International

ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਤੇ ਉਸ ਦੀ ਰਾਜਧਾਨੀ ਚ ਡਰੋਨ ਉਡਾਉਣ ਦਾ ਲਗਾਇਆ ਦੋਸ਼

ਸਿਓਲ – ਉੱਤਰੀ ਕੋਰੀਆ ਨੇ ਸ਼ੁੱਕਰਵਾਰ ਨੂੰ ਦੱਖਣੀ ਕੋਰੀਆ ‘ਤੇ ਦੇਸ਼ ਵਿਰੋਧੀ ਸਮੱਗਰੀ ਸੁੱਟਣ ਲਈ ਉਸ ਦੀ ਰਾਜਧਾਨੀ ‘ਤੇ ਡਰੋਨ ਉਡਾਉਣ ਦਾ ਦੋਸ਼ ਲਗਾਇਆ ਅਤੇ ਭਵਿੱਖ ‘ਚ ਅਜਿਹੀ ਗਤੀਵਿਧੀ ‘ਤੇ ਸਖ਼ਤ ਜਵਾਬੀ ਕਾਰਵਾਈ ਕਰਨ ਦੀ ਧਮਕੀ ਦਿੱਤੀ। ਉੱਤਰੀ ਕੋਰੀਆ ਦੇ ਵਿਦੇਸ਼ ਮੰਤਰਾਲਾ ਨੇ ਇਕ ਬਿਆਨ ‘ਚ ਕਿਹਾ ਕਿ ਰਾਜਧਾਨੀ ਪਿਓਂਗਯਾਂਗ ਵਿਚ 3 ਅਕਤੂਬਰ ਅਤੇ ਪਿਛਲੇ ਬੁੱਧਵਾਰ ਅਤੇ ਵੀਰਵਾਰ ਨੂੰ ਦੱਖਣ ਕੋਰੀਆਈ ਡਰੋਨ ਦੇ ਉਡਾਣ ਭਰਨ ਦੀ ਗੱਲ ਸਾਹਮਣੇ ਆਈ ਹੈ।ਮੰਤਰਾਲਾ ਨੇ ਦੱਖਣੀ ਕੋਰੀਆ ‘ਤੇ ਉੱਤਰੀ ਕੋਰੀਆ ਦੀ ਪ੍ਰਭੂਸੱਤਾ ਦੀ ਉਲੰਘਣਾ ਕਰਨ ਅਤੇ ਉਸ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਕਰਨ ਦਾ ਦੋਸ਼ ਲਗਾਇਆ ਹੈ। ਮੰਤਰਾਲਾ ਨੇ ਕਿਹਾ ਕਿ ਉਸ ਦੀਆਂ ਫੌਜਾਂ ਹਰ ਤਰ੍ਹਾਂ ਦੇ ਹਮਲੇ ਦੀ ਤਿਆਰੀ ਕਰਨਗੇ ਅਤੇ ਜੇਕਰ ਦੱਖਣੀ ਕੋਰੀਆਈ ਡਰੋਨ ਉੱਤਰੀ ਕੋਰੀਆ ਦੇ ਖੇਤਰ ਵਿੱਚ ਦੁਬਾਰਾ ਦੇਖੇ ਗਏ, ਤਾਂ ਉਹ ਬਿਨਾਂ ਕਿਸੇ ਚੇਤਾਵਨੀ ਦੇ ਸਖ਼ਤ ਜਵਾਬੀ ਕਾਰਵਾਈ ਕਰਨਗੇ। ਦੱਖਣੀ ਕੋਰੀਆ ਦੀ ਸਰਕਾਰ ਅਤੇ ਫੌਜ ਨੇ ਉੱਤਰੀ ਕੋਰੀਆ ਦੇ ਬਿਆਨ ‘ਤੇ ਤੁਰੰਤ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

Related posts

ਜਦੋਂ, ਜਹਾਜ਼ ਵਿੱਚ ਫੈਲੀ ਬਦਬੂ ਨੇ ਏਅਰਲਾਈਨ ਨੂੰ ਵਖ਼ਤ ਪਾਈ ਰੱਖਿਆ !

admin

“ਮਾਰਕ ਕਾਰਨੀ ਨੇ ਬਿਫ਼ਰੇ ਬੋਕ ਦੇ ਸਿੰਗਾਂ ਨੂੰ ਹੱਥ ਪਾਇਆ”

admin

ਕੀ ਆਸਟ੍ਰੇਲੀਆ, ਗਾਜ਼ਾ ‘ਚ ਸ਼ਾਂਤੀ ਲਈ ਟਰੰਪ ਦੇ ‘ਬੋਰਡ ਆਫ਼ ਪੀਸ’ ਦਾ ਹਿੱਸਾ ਬਣੇਗਾ ?

admin