Bollywood

ਉਰਫੀ ਜਾਵੇਦ ਨੇ ਟ੍ਰਾਂਸਪੇਰੈਂਟ ਬਰੇਲੇਟ ਦੇ ਨਾਲ ਪਾਈ ਨੈੱਟ ਵਾਲੀ ਸਕਰਟ

ਨਵੀਂ ਦਿੱਲੀ – ਬਿੱਗ ਬੌਸ ਓਟੀਟੀ ਉਰਫੀ ਜਾਵੇਦ ਇੰਡਸਟਰੀ ’ਚ ਆਪਣੀ ਬੋਲਡ ਪਰਸਨੈਲਿਟੀ ਲਈ ਜਾਣੀ ਜਾਂਦੀ ਹੈ। ਇਨ੍ਹੀਂ ਦਿਨੀਂ ਉਰਫੀ ਕੋਈ ਨਾ ਕੋਈ ਨਵੇਂ ਕਾਰਨਾਮੇ ਕਰਦੀ ਨਜ਼ਰ ਆ ਰਹੀ ਹੈ। ਉਹ ਸੋਸ਼ਲ ਮੀਡੀਆ ’ਤੇ ਅਕਸਰ ਰੋਜ਼ਾਨਾ ਹੀ ਆਪਣੀ ਡ੍ਰੈਸਿੰਗ ਸੈਂਸ ਨੂੰ ਲੈ ਕੇ ਚਰਚਾ ’ਚ ਬਣੀ ਰਹਿੰਦੀ ਹੈ। ਕਈ ਵਾਰ ਉਸਦਾ ਅਟਪਟਾ ਫੈਸ਼ਨ ਲੋਕਾਂ ਦੀ ਸਮਝ ਤੋਂ ਬਾਹਰ ਹੁੰਦਾ ਹੈ। ਉਰਫੀ ਇੰਡਸਟਰੀ ਦੇ ਪੈਂਤਰੇ ਨੂੰ ਚੰਗੀ ਤਰ੍ਹਾਂ ਸਮਝ ਗਈ ਹੈ ਕਿ ਲਾਈਮ ਲਾਈਟ ’ਚ ਬਣੇ ਰਹਿਣ ਲਈ ਕੀ ਕਰਨਾ ਹੈ। ਇਸੀ ਦੇ ਚੱਲਦਿਆਂ ਉਹ ਅਕਸਰ ਹੀ ਕੁਝ ਅਜਿਹਾ ਪਾ ਕੇ ਨਿਕਲਦੀ ਹੈ ਕਿ ਹਰ ਕਿਸੇ ਦੀ ਨਜ਼ਰ ’ਚ ਆਵੇ। ਇਸੀ ਦੌਰਾਨ ਉਨ੍ਹਾਂ ਦੀਆਂ ਕੁਝ ਤਸਵੀਰਾਂ ਇੰਟਰਨੈੱਟ ’ਚੇ ਬਵਾਲ ਮਚਾ ਰਹੀਆਂ ਹਨ।ਉਰਫੀ ਜਾਵੇਦ ਦੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਉਨ੍ਹਾਂ ਦੇ ਫੈਨ ਪੇਜ ‘ਤੇ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਅਦਾਕਾਰਾ ਦਾ ਬੋਲਡ ਲੁੱਕ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਹੋਸ਼ ਉਡਾ ਰਿਹਾ ਹੈ। ਤਸਵੀਰਾਂ ‘ਚ ਉਰਫੀ ਕ੍ਰੀਮ ਕਲਰ ਦਾ ਟਰਾਂਸਪੇਰੈਂਟ ਬਰੇਲੇਟ ਪਹਿਨੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਰਫੀ ਨੇ ਜਾਮਣੀ ਰੰਗ ਦੀ ਨੈੱਟ ਵਾਲੀ ਸਕਰਟ ਕੈਰੀ ਕੀਤੀ ਹੈ। ਹਰ ਤਸਵੀਰ ‘ਚ ਉਰਫੀ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।ਉਰਫੀ ਜਾਵੇਦ ਦੀਆਂ ਇਨ੍ਹਾਂ ਤਸਵੀਰਾਂ ‘ਤੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ ਅਤੇ ਉਨ੍ਹਾਂ ਦੀ ਖੂਬਸੂਰਤੀ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਕਈ ਯੂਜ਼ਰਸ ਉਨ੍ਹਾਂ ਨੂੰ ਇਕ ਵਾਰ ਫਿਰ ਸਹੀ ਡਰੈਸਿੰਗ ਸੈਂਸ ਦੀ ਸਲਾਹ ਦਿੰਦੇ ਨਜ਼ਰ ਆ ਰਹੇ ਹਨ। ਉਰਫੀ ਦੀ ਇਸ ਤਸਵੀਰ ‘ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ‘ਇਸ ਤੀਜੀ ਤਸਵੀਰ ‘ਚ ਤੁਸੀਂ ਬਹੁਤ ਹੌਟ ਅਤੇ ਖੂਬਸੂਰਤ ਲੱਗ ਰਹੇ ਹੋ।’ ਇਨ੍ਹਾਂ ਤਸਵੀਰਾਂ ਨੂੰ ਹੁਣ ਤੱਕ ਹਜ਼ਾਰਾਂ ਪ੍ਰਸ਼ੰਸਕ ਪਸੰਦ ਕਰ ਚੁੱਕੇ ਹਨ। ਉੱਥੇ ਉਹ ਲਗਾਤਾਰ ਕਮੈਂਟ ਕਰਦੇ ਨਜ਼ਰ ਆ ਰਹੇ ਹਨ।

Related posts

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin

ਦਿਲਜੀਤ ਨੂੰ ‘ਬਾਰਡਰ 2’ ਤੋਂ ਕਿਉਂ ਨਹੀਂ ਹਟਾਇਆ ਤੇ ਪਾਬੰਦੀ ਬਰਕਰਾਰ ਕਿਉਂ ?

admin

ਦਿਲਜੀਤ ਸਦਭਾਵਨਾ ਪੈਦਾ ਕਰਕੇ ਪੰਜਾਬ ਦੀ ਜਵਾਨੀ ਲਈ ਰਾਹ ਦਸੇਰਾ ਬਣਿਆ !

admin