ਲਖਨਊ – ਉੱਤਰ ਪ੍ਰਦੇਸ਼ ਅਤੇ ਮਣੀਪੁਰ ਨੂੰ ਛੱਡ ਕੇ ਦੇਸ਼ ਦੇ 3 ਹੋਰਨਾਂ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਸੰਪੰਨ ਹੋ ਚੁੱਕੀਆਂ ਹਨ। ਮਣੀਪੁਰ ਵਿੱਚ ਅੱਜ ਚੋਣਾਂ ਹੋ ਰਹੀਆਂ ਹਨ ਅਤੇ ਯੂ. ਪੀ. ਵਿਚ ਆਖ਼ਰੀ ਗੇੜ ਦੀ ਪੋਲਿੰਗ ਹੋਣੀ ਬਾਕੀ ਹੈ। ਸਭ ਪਾਰਟੀਆਂ ਅਤੇ ਦੇਸ਼ ਦੇ ਲੋਕ ਚੋਣ ਨਤੀਜਿਆਂ ਨੂੰ ਲੈ ਕੇ ਉਤਾਵਲੇ ਹਨ।
ਪੰਜਾਬ ਵਿਚ ਆਮ ਆਦਮੀ ਪਾਰਟੀ ਸੱਟਾਬਾਜ਼ਾਰ ਦੀ ਫੇਵਰੇਟ ਹੈ। ਸੱਟਾਬਾਜ਼ਾਰ ਵਿਚ ਆਮ ਆਦਮੀ ਪਾਰਟੀ ਦੀਆਂ 66 ਤੋਂ 68 ਸੀਟਾਂ ਦਾ ਸੈਸ਼ਨ ਖੁੱਲ੍ਹਾ ਹੈ । ਆਮ ਆਦਮੀ ਪਾਰਟੀ ਦੀਆਂ 90 ਸੀਟਾਂ ਦਾ ਭਾਅ 6 ਤੋਂ 7 ਰੁਪਏ ਅਤੇ 100 ਸੀਟਾਂ ਦਾ ਭਾਅ 15 ਰੁਪਏ ਹੈ। ਸੱਟਾਬਾਜ਼ਾਰ ਕਾਂਗਰਸ ਦਾ ਸੈਸ਼ਨ 24 ਤੋਂ 26 ਸੀਟਾਂ ‘ਤੇ ਖੋਲ੍ਹ ਰਹੇ ਹਨ। ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੀਆਂ 16 ਤੋਂ 18 ਸੀਟਾਂ ਮੰਨ ਕੇ ਸਟੋਰੀਏ ਚੱਲ ਰਹੇ ਹਨ। ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨੂੰ ਮੁਸ਼ਕਲ ਨਾਲ 4 ਤੋਂ 5 ਸੀਟਾਂ ਦਿੱਤੀਆਂ ਜਾ ਰਹੀਆਂ ਹਨ।
ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਤਾਂ ਸੱਟਾਬਾਜ਼ਾਰ ਇਥੇ ਭਾਜਪਾ ਦਾ ਸੈਸ਼ਨ 224 ਤੋਂ 226 ਤੱਕ ਮੰਨ ਕੇ ਚੱਲ ਰਹੇ ਹਨ। ਇਸੇ ਤਰ੍ਹਾਂ ਸਮਾਜਵਾਦੀ ਪਾਰਟੀ ਦੀਆਂ 134 ਤੋਂ 136 ਸੀਟਾਂ ਮੰਨੀਆਂ ਜਾ ਰਹੀਆਂ ਹਨ। ਇਨ੍ਹਾਂ ਸੀਟਾਂ ਵਿਚ ਸਿਰਫ਼ ਸਮਾਜਵਾਦੀ ਪਾਰਟੀ ਹੈ। ਉਸ ਨਾਲ ਸ਼ਾਮਲ ਹੋਰਨਾਂ ਪਾਰਟੀਆਂ ‘ਤੇ ਕੋਈ ਵੀ ਭਾਅ ਲਾਉਣ ਲਈ ਤਿਆਰ ਨਹੀਂ ਹੈ। ਬਸਪਾ ਦੀਆਂ 10 ਤੋਂ 12 ਸੀਟਾਂ ਦੇ ਭਾਅ ਲਾਏ ਜਾ ਰਹੇ ਹਨ, ਜਦੋਂ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਦਾ ਸਟੋਰੀਏ ਖਾਤਾ ਖੋਲ੍ਹਣ ਦੀ ਉਮੀਦ ਵੀ ਨਹੀਂ ਲਾ ਰਹੇ। ਸਟੋਰੀਆਂ ਮੁਤਾਬਕ ਜੇ ਕਾਂਗਰਸ ਆਪਣਾ ਖਾਤਾ ਖੋਲ੍ਹ ਵੀ ਲੈਂਦੀ ਹੈ ਤਾਂ ਇਹ ਇਕ ਬਹੁਤ ਵੱਡੀ ਪ੍ਰਾਪਤੀ ਹੋਵੇਗੀ।