International

ਉੱਤਰੀ ਕੋਰੀਆ ਨੇ 1500 ਹੋਰ ਸੈਨਿਕ ਭੇਜੇ ਰੂਸ

ਸਿਓਲ – ਦੱਖਣੀ ਕੋਰੀਆ ਦੇ ਖੁਫੀਆ ਮੁਖੀ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਉੱਤਰੀ ਕੋਰੀਆ ਨੇ ਯੂਕ੍ਰੇਨ ਖ਼ਿਲਾਫ਼ ਜੰਗ ਵਿੱਚ ਸਹਿਯੋਗ ਦੇ ਹਿੱਸੇ ਵਜੋਂ 1500 ਹੋਰ ਸੈਨਿਕ ਰੂਸ ਭੇਜੇ ਹਨ। ਪਿਛਲੇ ਹਫ਼ਤੇ, ਨੈਸ਼ਨਲ ਇੰਟੈਲੀਜੈਂਸ ਸਰਵਿਸ (ਐਨ.ਆਈ.ਐਸ) ਨੇ ਕਿਹਾ ਕਿ ਉਸਨੇ ਪੁਸ਼ਟੀ ਕੀਤੀ ਹੈ ਕਿ ਉੱਤਰੀ ਕੋਰੀਆ ਨੇ ਇਸ ਮਹੀਨੇ 1,500 ਸਪੈਸ਼ਲ ਆਪਰੇਸ਼ਨ ਬਲਾਂ ਦੇ ਸੈਨਿਕ ਰੂਸ ਭੇਜੇ ਹਨ। ਐਨ.ਆਈ.ਐਸ ਦੇ ਨਿਰਦੇਸ਼ਕ ਚੋ ਤਾਏ-ਯੋਂਗ ਨੇ ਬੁੱਧਵਾਰ ਨੂੰ ਬੰਦ ਕਮਰੇ ਵਿਚ ਸੰਸਦੀ ਕਮੇਟੀ ਦੀ ਬੈਠਕ ਨੂੰ ਦੱਸਿਆ ਕਿ ਉਨ੍ਹਾਂ ਦੀ ਏਜੰਸੀ ਨੇ ਪਾਇਆ ਹੈ ਕਿ ਉੱਤਰੀ ਕੋਰੀਆ ਨੇ 1,500 ਵਾਧੂ ਸੈਨਿਕ ਰੂਸ ਭੇਜੇ ਹਨ। ਇਹ ਜਾਣਕਾਰੀ ਸੰਸਦ ਮੈਂਬਰ ਪਾਰਕ ਸੁਨਵੋਨ ਅਤੇ ਲੀ ਸਿਓਂਗ ਕਵਾਨ ਨੇ ਮੀਟਿੰਗ ਵਿੱਚ ਹਿੱਸਾ ਲੈਂਦਿਆਂ ਦਿੱਤੀ। ਪਾਰਕ ਨੇ ਚੋ ਦੇ ਹਵਾਲੇ ਨਾਲ ਕਿਹਾ ਕਿ ਉੱਤਰੀ ਕੋਰੀਆ ਦਸੰਬਰ ਤੱਕ ਕੁੱਲ 10,000 ਸੈਨਿਕਾਂ ਨੂੰ ਰੂਸ ਭੇਜਣ ਦੀ ਯੋਜਨਾ ਬਣਾ ਰਿਹਾ ਹੈ।

Related posts

ਕੀ ਅਮਰੀਕਨ ਰਾਸ਼ਟਰਪਤੀ ਟਰੰਪ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਯੂਏਈ ‘ਚ ਮਿਲਣਗੇ ?

admin

ਘਾਨਾ ‘ਚ ‘ਰਾਸ਼ਟਰੀ ਦੁਖਾਂਤ’ : ਰੱਖਿਆ ਤੇ ਵਾਤਾਵਰਣ ਮੰਤਰੀਆਂ ਸਣੇ 8 ਲੋਕਾਂ ਦੀ ਮੌਤ !

admin

ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੌਰਾਨ 878 ਪੱਤਰਕਾਰਾਂ ‘ਤੇ ਹਮਲੇ ਹੋਏ !

admin