Sport

ਇੰਗਲੈਂਡ ਨੇ ਸੁਪਰ-8 ਦੇ ਦੂਜੇ ਮੈਚ ’ਚ ਵੈਸਟਇੰਡੀਜ਼ ਨੂੰ ਹਰਾਇਆ

ਗ੍ਰਾਸ ਆਈਲੇਟ – ਫਿਲ ਸਾਲਟ ਨਾਬਾਦ (87) ਅਤੇ ਜੌਨੀ ਬੇਅਰਸਟੋ ਨਾਟ ਆਊਟ (48) ਦੀਆਂ ਧਮਾਕੇਦਾਰ ਪਾਰੀਆਂ ਦੇ ਦਮ ‘’ਤੇ ਇੰਗਲੈਂਡ ਨੇ ਟੀ-20 ਵਿਸ਼ਵ ਕੱਪ ਦੇ ਸੁਪਰ ਅੱਠ ਮੈਚ ‘’ਚ ਵੈਸਟਇੰਡੀਜ਼ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ ਹੈ। ਸੇਂਟ ਲੂਸੀਆ ਦੇ ਡੈਰੇਨ ਸੈਮੀ ਸਟੇਡੀਅਮ ’ਚ ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੱਲੇਬਾਜ਼ੀ ਲਈ ਆਏ ਵੈਸਟਇੰਡੀਜ਼ ਦੀ ਸਲਾਮੀ ਜੋੜੀ ਬ੍ਰੈਂਡਨ ਕਿੰਗ ਅਤੇ ਜਾਨਸਨ ਚਾਰਲਸ ਨੇ ਚੰਗੀ ਸ਼ੁਰੂਆਤ ਕੀਤੀ। ਬ੍ਰੈਂਡਨ ਕਿੰਗ (23) ਦੇ ਰਿਟਾਇਰ ਹਰਟ ਹੋਣ ਤੱਕ ਵੈਸਟਇੰਡੀਜ਼ ਨੇ 40 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਨਿਕੋਲਸ ਪੂਰਨ ਨੇ ਜਾਨਸਨ ਦੀਆਂ ਚਾਲਾਂ ਦਾ ਖੂਬ ਸਾਥ ਦਿੱਤਾ।12ਵੇਂ ਓਵਰ ਵਿੱਚ ਮੋਇਨ ਅਲੀ ਨੇ ਜਾਨਸਨ ਚਾਰਲਸ (38) ਨੂੰ ਆਊਟ ਕਰਕੇ ਇੰਗਲੈਂਡ ਨੂੰ ਪਹਿਲੀ ਸਫਲਤਾ ਦਿਵਾਈ। 15ਵੇਂ ਓਵਰ ਵਿੱਚ ਕਪਤਾਨ ਰੋਵਮੈਨ ਪਾਵੇਲ (36) ਅਤੇ ਫਿਰ ਨਿਕੋਲਸ ਪੂਰਨ (36) ਦੌੜਾਂ ਬਣਾ ਕੇ ਆਊਟ ਹੋ ਗਏ। ਸ਼ੇਰਫੇਨ ਰਦਰਫੋਰਡ ਨੇ ਨਾਬਾਦ 28 ਦੌੜਾਂ ਬਣਾਈਆਂ। ਵੈਸਟਇੰਡੀਜ਼ ਨੇ ਨਿਰਧਾਰਤ 20 ਓਵਰਾਂ ‘’ਚ ਚਾਰ ਵਿਕਟਾਂ ’ਤੇ 180 ਦੌੜਾਂ ਬਣਾਈਆਂ। ਇੰਗਲੈਂਡ ਲਈ ਜੋਫਰਾ ਆਰਚਰ, ਆਦਿਲ ਰਾਸ਼ਿਦ, ਮੋਇਨ ਅਲੀ ਅਤੇ ਲਿਆਮ ਲਿਵਿੰਗਸਟੋਨ ਨੇ 1-1 ਵਿਕਟ ਹਾਸਲ ਕੀਤੀ।181 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਪਹਿਲੀ ਵਿਕਟ ਲਈ 67 ਦੌੜਾਂ ਜੋੜੀਆਂ। ਅੱਠਵੇਂ ਓਵਰ ਵਿੱਚ ਕਪਤਾਨ ਜੋਸ ਬਟਲਰ (25) ਨੂੰ ਐੱਲ.ਬੀ.ਡਬਲਿਊ. ਕਰਕੇ ਰੋਸਟਨ ਚੇਜ਼ ਨੇ ਵੈਸਟਇੰਡੀਜ਼ ਨੂੰ ਪਹਿਲੀ ਸਫਲਤਾ ਦਿਵਾਈ। ਇਸ ਤੋਂ ਬਾਅਦ ਆਂਦਰੇ ਰਸਲ ਨੇ 11ਵੇਂ ਓਵਰ ਵਿੱਚ ਮੋਇਨ ਅਲੀ (13) ਨੂੰ ਆਪਣਾ ਸ਼ਿਕਾਰ ਬਣਾਇਆ। ਬਟਲਰ ਅਤੇ ਸਾਲਟ ਵਿਚਾਲੇ 46 ਗੇਂਦਾਂ ’ਚ 67 ਦੌੜਾਂ ਦੀ ਸਾਂਝੇਦਾਰੀ ਹੋਈ। ਮੋਇਨ ਅਲੀ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਜੌਨੀ ਬੇਅਰਸਟੋ ਨੇ ਸਲਾਮੀ ਬੱਲੇਬਾਜ਼ ਫਿਲ ਸਾਲਟ ਦੇ ਨਾਲ ਪਾਰੀ ਨੂੰ ਸੰਭਾਲਿਆ।ਫਿਲ ਸਾਲਟ ਨੇ 47 ਗੇਂਦਾਂ ‘’ਤੇ ਸੱਤ ਚੌਕੇ ਅਤੇ ਪੰਜ ਛੱਕੇ ਲਗਾ ਕੇ 87 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਥੇ ਹੀ ਜੌਨੀ ਬੇਅਰਸਟੋ ਨੇ 26 ਗੇਂਦਾਂ ‘’ਤੇ ਪੰਜ ਚੌਕੇ ਅਤੇ ਦੋ ਛੱਕੇ ਲਗਾ ਕੇ ਅਜੇਤੂ 48 ਦੌੜਾਂ ਬਣਾਈਆਂ। ਇੰਗਲੈਂਡ ਨੇ 17.3 ਓਵਰਾਂ ‘’ਚ ਦੋ ਵਿਕਟਾਂ ‘’ਤੇ 181 ਦੌੜਾਂ ਬਣਾਈਆਂ ਅਤੇ ਮੈਚ ਅੱਠ ਵਿਕਟਾਂ ਨਾਲ ਜਿੱਤ ਲਿਆ। ਫਿਲ ਸਾਲਟ ਨੂੰ ਉਨ੍ਹਾਂ ਦੀ ਸ਼ਾਨਦਾਰ ਬੱਲੇਬਾਜ਼ੀ ਲਈ ਪਲੇਅਰ ਆਫ ਦਾ ਮੈਚ ਦਿੱਤਾ ਗਿਆ। ਵੈਸਟਇੰਡੀਜ਼ ਲਈ ਆਂਦਰੇ ਰਸਲ ਅਤੇ ਰੋਸਟਨ ਚੇਜ਼ ਨੇ ਇਕ-ਇਕ ਬੱਲੇਬਾਜ਼ ਨੂੰ ਆਊਟ ਕੀਤਾ।

Related posts

ਲਕਸ਼ੇ ਕੁਆਰਟਰ ਫਾਈਨਲ ’ਚ, ਪੀਵੀ ਸਿੰਧੂ ਦਾ ਸਫ਼ਰ ਰੁਕਿਆ

editor

ਮਹਿਲਾ ਹਾਕੀ: ਭਾਰਤ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤੀ

admin

ਯਸ਼ਸਵੀ ਜਾਇਸਵਾਲ ਆਸਟ੍ਰੇਲੀਆ ਦੌਰੇ ਤੋਂ ਇਕ ਬਿਹਤਰ ਬੱਲੇਬਾਜ਼ ਬਣ ਕੇ ਪਰਤੇਗਾ ; ਰਵੀ ਸ਼ਾਸਤਰੀ

editor