International

ਇੰਡੋਨੇਸ਼ੀਆ ਦੇ ਸੇਮੇਰੂ ਜਵਾਲਾਮੁਖੀ ’ਚ ਹੋਇਆ ਧਮਾਕਾ, 34 ਦੀ ਮੌਤ

ਜਕਾਰਤਾ – ਇੰਡੋਨੇਸ਼ੀਆ ਦੇ ਜਾਵਾ ਦੀਪ ਵਿਚ ਸ਼ਨਿਚਰਵਾਰ ਨੂੰ ਇਕ ਜਵਾਲਾਮੁਖੀ ਫਟ ਗਿਆ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 34 ਤਕ ਪਹੁੰਚ ਗਈ ਹੈ। ਬਚਾਅ ਕਾਰਜ ਮੰਗਲਵਾਰ ਨੂੰ ਵੀ ਜਾਰੀ ਰਿਹਾ। ਪੂਰਬੀ ਜਾਵਾ ਪ੍ਰਾਂਤ ਦੇ ਲੁਮਾਗਾਂਜ ਜ਼ਿਲ੍ਹੇ ਵਿਚ ਮਾਊਂਟ ਸੇਮੇਰੂ ਨੇ 40 ਹਜ਼ਾਰ ਫੁੱਟ ਤੋਂ ਜ਼ਿਆਦਾ ਦੀ ਰਾਖ ਦੇ ਮੋਟੇ ਅੰਗਾਰੇ ਉਗਲ ਦਿੱਤੇ। ਜਿਸ ਵਿਚ ਅਚਾਨਕ ਧਮਾਕੇ ਤੋਂ ਬਾਅਦ ਸੀਰਿੰਗ ਗੈਸ ਤੇ ਲਾਵਾ ਹੇਠਾਂ ਵੱਲ ਵਹਿ ਰਿਹਾ ਸੀ। ਆਫਤ ਨੇ ਪੂਰੀ ਸੜਕ ਨੂੰ ਚਿੱਕੜ ਤੇ ਰਾਖ ਨਾਲ ਭਰ ਦਿੱਤਾ।ਕਈ ਘਰਾਂ ਤੇ ਵਾਹਨਾਂ ਨੂੰ ਨੁਕਸਾਨ ਪੁੱਜਾ। ਸੇਮੇਰੂ ਜਵਾਲਾਮੁਖੀ ਦੇ ਵਿਸਫੋਟ ਤੋਂ ਬਾਅਦ ਵੀਡੀਓ ਸਾਹਮਣੇ ਹੈ ਜੋ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉੱਧਰ ਭੱਜ ਰਹੇ ਹਨ।

Related posts

ਟਰੰਪ ਦੇ ਦਸਤਖ਼ਤ ਹੁਣ ਅਮਰੀਕਾ ਦੀ ਕਰੰਸੀ ‘ਤੇ ਵੀ ਦਿਖਾਈ ਦੇਣਗੇ

admin

ਭਾਰਤ ਅਤੇ ਰੂਸ ਵਲੋਂ ਦੁਵੱਲੇ, ਖੇਤਰੀ ਅਤੇ ਗਲੋਬਲ ਮੁੱਦਿਆਂ ਦੀ ਸਮੀਖਿਆ

admin

ਤੇਲ ਲਈ ਅਮਰੀਕਾ ਈਰਾਨ ਦੇ ਖੜਗ ਟਾਪੂ ‘ਤੇ ਕਬਜ਼ਾ ਕਰ ਸਕਦਾ !

admin