Sport

ਈਰਾਨ ਪਰਤੀ ਬਿਨਾਂ ਹਿਜਾਬ ਮੁਕਾਬਲੇ ’ਚ ਭਾਗ ਲੈਣ ਵਾਲੀ ਪਰਬਤਾਰੋਹੀ- ਰੇਕਾਬੀ ਦਾ ਤਹਿਰਾਨ ਹਵਾਈ ਅੱਡੇ ’ਤੇ ਚੈਂਪੀਅਨਾਂ ਵਾਂਗ ਸਵਾਗਤ

ਦੁਬਈ – ਈਰਾਨ ਦੀ ਪਰਬਤਾਰੋਹੀ ਐਲਨਾਜ਼ ਰੇਕਾਬੀ ਦਾ ਦੱਖਣ ਕੋਰੀਆ ’ਚ ਮੁਕਾਬਲੇ ਵਿਚ ਭਾਗ ਲੈਣ ਤੋਂ ਬੁੱਧਵਾਰ ਨੂੰ ਈਰਾਨ ਪੁੱਜਣ ’ਤੇ ਤਹਿਰਾਨ ਹਵਾਈ ਅੱਡੇ ’ਤੇ ਸਮਰਥਕਾਂ ਤੇ ਪ੍ਰਦਰਸ਼ਨਕਾਰੀਆਂ ਦੀ ਭੀਡ਼ ਉਮਡ਼ ਪਈ। ਪ੍ਰਸ਼ੰਸਕਾਂ ਨੇ ਮੁਕਾਬਲੇ ਵਿਚ ਚੌਥੇ ਸਥਾਨ ’ਤੇ ਰਹੀ ਰੇਕਾਬੀ ਦਾ ਚੈਂਪੀਅਨਾਂ ਦੀ ਤਰ੍ਹਾਂ ਸਵਾਗਤ ਕੀਤਾ। ਰੇਕਾਬੀ ਵੱਲੋਂ ਬਿਨਾਂ ਹਿਜਾਬ ਕੌਮਾਂਤਰੀ ਮੁਕਾਬਲੇ ਵਿਚ ਸ਼ਾਮਲ ਹੋਣ ’ਤੇ ਵਿਵਾਦ ਉੱਠ ਖਡ਼੍ਹਾ ਹੋਇਆ ਸੀ। ਖਦਸ਼ਾ ਪ੍ਰਗਟਾਈ ਜਾ ਰਹੀ ਸੀ ਕਿ ਉਨ੍ਹਾਂ ਨੂੰ ਈਰਾਨ ਪਹੁੰਚਦੇ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਈਰਾਨ ਪੁੱਜਣ ’ਤੇ ਉਨ੍ਹਾਂ ਸਰਕਾਰੀ ਟੀਵੀ ਸਾਹਮਣੇ ਫਿਰ ਦੁਹਰਾਇਆ ਕਿ ਅਜਿਹਾ ਅਣਜਾਣੇ ਵਿਚ ਹੋਇਆ ਸੀ। ਗੱਲ ਕਰਨ ਦੇ ਦੌਰਾਨ ਉਹ ਭਾਵਹੀਣ ਤੇ ਚੌਕਸ ਦਿਸੀ। ਉਨ੍ਹਾਂ ਕਿਹਾ ਕਿ ਮੈਂ ਪਰਤ ਆਈ ਹਾਂ ਅਤੇ ਬਿਲਕੁਲ ਸਿਹਤਮੰਦ ਹਾਂ। ਈਰਾਨ ਦੇ ਲੋਕਾਂ ਨੂੰ ਇਸ ਦੌਰਾਨ ਹੋਈ ਦਿੱਕਤ ਲਈ ਖਿਮਾ ਮੰਗਦੀ ਹਾਂ। ਈਮਾਮ ਖੁਮੈਨੀ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜਣ ’ਤੇ ਵੱਡੀ ਗਿਣਤੀ ਵਿਚ ਪ੍ਰਸ਼ੰਸਕਾਂ ਦੀ ਭੀਡ਼ ਦੇਖੀ ਗਈ, ਜਿਨ੍ਹਾਂ ਵਿਚ ਬਿਨਾਂ ਹਿਜਾਬ ਪਾਏ ਹੋਏ ਔਰਤਾਂ ਵੀ ਸ਼ਾਮਲ ਸਨ। ਏਅਰਪੋਰਟ ਤੋਂ ਰੇਕਾਬੀ ਕਿੱਥੇ ਗਈ, ਇਹ ਪਤਾ ਨਹੀਂ ਲੱਗਾ ਹੈ। ਟਵਿੱਟਰ ’ਤੇ ਕੀਤੇ ਗਏ ਪੋਸਟ ਦੇ ਮੁਤਾਬਕ, ਤਹਿਰਾਨ ਏਅਰਪੋਰਟ ਤੋਂ ਡਰਾਈਵਿੰਗ ਦੇ ਦੌਰਾਨ ਉਨ੍ਹਾਂ ਦੇ ਸਮਰਥਕ ਤੇ ਪ੍ਰਦਰਸ਼ਨਕਾਰੀ ਤਾਡ਼ੀਆਂ ਵਜਾ ਕੇ ਉਨ੍ਹਾਂ ਦਾ ਉਤਸ਼ਾਹ ਵਧਾ ਰਹੇ ਸਨ। ਸਮਰਥਕਾਂ ਤੇ ਮੀਡੀਆ ਨੇ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ।
ਈਰਾਨ ਵਿਚ ਪੁਲਿਸ ਹਿਰਾਸਤ ਵਿਚ ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਹਿਜਾਬ ਵਿਰੋਧੀ ਅੰਦੋਲਨ ਜਾਰੀ ਹੈ। ਪ੍ਰਦਰਸ਼ਨਕਾਰੀਆਂ ਵਿਚਾਲੇ ਮੰਗਲਵਾਰ ਨੂੰ ਜਿਵੇਂ ਹੀ ਰੇਕਾਬੀ ਬਾਰੇ ਸੂਚਨਾ ਪਹੁੰਚੀ ਤਾਂ ਉਨ੍ਹਾਂ ਦਾ ਉਤਸ਼ਾਹ ਦੁੱਗਣਾ ਹੋ ਗਿਆ ਸੀ। ਰੇਕਾਬੀ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਕਰ ਕੇ ਕਿਹਾ ਕਿ ਮੈਨੂੰ ਮੁਕਾਬਲੇ ਦੌਰਾਨ ਦੀਵਾਰ ’ਤੇ ਚਡ਼੍ਹਨ ਲਈ ਅਚਾਨਕ ਬੁਲਾਇਆ ਗਿਆ, ਉਸ ਸਮੇਂ ਮੇਰੇ ਕਵਰ ਵਿਚ ਕੁਝ ਸਮੱਸਿਆ ਆ ਗਈ ਸੀ।

Related posts

HAPPY DIWALI 2025 !

admin

ਪੂਰੇ ਪੰਜਾਬ ਵਿੱਚ ਬਣਨ ਵਾਲੇ 3000 ਤੋਂ ਵੱਧ ਖੇਡ ਮੈਦਾਨਾਂ ਦੀ ਸ਼ੁਰੂਆਤ ਦਾ ਨੀਂਹ ਪੱਥਰ ਰੱਖਿਆ !

admin

ਗਗਨਦੀਪ ਸਿੰਘ ਨੇ ਜ਼ਿਲ੍ਹਾ ਰੈੱਡ ਰਨ 2025 ’ਚ ਪਹਿਲਾ ਇਨਾਮ ਹਾਸਲ ਕੀਤਾ !

admin