ਕੋਰੋਨਾਵਾਇਰਸ ਮਹਾਮਾਰੀ ਕਾਰਨ ਬੰਦ ਪਏ ਕ੍ਰਿਕਟ ਮੈਚਾਂ ਦੀ ਵਾਪਸੀ ਹੋ ਗਈ ਹੈ। ਇੰਗਲੈਂਡ ਤੇ ਵੈਸਟ ਇੰਡੀਜ਼ ਵਿਚਾਲੇ ਅੱਜ ਯਾਨੀ 8 ਜੁਲਾਈ ਤੋਂ ਟੈਸਟ ਸੀਰੀਜ਼ ਦੀ ਸ਼ੁਰੂਆਤ ਹੋ ਰਹੀ ਹੈ। ਕੋਰੋਨਾਵਾਇਰਸ ਕਾਰਨ ਮਾਰਚ ਮਹੀਨੇ ਤੋਂ ਕ੍ਰਿਕਟ ਮੈਚ ਬੰਦ ਹੋ ਗਏ ਸਨ। ਮਹਾਮਾਰੀ ਦੌਰਾਨ ਕ੍ਰਿਕਟ ਦੇ ਸਾਰੇ ਫੋਰਮੈਟਸ ਤੇ ਰੋਕ ਲੱਗ ਗਈ ਸੀ। ਇਸ ਦੌਰਾਨ ਆਈਪੀਐਲ 2020 ਦੇ ਨਾਲ ਨਾਲ ਕਈ ਹੋਰ ਅਹਿਮ ਦੌਰੇ ਵੀ ਰੱਦ ਹੋ ਗਏ ਸਨ।ਹੁਣ ਇੰਗਲੈਂਡ ਤੇ ਵੈਸਟ ਇੰਡੀਜ਼ ਵਿਚਾਲੇ ਖੇਡੀ ਜਾਣ ਵਾਲੀ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਕਾਫੀ ਮਹਤਵਪੂਰਨ ਹੋਣ ਵਾਲੀ ਹੈ। ਇਹ ਸੀਰੀਜ਼ ਵੈਸਟ ਇੰਡੀਜ਼ ਲਈ ਬਿਲਕੁਲ ਵੀ ਆਸਾਨ ਨਹੀਂ ਹੈ। ਇੰਗਲੈਂਡ ਨੂੰ ਇਸ ਸੀਰੀਜ਼ ‘ਚ ਘਰੇਲੂ ਹਾਲਾਤ ਦੀ ਫਾਇਦਾ ਮਿਲ ਸਕਦਾ ਹੈ।ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਦਾ ਮੰਨਣਾ ਹੈ ਕਿ ਵੈਸਟਇੰਡੀਜ਼ ਨੂੰ ਇੰਗਲੈਂਡ ਖ਼ਿਲਾਫ਼ ਆਗਾਮੀ ਤਿੰਨ ਮੈਚਾਂ ਦੀ ਸੀਰੀਜ਼ ਵਿੱਚ ਪਹਿਲਾਂ ਤੋਂ ਯੋਜਨਾਬੱਧ ਰਹਿਣ ਦੀ ਜ਼ਰੂਰਤ ਹੈ। ਇਸ ਯੋਜਨਾ ਅਨੁਸਾਰ ਚੱਲਣ ਦੀ ਜ਼ਰੂਰਤ ਹੈ। ਇਨ੍ਹਾਂ ਮੈਚਾਂ ਨੂੰ ਚਾਰ ਰੋਜ਼ਾ ਮੈਚਾਂ ਵਾਂਗ ਹੀ ਮੰਨਿਆ ਜਾਣਾ ਚਾਹੀਦਾ ਹੈ ਕਿਉਂਕਿ ਮਹਿਮਾਨ ਟੀਮ ਕੋਲ ਪੰਜ ਦਿਨ ਚੱਲਣ ਦੀ ਯੋਗਤਾ ਨਹੀਂ।51 ਸਾਲਾ ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਬ੍ਰਾਇਨ ਲਾਰਾ ਨੇ ਕਿਹਾ ਕਿ ਵੈਸਟਇੰਡੀਜ਼ ਦਾ ਜ਼ਬਰਦਸਤ ਗੇਂਦਬਾਜ਼ੀ ਹਮਲਾ ਹੈ ਪਰ ਉਨ੍ਹਾਂ ਦੀ ਬੱਲੇਬਾਜ਼ੀ ਵਿਭਾਗ ਚਿੰਤਾ ਦਾ ਵਿਸ਼ਾ ਹੈ ਤੇ ਅਜਿਹਾ ਬਿਆਨ ਦੇਣ ਦਾ ਇਹੀ ਕਾਰਨ ਹੈ।