਕਿ ਇਹ ਲੜਾਈ ਗਲੋਬਲ ਬਾਜ਼ਾਰਾਂ ਨੂੰ ਲਗਾਤਾਰ ਹਿਲਾ ਰਹੀ ਹੈ।

ਦੁਨੀਆਂਭਰ ਦੇ ਵਿੱਚ ਤੇਲ ਦੀ ਐਮਰਜੈਂਸੀ ਨੇ ਹੁਣ ਤੱਕ ਏਸ਼ੀਆ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਏਸ਼ੀਆ ਦੇ ਵਿੱਚ ਵਸਦੇ ਇੱਕ ਅਰਬ ਤੋਂ ਵੱਧ ਲੋਕ ਵਧਦੀਆਂ ਕੀਮਤਾਂ ਅਤੇ ਅਨਿਸ਼ਚਿਤਤਾ ਨਾਲ ਜੂਝ ਰਹੇ ਹਨ।

ਡੋਨਾਲਡ ਟਰੰਪ ਵੱਲੋਂ ਈਰਾਨ ‘ਤੇ ਸੰਭਾਵੀ ਹਮਲਿਆਂ ਦੀ ਗੱਲ ਕਰਨ ਤੋਂ ਬਾਅਦ, ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੇ ਦੋਵਾਂ ਪਾਸਿਆਂ ਤੋਂ ਸੰਜਮ ਦੀ ਅਪੀਲ ਕਰਦਿਆਂ ਕਿਹਾ ਹੈ ਕਿ, “ਫੌਜੀ ਤਰੀਕੇ ਬੁਨਿਆਦੀ ਤੌਰ ‘ਤੇ ਸਮੱਸਿਆ ਦਾ ਹੱਲ ਨਹੀਂ ਕਰ ਸਕਦੇ ਅਤੇ ਦੁਸ਼ਮਣੀ ਵਧਾਉਣਾ ਕਿਸੇ ਵੀ ਧਿਰ ਦੇ ਹਿੱਤ ਵਿੱਚ ਨਹੀਂ ਹੈ।”

Related posts

ਅਫ਼ਗਾਨਿਸਤਾਨ ‘ਚ ਸਰਕਾਰ ਦੇ ਗਠਨ ਨੂੰ ਲੈ ਕੇ ਤਾਲਿਬਾਨ ਨੇਤਾਵਾਂ ਵਿਚਕਾਰ ਮੰਥਨ ਸ਼ੁਰੂ

Bunty

ਕੋਕ ਪੀਣ ਨਾਲ 22 ਸਾਲਾ ਵਿਅਕਤੀ ਦੀ ਮੌਤ !

admin

ਟਰੰਪ ਦੀ ਅੱਖਾਂ ਵਿੱਚ ਵੈਨੇਜ਼ੁਏਲਾ ਦਾ ਰਾਸ਼ਟਰਪਤੀ ਨਿਕੋਲਸ ਕਿਉਂ ਰੜਕਦਾ ਰਿਹਾ ?

admin