Sport

ਉਮੀਦ ਹੈ ਗੋਲ ਕਰਨਾ ਜਾਰੀ ਰੱਖਾਂਗਾ : ਛੇਤਰੀ

ਨਵੀਂ ਦਿੱਲੀ – ਭਾਰਤੀ ਫੁੱਟਬਾਲਰ ਸੁਨੀਲ ਛੇਤਰੀ ਨੇ ਕੌਮਾਂਤਰੀ ਪੱਧਰ ‘ਤੇ ਗੋਲ ਕਰਨ ਦੀ ਗਿਣਤੀ ਦੇ ਮਾਮਲੇ ‘ਚ ਇਸ ਖੇਡ ਦੇ ਮਹਾਨ ਖਿਡਾਰੀਆਂ ‘ਚ ਸ਼ਾਮਲ ਬ੍ਰਾਜ਼ੀਲ ਦੇ ਪੇਲੇ ਦੀ ਬਰਾਬਰੀ ਕਰਨ ਤੋਂ ਬਾਅਦ ਉਮੀਦ ਪ੍ਰਗਟਾਈ ਕਿ ਉਹ ਨਜ਼ਦੀਕੀ ਭਵਿੱਖ ‘ਚ ਦੇਸ਼ ਲਈ ਖੇਡਣਾ ਤੇ ਗੋਲ ਕਰਨਾ ਜਾਰੀ ਰੱਖਣਗੇ।37 ਸਾਲ ਦੇ ਛੇਤਰੀ ਨੇ ਸੈਫ ਚੈਂਪੀਅਨਸ਼ਿਪ ‘ਚ ਨੇਪਾਲ ਖ਼ਿਲਾਫ਼ 83ਵੇਂ ਮਿੰਟ ‘ਚ ਗੋਲ ਕਰ ਕੇ ਭਾਰਤ ਨੂੰ 1-0 ਨਾਲ ਜਿੱਤ ਦਿਵਾਉਣ ‘ਚ ਅਹਿਮ ਭੂਮਿਕਾ ਨਿਭਾਈ। ਟੂਰਨਾਮੈਂਟ ‘ਚ ਟੀਮ ਦੀ ਇਹ ਤਿੰਨ ਮੈਚਾਂ ‘ਚ ਪਹਿਲੀ ਜਿੱਤ ਹੈ ਜਿਸ ਨਾਲ ਉਹ ਮੁਕਾਬਲੇ ‘ਚ ਬਣੀ ਹੋਈ ਹੈ। ਛੇਤਰੀ ਦਾ ਇਹ 77ਵਾਂ ਕਮੌਂਤਰੀ ਗੋਲ ਹੈ, ਜਿਸ ਨਾਲ ਉਨ੍ਹਾਂ ਪੇਲੇ ਦੀ ਬਰਾਬਰੀ ਕੀਤੀ। ਇਸ ਗੋਲ ਨਾਲ ਹੀ ਭਾਰਤ ਲਈ 123 ਮੈਚ ਖੇਡ ਚੁੱਕੇ ਛੇਤਰੀ ਸਰਗਰਮ ਫੁੱਟਬਾਲ ਖਿਡਾਰੀਆਂ ‘ਚ ਸੰਯੁਕਤ ਅਰਬ ਅਮੀਰਾਤ ਦੇ ਅਲੀ ਮਬਖੌਤ ਨਾਲ ਸਾਂਝੇ ਤੌਰ ‘ਤੇ ਤੀਸਰੇ ਨੰਬਰ ‘ਤੇ ਹਨ। ਉਨ੍ਹਾਂ ਤੋਂ ਵੱਧ ਗੋਲ ਕ੍ਰਿਸਟਿਆਨੋ ਰੋਨਾਲਡੋ (112) ਤੇ ਲਿਓਨ ਮੈਸੀ (79) ਦੇ ਨਾਂ ਹਨ। ਭਾਰਤੀ ਕਪਤਾਨ ਛੇਤਰੀ ਨੇ ਕਿਹਾ ਕਿ ਨਿੱਜੀ ਤੌਰ ‘ਤੇ ਮੈਂ ਅੰਕੜਿਆਂ ਤੇ ਉਪਲਬਧੀਆਂ ਦਾ ਬਹੁਤ ਵੱਡਾ ਪ੍ਰਸ਼ੰਸਕ ਨਹੀਂ ਹਾਂ ਪਰ ਮੈਨੂੰ ਗਲਤ ਨਾ ਸਮਝੋ, ਮੈਂ ਜੋ ਕੁਝ ਵੀ ਹਾਸਲ ਕੀਤਾ ਹੈ ਉਸ ਲਈ ਮੈਂ ਸ਼ੁਕਰਗੁਜ਼ਾਰ ਹਾਂ। ਮੇਰੇ ਲਈ ਹਾਲਾਂਕਿ ਟੀਮ ਲਈ ਜਿੱਤ ਹਾਸਲ ਕਰਨਾ, ਭਾਵੇਂ ਉਹ ਦੇਸ਼ ਲਈ ਹੋਵੇ ਜਾਂ ਕਲੱਬ ਲਈ, ਤੋਂ ਵੱਡਾ ਕੁਝ ਵੀ ਨਹੀਂ ਹੈ।

Related posts

ਸ਼ੁਭਮਨ ਗਿੱਲ ਨੇ ਇੰਗਲੈਂਡ ਵਿੱਚ ਯਾਦਗਾਰੀ ਪਾਰੀ ਖੇਡ ਕੇ ਰਿਕਾਰਡਾਂ ਦੀ ਝੜੀ ਲਾਈ !

admin

10 ਆਲ-ਟਾਈਮ ਟੈਸਟ ਬੱਲੇਬਾਜ਼ਾਂ ‘ਚ ਰੂਟ ਨੂੰ ਪਹਿਲਾ ਤੇ ਰਿੱਕੀ ਪੋਂਟਿੰਗ ਦਾ ਤੀਜਾ ਸਥਾਨ !

admin

ਦੋ ਨਵੀਆਂ ਫ੍ਰੈਂਚਾਇਜ਼ੀਜ਼ ਤੀਜੇ ਸੀਜ਼ਨ ਲਈ ਵਰਲਡ ਪੈਡਲ ਲੀਗ ਵਿੱਚ ਸ਼ਾਮਲ !

admin