ਯੂ. ਏ. ਈ: ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦਾ ਵਪਾਰਕ ਕੇਂਦਰ ਦੁਬਈ ਦੁਨੀਆ ਭਰ ਦੇ ਅਮੀਰਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਨੇ ਖੁਦ ਨੂੰ ਅਮੀਰ ਲੋਕਾਂ ਲਈ ਪਨਾਹਗਾਹ ਵਜੋਂ ਸਥਾਪਿਤ ਕੀਤਾ ਹੈ।ਵੈਲਥ ਕੰਸਲਟੈਂਸੀ ਹੈਨਲੇ ਐਂਡ ਪਾਰਟਨਰਜ਼ ਮੁਤਾਬਕ ਇਸ ਸਾਲ ਇਥੇ 6700 ਕਰੋੜਪਤੀਆਂ ਦੇ ਆਉਣ ਦੀ ਉਮੀਦ ਹੈ। ਇਕ ਰਿਪੋਰਟ ਮੁਤਾਬਕ ਹੁਣ ਦੁਬਈ ਆਉਣ ਵਾਲੇ ਅਮੀਰਾਂ ਦੀ ਗਿਣਤੀ ਅਮਰੀਕਾ ਨਾਲੋਂ ਲਗਭਗ ਦੁੱਗਣੀ ਹੋ ਗਈ ਹੈ। ਅਮਰੀਕਾ ਵਿਚ ਅਜਿਹੇ 55 ਲੱਖ ਲੋਕ 1 ਮਿਲੀਅਨ ਡਾਲਰ ਜਾਂ ਇਸ ਤੋਂ ਵੱਧ ਦੀ ਜਾਇਦਾਦ ਰੱਖਦੇ ਹਨ।