ਅੰਮ੍ਰਿਤਸਰ — ਖਾਲਸਾ ਯੂਨੀਵਰਸਿਟੀ ਅਧੀਨ ਖਾਲਸਾ ਕਾਲਜ ਫਾਰ ਵੂਮੈਨ ਦੀ ਰਾਫਟਿੰਗ ਟੀਮ (ਲੜਕੀਆਂ) ਦੇਵਪ੍ਰਯਾਗ ਵਿਖੇ ਹੋਣ ਜਾ ਰਹੀ 18ਵੀਂ ਰਾਸ਼ਟਰੀ ਰਾਫਟਿੰਗ ਚੈਂਪੀਅਨਸ਼ਿਪ ’ਚ ਹਿੱਸਾ ਲੈਣ ਲਈ ਰਵਾਨਾ ਹੋ ਗਈ ਹੈ।ਉੱਤਰਾਖੰਡ ਦੀ ਧਰਤੀ ’ਤੇ ਦੇਸ਼ ਭਰ ਦੇ ਰਾਫਟਿੰਗ ਖਿਡਾਰੀ ਆਪਣੇ ਜੌਹਰ ਵਿਖਾਉਣ ਉਪਰੰਤ ਏਸ਼ੀਅਨ ਅਤੇ ਵਿਸ਼ਵ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਵਜੋਂ ਨੁਮਾਇੰਦਗੀ ਕਰਨਗੇ।ਇਸ ਮੁਕਾਬਲੇ ਸਬੰਧੀ ਯੂਨੀਵਰਸਿਟੀ ਦੀ ਟੀਮ ’ਚ ਕਪਤਾਨ ਸ਼ੇ੍ਰਆ ਚੰਦੇਲ, ਮਹਿਕਦੀਪ ਕੌਰ, ਅਮਰਦੀਪ, ਨਮਰਤਾ, ਕੰਗਨਾ ਕੌਂਡੇਲ ਅਤੇ ਨਵਿਆ ਦੇ ਨਾਮ ਜ਼ਿਕਰਯੋਗ ਹਨ।
ਇਸ ਦੌਰਾਨ ’ਵਰਸਿਟੀ ਦੇ ਪ੍ਰੋ—ਚਾਂਸਲਰ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਉਕਤ ਟੀਮ ਨੂੰ ਸ਼ੁਭਇੱਛਾਵਾਂ ਦਿੰਦਿਆਂ ਕਿਹਾ ਕਿ ਖਾਲਸਾ ਸੰਸਥਾਵਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਲੜਕੀਆਂ ਦੀ ਉਕਤ ਟੀਮ ਅਲਕਨੰਦਾ ਅਤੇ ਭਾਗੀਰਥੀ ਦਰਿਆਵਾਂ ਦੇ ਸੰਗਮ ਸਥਾਨ ਦੇਵਪ੍ਰਯਾਗ ਵਿਖੇ ਕਰਵਾਏ ਜਾਣ ਵਾਲੇ ਮੁਕਾਬਲੇ ਦਾ ਹਿੱਸਾ ਬਣੇਗੀ, ਜਿੱਥੇ ਦੋਵੇਂ ਨਦੀਆਂ ਮਿਲ ਕੇ ਪਵਿੱਤਰ ਗੰਗਾ ਨਦੀ ਦਾ ਨਿਰਮਾਣ ਕਰਦੀਆਂ ਹਨ।ਉਨ੍ਹਾਂ ਕਿਹਾ ਕਿ ਹਿਮਾਲਿਆ ਦੀਆਂ ਮਨਮੋਹਕ ਪਹਾੜੀਆਂ ਅਤੇ ਕੁਦਰਤੀ ਸੁੰਦਰਤਾ ਨਾਲ ਘਿਰਿਆ ਇਹ ਸਥਾਨ ਰਾਫਟਿੰਗ ਵਰਗੀ ਸਾਹਸੀ ਖੇਡ ਲਈ ਬੇਹੱਦ ਅਨੁਕੂਲ ਹੈ।ਉਨ੍ਹਾਂ ਉਮੀਦ ਜਾਹਿਰ ਕਰਦਿਆਂ ਕਿਹਾ ਕਿ ‘ਪੰਜਾਬ ਖਾਲਸਾ’ ਟੀਮ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੰਜਾਬ ਅਤੇ ਖਾਲਸਾ ਸੰਸਥਾਵਾਂ ਦਾ ਨਾਮ ਰੌਸ਼ਨ ਕਰੇਗੀ।
ਇਸ ਸਬੰਧੀ ਪੰਜਾਬ ਰਾਫਟਿੰਗ ਅਤੇ ਐਡਵੈਂਚਰ ਸਪੋਰਟਸ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਫਾਈਨਾਂਸ ਸਕੱਤਰ ਸ: ਗੁਨਬੀਰ ਸਿੰਘ ਨੇ ਖਾਲਸਾ ਯੂਨੀਵਰਸਿਟੀ ਦੇ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ ਦੀ ਮੌਜ਼ੂਦਗੀ ’ਚ ਜਾਣਕਾਰੀ ਦਿੰਦਿਆਂ ਪਹਿਲਾ ਸ: ਛੀਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਸਦਕਾ ਬੀਤੇ ਕੁਝ ਦਿਨ ਪਹਿਲਾਂ ਵੂਮੈਨ ਕਾਲਜ ਦੀਆਂ ਲੜਕੀਆਂ ਅਤੇ ਖਾਲਸਾ ਕਾਲਜ ਦੇ ਖਿਡਾਰੀਆਂ (ਲੜਕੇ) ਦੀ ਟੀਮ ਨੂੰ ਸਾਹਸਿਕ ਖੇਡਾਂ ਨਾਲ ਜੋੜਨ ਦੇ ਉਦੇਸ਼ ਤਹਿਤ ਰਾਫਟਿੰਗ ਦੀ ਵਿਸ਼ੇਸ਼ ਸਿਖਲਾਈ ਪ੍ਰਦਾਨ ਕੀਤੀ ਗਈ ਸੀ।ਉਨ੍ਹਾਂ ਕਿਹਾ ਕਿ ਇਸ ਸਿਖਲਾਈ ’ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਰਾਫਟਿੰਗ ਦੀਆਂ ਤਕਨੀਕਾਂ, ਸੁਰੱਖਿਆ ਨਿਯਮਾਂ, ਟੀਮ ਵਰਕ, ਪਾਣੀ ਦੇ ਵਹਾਅ ਨੂੰ ਸਮਝਣ ਅਤੇ ਚੁਣੌਤੀਪੂਰਨ ਸਥਿਤੀਆਂ ਨਾਲ ਨਜਿੱਠਣ ਸਬੰਧੀ ਵਿਹਾਰਕ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਤਹਿਤ ਉਕਤ ਟੀਮ ਨੂੰ ‘ਪੰਜਾਬ ਖਾਲਸਾ’ ਦਾ ਨਾਮ ਦਿੱਤਾ ਗਿਆ ਹੈ ਅਤੇ ਖਾਲਸਾ ਕਾਲਜ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀ ਕਿਸੇ ਵਿਦਿਅਕ ਸੰਸਥਾ ਵੱਲੋਂ ਪੰਜਾਬ ਦੀ ਪਹਿਲੀ ਅਜਿਹੀ ਟੀਮ ਵਜੋਂ ਰਾਸ਼ਟਰੀ ਪੱਧਰ ਦੇ ਇਸ ਮੁਕਾਬਲੇ ’ਚ ਆਪਣੀ ਹਾਜ਼ਰੀ ਦਰਜ ਕਰਵਾਉਣਗੇ।ਉਨ੍ਹਾਂ ਕਿਹਾ ਕਿ ਉੱਤਰਾਖੰਡ ਦੇ ਪਵਿੱਤਰ ਸ਼ਹਿਰ ਦੇਵਪ੍ਰਯਾਗ ਵਿਖੇ 22 ਨਵੰਬਰ ਤੱਕ ਉਕਤ ‘18ਵੀਂ ਰਾਸ਼ਟਰੀ ਚੈਂਪੀਅਨਸ਼ਿਪ’ ਇੰਡੀਅਨ ਰਾਫਟਿੰਗ ਫਾਊਂਡੇਸ਼ਨ ਵੱਲੋਂ ਯੂਨਾਈਟਿਡ ਰਾਫਟਿੰਗ ਫੈਡਰੇਸ਼ਨ ਅਤੇ ਏਸ਼ੀਅਨ ਰਾਫਟਿੰਗ ਚੈਂਪੀਅਨਸ਼ਿਪ ਕਮੇਟੀ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ, ਜਿਸ ’ਚ ਦੇਸ਼ ਦੇ ਵੱਖ—ਵੱਖ ਰਾਜਾਂ ਅਤੇ ਸੰਸਥਾਵਾਂ ਦੀਆਂ ਟੀਮਾਂ ਭਾਗ ਲੈਣਗੀਆਂ। ਉਨ੍ਹਾਂ ਇੰਡੀਅਨ ਰਾਫਟਿੰਗ ਫਾਊਂਡੇਸ਼ਨ ਦੇ ਪ੍ਰਧਾਨ ਸ੍ਰੀ ਸ਼ੌਕਤ ਸਿਕੰਦ ਦਾ ਉਕਤ ਮੁਕਾਬਲੇ ਸਬੰਧੀ ਧੰਨਵਾਦ ਕਰਦਿਆਂ ਕਿਹਾ ਕਿ ਇਹ ਚੈਂਪੀਅਨਸ਼ਿਪ ਭਾਰਤੀ ਰਾਫਟਿੰਗ ਖੇਡ ਦੇ ਖੇਤਰ ’ਚ ਵਿਸ਼ੇਸ਼ ਮਹੱਤਵ ਰੱਖਦੀ ਹੈ।ਇਸ ਮੁਕਾਬਲੇ ਰਾਹੀਂ ਮਾਰਚ 2027 ’ਚ ਬੋਲਿੰਗ, ਅWਣਾਚਲ ਪ੍ਰਦੇਸ਼ ਵਿਖੇ ਹੋਣ ਵਾਲੀ ਯੂਨਾਈਟਿਡ ਰਾਫਟਿੰਗ ਏਸ਼ੀਅਨ ਚੈਂਪੀਅਨਸ਼ਿਪ ਅਤੇ ਸਾਲ 2027 ਦੀ ਵਿਸ਼ਵ ਚੈਂਪੀਅਨਸ਼ਿਪ ਲਈ ਭਾਰਤੀ ਰਾਸ਼ਟਰੀ ਟੀਮ ਦੀ ਚੋਣ ਵੀ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਇਸ ਚੈਂਪੀਅਨਸ਼ਿਪ ’ਚ ਸੀਨੀਅਰ ਪੁਰਸ਼, ਮਹਿਲਾ ਅਤੇ ਮਿਕਸਡ ਵਰਗਾਂ ਦੇ ਮੁਕਾਬਲੇ ਕਰਵਾਏ ਜਾਣਗੇ।ਇਸ ਤੋਂ ਇਲਾਵਾ ਰਾਫਟਿੰਗ ਮੈਰਾਥਨ ਵੀ ਆਯੋਜਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 19 ਨਵੰਬਰ ਨੂੰ ਉਦਘਾਟਨੀ ਸਮਾਰੋਹ, ਆਰ. ਐਕਸ ਕੁਆਲੀਫਿਕੇਸ਼ਨ ਅਤੇ ਸਲੈਲਮ ਮੁਕਾਬਲਿਆਂ ਦੀ ਅਧਿਕਾਰਤ ਅਭਿਆਸ ਹੋਵੇਗੀ।20 ਨਵੰਬਰ ਨੂੰ ਸਲੈਲਮ ਦੇ ਪਹਿਲੇ ਅਤੇ ਦੂਜੇ ਦੌਰ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ 21 ਨਵੰਬਰ ਨੂੰ ਆਰ. ਐਕਸ ਨਾਕਆਊਟ ਮੁਕਾਬਲੇ ਅਤੇ ਸਮਾਪਤੀ ਸਮਾਰੋਹ ਹੋਵੇਗਾ, ਜਦਕਿ 22 ਨਵੰਬਰ ਨੂੰ ਰਾਫਟਿੰਗ ਮੈਰਾਥਨ ਅਤੇ ਮਨੋਰੰਜਕ ਰਾਫਟਿੰਗ ਦੌੜ ਕਰਵਾਈ ਜਾਵੇਗੀ।ਇਸ ਤੋਂ ਬਾਅਦ ਖਿਡਾਰੀਆਂ ਦੀ ਵਾਪਸੀ ਹੋਵੇਗੀ।
ਇਸ ਮੌਕੇ ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਯੂਨੀਵਰਸਿਟੀ ਦੀ ਟੀਮ ’ਚ ਕਪਤਾਨ ਸ਼ੇ੍ਰਆ ਚੰਦੇਲ, ਮਹਿਕਦੀਪ ਕੌਰ, ਅਮਰਦੀਪ, ਨਮਰਤਾ, ਕੰਗਨਾ ਕੌਂਡੇਲ ਅਤੇ ਨਵਿਆ ਆਪਣੇ ਹੁਨਰ ਦਾ ਮੁਜ਼ਾਹਰਾ ਕਰਨਗੀਆਂ।ਉਨ੍ਹਾਂ ਨੇ ਉਕਤ ਐਸੋਸੀਏਸ਼ਨ ਦੁਆਰਾ ਜਾਰੀ ਨਿਯਮਾਂ ਦਾ ਹਵਾਲਾ ਦਿੰਦਿਆਂ ਜਾਣਕਾਰੀ ਦਿੱਤੀ ਕਿ ਉਕਤ ਮੁਕਾਬਲਿਆਂ ’ਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਉਮਰ 31 ਦਸੰਬਰ 2026 ਤੱਕ ਘੱਟੋ—ਘੱਟ 15 ਸਾਲ ਹੋਣੀ ਲਾਜ਼ਮੀ ਹੈ।ਹਰੇਕ ਰਾਜ ਜਾਂ ਸੰਸਥਾ ਵੱਲੋਂ ਦੋ ਪੁਰਸ਼, ਦੋ ਮਹਿਲਾ ਅਤੇ ਦੋ ਮਿਕਸਡ ਟੀਮਾਂ ਭੇਜੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਾਰੇ ਮੁਕਾਬਲੇ ਯੂਨਾਈਟਿਡ ਰਾਫਟਿੰਗ ਸਪੋਰਟਸ ਦੇ ਨਿਯਮਾਂ ਅਨੁਸਾਰ ਕਰਵਾਏ ਜਾਣਗੇ।ਉੇਨ੍ਹਾਂ ਕਿਹਾ ਕਿ ਪ੍ਰਬੰਧਕਾਂ ਅਨੁਸਾਰ ਪੁਰਸ਼ ਅਤੇ ਮਹਿਲਾ ਟੀਮਾਂ ਲਈ ਭਾਗੀਦਾਰੀ ਫੀਸ 30,000 Wਪਏ ਪ੍ਰਤੀ ਟੀਮ ਰੱਖੀ ਗਈ ਹੈ, ਜਦਕਿ ਮਿਕਸਡ ਟੀਮਾਂ ਲਈ ਕੋਈ ਫੀਸ ਨਹੀਂ ਹੋਵੇਗੀ।
