India

‘ਇਸਲਾਮਫੋਬਿਕ ਘਟਨਾਵਾਂ ‘ਤੇ ਚੁੱਪ ਤੋੜਨ ਪ੍ਰਧਾਨ ਮੰਤਰੀ ਮੋਦੀ’, ਸ਼ਸ਼ੀ ਥਰੂਰ ਨੇ ਕਿਹਾ-ਮੁਸਲਿਮ ਦੇਸ਼ਾਂ ਨਾਲ ਰਿਸ਼ਤੇ ਹੋ ਸਕਦੇ ਕਮਜ਼ੋਰ

ਨਵੀਂ ਦਿੱਲੀ – ਭਾਜਪਾ ਤੋਂ ਬਰਖਾਸਤ ਦੋ ਅਹੁਦੇਦਾਰਾਂ ਵੱਲੋਂ ਪੈਗੰਬਰ ਮੁਹੰਮਦ ‘ਤੇ ਕੀਤੀ ਗਈ ਵਿਵਾਦਤ ਟਿੱਪਣੀ ਨੂੰ ਲੈ ਕੇ ਸ਼ਸ਼ੀ ਥਰੂਰ ਦਾ ਬਿਆਨ ਹੁਣ ਸਾਹਮਣੇ ਆਇਆ ਹੈ। ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਐਤਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੁੱਦੇ ‘ਤੇ ਮੁਸਲਿਮ ਲੋਕਾਂ ਦੇ ਗੁੱਸੇ ਦੇ ਵਿਚਕਾਰ, “ਨਫ਼ਰਤ ਫੈਲਾਉਣ ਵਾਲੇ” ਬਿਆਨਾਂ ‘ਤੇ ਆਪਣੀ ਚੁੱਪ ਤੋੜਨ ਦਾ ਸਹੀ ਸਮਾਂ ਹੈ। ਥਰੂਰ ਨੇ ਕਿਹਾ ਕਿ ਅਜਿਹੇ ਭਾਸ਼ਣਾਂ ਅਤੇ ਇਸਲਾਮੋਫੋਬਿਕ ਘਟਨਾਵਾਂ ‘ਤੇ ਉਨ੍ਹਾਂ ਦੀ ਚੁੱਪ ਦਾ ਕੁਝ ਲੋਕਾਂ ਦੁਆਰਾ ਗਲਤ ਅਰਥ ਕੱਢਿਆ ਜਾ ਰਿਹਾ ਹੈ। ਥਰੂਰ ਨੇ ਕਿਹਾ ਕਿ ਵਿਡੰਬਨਾ ਇਹ ਹੈ ਕਿ ਭਾਰਤ ਸਰਕਾਰ ਨੇ ਹਾਲ ਹੀ ਦੇ ਸਾਲਾਂ ਵਿਚ ਇਸਲਾਮਿਕ ਦੇਸ਼ਾਂ ਨਾਲ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਹਨ ਪਰ ਹੁਣ ਸਬੰਧ ‘ਬਹੁਤ ਕਮਜ਼ੋਰ’ ਦੋਣ ਦਾ ਖ਼ਤਰਾ ਹੈ।

Related posts

ਪੂਰੇ ਵਿਸ਼ਵ ਦੇ ਨੇਤਾਵਾਂ ਦੀਆਂ ਨਜ਼ਰਾਂ ਮੋਦੀ-ਮਰਜ਼ ਮੁਲਾਕਾਤ ਉਪਰ ਲੱਗੀਆਂ !

admin

ਪ੍ਰਧਾਨ ਮੰਤਰੀ ਮੋਦੀ ਨੇ AI ਸਟਾਰਟ-ਅੱਪਸ ਨੂੰ ‘ਮੇਡ ਇਨ ਇੰਡੀਆ, ਮੇਡ ਫਾਰ ਦ ਵਰਲਡ’ ਲਈ ਪ੍ਰੇਰਿਆ !

admin

ਚੋਣ ਕਮਿਸ਼ਨ ‘ਇੰਡੀਆ ਇੰਟਰਨੈਸ਼ਨਲ ਕਾਨਫਰੰਸ ਆਨ ਡੈਮੋਕਰੇਸੀ ਐਂਡ ਇਲੈਕਸ਼ਨ ਮੈਨੇਜਮੈਂਟ-2026’ ਦੀ ਮੇਜ਼ਬਾਨੀ ਕਰੇਗਾ

admin