ਨਵੀਂ ਦਿੱਲੀ – ਪੱਛਮ ਏਸ਼ੀਆ ’ਚ ਚੱਲ ਰਹੇ ਭੂ-ਸਿਆਸੀ ਤਣਾਅ ਅਤੇ ਈਰਾਨ ’ਚ ਜਾਰੀ ਸੰਘਰਸ਼ ਦੀ ਮਾਰ ਕੇਸਰ ’ਤੇ ਪਈ ਹੈ। ਭਾਰਤ ’ਚ ਪ੍ਰਚੂਨ ਵਿਚ ਕੇਸਰ ਦੀ ਕੀਮਤ 4.95 ਲੱਖ ਰੁਪਏ ਕਿਲੋ ਤੱਕ ਪਹੁੰਚ ਗਈ ਹੈ। ਦਰਅਸਲ, ਈਰਾਨ ਪੂਰੀ ਦੁਨੀਆ ਨੂੰ ਕੇਸਰ ਸਪਲਾਈ ਕਰਦਾ ਹੈ। ਭਾਰਤ ’ਚ ਵੀ ਕੇਸਰ ਈਰਾਨ ਤੋਂ ਹੀ ਆਉਂਦਾ ਹੈ। ਪੱਛਮ ਏਸ਼ੀਆ ’ਚ ਚੱਲ ਰਹੇ ਤਣਾਅ ਦੀ ਵਜ੍ਹਾ ਨਾਲ ਕੇਸਰ ਦੀ ਸਪਲਾਈ ਠੱਪ ਹੋ ਗਈ ਹੈ, ਸਪਲਾਈ ਨਾ ਹੋਣ ਕਾਰਨ ਭਾਰਤ ’ਚ ਕੇਸਰ 20 ਤੋਂ 27 ਫੀਸਦੀ ਤੱਕ ਮਹਿੰਗਾ ਹੋ ਗਿਆ ਹੈ।ਜੰਮੂ-ਕਸ਼ਮੀਰ ਦੇ ਕਾਰੋਬਾਰੀਆਂ ਮੁਤਾਬਕ ਜੰਮੂ-ਕਸ਼ਮੀਰ ਦੇ ਇਲਾਕਿਆਂ ’ਚ ਕੇਸਰ ਦੀਆਂ ਕੀਮਤਾਂ ’ਚ ਇਕ ਮਹੀਨੇ ਦੇ ਅੰਦਰ 27 ਫੀਸਦੀ ਤੱਕ ਦੀ ਤੇਜ਼ੀ ਆ ਗਈ ਹੈ। ਵਧੀਆ ਕੁਆਲਿਟੀ ਦਾ ਕੇਸਰ, ਜੋ ਪਹਿਲਾਂ 3.5 ਤੋਂ 3.6 ਲੱਖ ਰੁਪਏ ਕਿਲੋ ਮਿਲਦਾ ਸੀ, ਉਹ ਹੁਣ ਵਧ ਕੇ 4.95 ਲੱਖ ਰੁਪਏ ਤੱਕ ਪਹੁੰਚ ਗਿਆ ਹੈ।ਦਰਅਸਲ, ਈਰਾਨ ਹਰ ਸਾਲ ਲੱਗਭਗ 430 ਟਨ ਕੇਸਰ ਦਾ ਉਤਪਾਦਨ ਕਰਦਾ ਹੈ, ਜੋ ਦੁਨੀਆ ਦੇ ਕੁੱਲ ਉਤਪਾਦਨ ਦਾ 90 ਫੀਸਦੀ ਹੁੰਦਾ ਹੈ। ਮੰਨਿਆ ਜਾ ਰਿਹਾ ਹੈ ਕਿ ਕੇਸਰ ਦੇ ਮਹਿੰਗੇ ਹੋਣ ਕਾਰਨ ਖਾਣ-ਪੀਣ ਦੀ ਚੀਜ਼ਾਂ, ਕਾਸਮੈਟਿਕ ਵਸਤਾਂ, ਇਥੋਂ ਤੱਕ ਕਿ ਦਵਾਈਆਂ ਵੀ ਮਹਿੰਗੀਆਂ ਹੋ ਸਕਦੀਆਂ ਹਨ। ਇਸ ਦੀ ਵਜ੍ਹਾ ਇਹ ਹੈ ਕਿ ਇਨ੍ਹਾਂ ਸਾਰੀਆਂ ਚੀਜ਼ਾਂ ’ਚ ਕੇਸਰ ਦੇ ਫਲੇਵਰ ਦੀ ਵਰਤੋਂ ਕੀਤੀ ਜਾਂਦੀ ਹੈ।ਭਾਰਤ ’ਚ ਹਰ ਸਾਲ ਲੱਗਭਗ 55 ਤੋਂ 60 ਟਨ ਕੇਸਰ ਦੀ ਦਰਾਮਦ ਈਰਾਨ ਤੋਂ ਕਰਦਾ ਹੈ। ਭੂ-ਸਿਆਸੀ ਤਣਾਅ ਦੀ ਵਜ੍ਹਾ ਨਾਲ ਸਪਲਾਈ ਰੁਕ ਗਈ ਹੈ।ਭਾਰਤ ’ਚ ਕੇਸਰ ਦੀ ਖਪਤ 60 ਟਨ ਨਾਲੋਂ ਵੀ ਜ਼ਿਆਦਾ ਹੈ