CulturePunjabTechnology

ਏਆਈ ਯੁੱਗ ‘ਚ ਨਿਰਭਰ ਕਰਦਾ ਕਿ ਇਸਦੀ ਵਰਤੋਂ ਉਸਾਰੂ  ਢੰਗ ਨਾਲ ਕਰਨੀ ਜਾਂ ਨਾਕਾਰਤਮਕ – ਡਾ. ਆਤਮ ਸਿੰਘ ਰੰਧਾਵਾ

ਡਾ. ਆਤਮ ਸਿੰਘ ਰੰਧਾਵਾ ਨੇ ਵੱਖ-ਵੱਖ ਸੈਸ਼ਨਾਂ ਵਿੱਚ ਪਹੁੰਚੀਆਂ ਸ਼ਖ਼ਸੀਅਤਾਂ ਦਾ ਨਿੱਘਾ ਸੁਵਾਗਤ ਕਰਦੇ ਹੋਏ।

ਅੰਮ੍ਰਿਤਸਰ – ਖਾਲਸਾ ਕਾਲਜ ਵਿਖੇ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਅਤੇ ਪੰਜਾਬ ਸਾਹਿਤ ਅਕਾਡਮੀ ਚੰਡੀਗੜ੍ਹ ਵੱਲੋਂ ‘ਏਆਈ ਦੇ ਦੌਰ ਵਿੱਚ ਖੋਜ ਅਤੇ ਸਿਰਜਨਾਤਮਕਤਾ: ਨਵੇਂ ਸੰਦ, ਤਕਨੀਕਾਂ ਅਤੇ ਖੋਜ ਵਿਧੀਆਂ ਵਿਸ਼ੇ ’ਤੇ ਤਿੰਨ ਰੋਜ਼ਾ ਬਹੁਅਨੁਸ਼ਾਸਨੀ ਅੰਤਰ-ਰਾਸ਼ਟਰੀ ਕਾਨਫ਼ਰੰਸ ਦੇ ਦੂਜੇ ਦਿਨ ਦਾ ਆਰੰਭ ਵੱਖ-ਵੱਖ ਸਮਾਨਾਂਤਰ ਸੈਸ਼ਨਾਂ ਨਾਲ ਸ਼ੁਰੂ ਹੋਇਆ। ਇਸ ਸਮੇਂ ਕਾਲਜ ਦੇ ਪਿ੍ਰੰਸੀਪਲ ਅਤੇ ਕਾਨਫ਼ਰੰਸ ਦੇ ਚੀਫ਼ ਕੋਆਰਡੀਨੇਟਰ ਡਾ. ਆਤਮ ਸਿੰਘ ਰੰਧਾਵਾ ਨੇ ਵੱਖ-ਵੱਖ ਸੈਸ਼ਨਾਂ ਵਿੱਚ ਪਹੁੰਚੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਫ਼ੁਲਾਂ ਦੇ ਗੁਲਦਸਤੇ ਦਿੰਦੇ ਹੋਏ ਉਹਨਾਂ ਦਾ ਨਿੱਘਾ ਸੁਵਾਗਤ ਕੀਤਾ।

ਕਾਲਜ ਦੇ ਪਿ੍ਰੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਏਆਈ ਦੇ ਯੁੱਗ ਤਕਨੀਕੀ ਵਿਕਾਸ ਦਾ ਯੁੱਗ ਹੈ। ਤਕਨੀਕੀ ਦੁਨੀਆਂ ਦੇ ਅਜੋਕੇ ਦੌਰ ਵਿੱਚ ਅਸੀ ਟਕਨਾਲੋਜੀ ਦੇ ਪ੍ਰਭਾਵ ਤੋਂ ਬਚ ਨਹੀਂ ਸਕਦੇ। ਇਸਦੀ ਵਰਤੋਂ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਇੱਕ ਜ਼ਰੂਰੀ ਹਿੱਸਾ ਬਣ ਚੁਕੀ ਹੈ। ਇਸ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਇਸਦੀ ਵਰਤੋਂ ਉਸਾਰੂ  ਢੰਗ ਨਾਲ ਕਰਨੀ ਹੈ ਜਾਂ ਨਾਕਾਰਤਮਕ ਪਾਸੇ ਵੱਲ ਜਾਣਾ ਹੈ। ਬਿਹਤਰ ਇਹ ਹੋਵੇਗਾ ਕਿ ਅਸੀਂ ਆਪਣੇ ਕੰਮਾਂ ਨੂੰ ਸੌਖਾ ਅਤੇ ਉਸਾਰੂ ਬਣਾਉਣ ਲਈ ਤਕਨੀਕੀ ਸਾਧਨਾਂ ਨੂੰ ਵਰਤੋਂ ਵਿੱਚ ਸ਼ਾਮਿਲ ਕਰੀਏ।

ਕਾਨਫ਼ਰੰਸ ਦੇ ਤੀਜੇ ਦਿਨ ਦਾ ਸਤਵਾਂ ਅਕਾਦਮਿਕ ਸੈਸ਼ਨ ‘ਭਾਸ਼ਾ-ਬੋਲੀ ਦੀ ਖੋਜ ਦੀਆਂ ਵਿਧੀਆਂ ਅਤੇ ਤਕਨੀਕਾਂ’  ਵਿਸ਼ੇ ਨਾਲ ਸ਼ੁਰੂ ਹੋਇਆ। ਇਸ ਸੈਸ਼ਨ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋਫ਼ੈਸਰ ਗੁਰਪ੍ਰੀਤ ਸਿੰਘ ਲਹਿਲ ਜੀ ਨੇ ਕੀਤੀ। ਉਹਨਾਂ ਨੇ ਏਆਈ ਦੀ ਵਰਤੋਂ ਸੰਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਏਆਈ ਹਰ ਭਾਸ਼ਾ ਵਿੱਚ ਪੁੱਛੇ ਪ੍ਰਸ਼ਨਾਂ ਦੇ ਉੱਤਰ ਦੇਣ ਵਿੱਚ ਕਾਫੀ ਹੱਦ ਤੱਕ ਸਫਲ ਹੋ ਰਹੀ ਹੈ। ਏਆਈ ਦੇ ਆਉਣ ਨਾਲ ਖੋਜ ਦੀਆਂ ਵਿਧੀਆਂ ਵਿਚ ਤਬਦੀਲੀ ਵਾਪਰੇਗੀ। ਕੰਪਿਊਟਰੀ ਭਾਸ਼ਾ ਰਾਹੀਂ ਅਸੀਂ ਆਪਣੇ ਕੰਮਾਂ ਨੂੰ ਮਿੰਟਾਂ-ਸਕਿੰਟਾਂ ਵਿੱਚ ਕਰ ਸਕਣ ਵਿੱਚ ਸਫਲ ਹੋ ਸਕਦੇ ਹਾਂ। ਭਾਸ਼ਾਈ ਸਮਰਥਾ ਪੱਖੋਂ ਬੋਲੀ ਦਾ ਲਿੱਪੀਆਂਤਰਨ ਆਸਾਨ ਹੋ ਗਿਆ ਹੈ। ਪਰ ਉਹਨਾਂ ਨੇ ਇਹ ਵੀ ਦੱਸਿਆ ਕਿ ਏਆਈ ਦੇ ਨਤੀਜੇ ਦੀ ਪ੍ਰਮਾਣਿਕਤਾ ਨੂੰ ਜਾਂਚ ਲੈਣੀ ਵੀ ਜ਼ਰੂਰੀ ਹੈ। ਨਾਮਵਰ ਚਿੰਤਕ ਡਾ. ਮਨਮੋਹਨ (ਆਈ.ਪੀ.ਐਸ) ਨੇ ਕਿਹਾ ਕਿ ਏਆਈ ਵਿਦਿਆਰਥੀਆਂ ਦੁਆਰਾ ਕੀਤੀ ਜਾਣ ਵਾਲੀ ਖੋਜ ਵਿੱਚ ਸਾਰਥਕ ਭੂਮਿਕਾ ਨਿਭਾ ਸਕਣ ਦੇ ਯੋਗ ਹੈ। ਆਉਣ ਵਾਲੇ ਸਮੇਂ ਵਿੱਚ ਏਆਈ ਦਾ ਵਿਕਾਸ ਮਨੁੱਖ ਨੂੰ ਕਈ ਪੱਖਾਂ ਤੋਂ ਪ੍ਰਭਾਵਿਤ ਕਰੇਗਾ। ਗਿਆਨ ਦਾ ਸਾਧਨ ਕੇਵਲ ਮਨੁੱਖੀ ਦਿਮਾਗ ਤੱਕ ਸੀਮਤ ਨਾ ਹੋ ਕੇ ਮਸ਼ੀਨੀ ਯੰਤਰ ਦਾ ਹਿੱਸਾ ਬਣ ਚੁਕਾ ਹੈ। ਮਨੁੱਖ ਦਾ ਮਸ਼ੀਨ ਨਾਲ ਇੱਕ ਸਵੈ-ਸੰਬੰਧਤ ਵਰਤਾਰਾ ਹੈ। ਇਸ ਵਰਤਾਰੇ ਨੂੰ ਸਾਰਥਕ ਬਣਾਉਣ ਦੀ ਲੋੜ ਹੈ ਤਾਂ ਜੋ ਵਿਕਾਸ ਨੂੰ ਸਹੀ ਦਿਸ਼ਾ ਵੱਲ ਮੋੜਿਆ ਜਾ ਸਕੇ। ਗੁਰੂ ਨਾਨਕ ਦੇ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿਭਾਗ ਦੇ ਮੁਖੀ ਅਤੇ ਪ੍ਰੋਫ਼ੈਸਰ ਡਾ. ਮਨਜਿੰਦਰ ਸਿੰਘ ਨੇ ਏਆਈ ਦੇ ਮੁੱਢਲੇ ਪਿਛੋਕੜ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਏਆਈ ਦੀ ਸੁਚੱਜੀ ਵਰਤੋਂ ਦੇ ਵਰਤੋਂ ’ਤੇ ਨਿਰਭਰ ਕਰਦੀ ਹੈ। ਹਰ ਕਾਢ ਆਪਣੇ ਨਾਲ ਕਈ ਤਰ੍ਹਾਂ ਦੇ ਤੌਖਲੇ ਲੈ ਕੇ ਆਉਂਦੀ ਹੈ। ਏਆਈ ਵਰਗੀ ਤਕਨੀਕ ਮਨੁੱਖ ਲਈ ਲਾਹੇਵੰਦ ਆਉਣ ਵਾਲੇ ਸਮੇਂ ਵਿੱਚ ਲਾਹੇਵੰਦ ਸਾਬਤ ਹੋਵੇਗੀ। ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਪੰਜਾਬੀ ਵਿਭਾਗ ਦੇ ਡਾ. ਅਕਾਲ ਅੰਮ੍ਰਿਤ ਕੌਰ ਨੇ ਵੀ ਵਿਸ਼ਾ ਮਾਹਿਰਾਂ ਵਜੋਂ ਏਆਈ ਦੀ ਭੂਮਿਕਾ ਸੰਬੰਧੀ ਵਿਸਤਿ੍ਰਤ ਜਾਣਕਾਰੀ ਸਾਂਝੀ ਕੀਤੀ।

‘ਖੋਜ ਅਤੇ ਸਿਰਜਣਾਤਮਕਤਾ : ਨਵੇਂ ਸੰਦ, ਤਕਨੀਕਾਂ ਅਤੇ ਖੋਜ-ਵਿਧੀਆਂ’ ਵਿਸ਼ੇ ਅੰਤਰਗਤ ਚਲਦੇ ਸੈਸ਼ਨ ਦੀ ਪ੍ਰਧਾਨਗੀ ਗੁਰੂ ਨਾਨਕ ਦੇ ਯੂਨੀਵਰਸਿਟੀ, ਅੰਮ੍ਰਿਤਸਰ ਦੇ ਅੰਗਰੇਜ਼ੀ ਵਿਭਾਗ ਦੇ ਸਾਬਕਾ ਮੁਖੀ ਪ੍ਰੋਫ਼ੈਸਰ ਗੁਰਉਪਦੇਸ਼ ਸਿੰਘ ਨੇ ਕੀਤੀ ਅਤੇ ਵਿਸ਼ਾ ਮਾਹਿਰ ਵਜੋਂ ਨੈਸ਼ਨਲ ਲਾਅ ਯੂਨੀਵਰਸਿਟੀ, ਦਿੱਲੀ ਦੇ ਪ੍ਰੋ. ਪਸੰਨਾਂਸ਼ੂ ਅਤੇ ਬਠਿੰਡਾ ਦੀ ਕੇਂਦਰੀ ਯੂਨੀਵਰਸਿਟੀ ਆਫ਼ ਪੰਜਾਬ ਦੇ ਪ੍ਰੋ. ਅਲਪਨਾ ਸੈਣੀ ਨੇ ਆਪਣੇ ਵਿਚਾਰ ਪੇਸ਼ ਕੀਤੇ।

‘ਸਾਹਿਤਕ ਖੋਜ ਦੀਆਂ ਵਿਧੀਆਂ ਅਤੇ ਤਕਨੀਕ’ ਵਿਸ਼ੇ ਅੰਤਰਗਤ ਚਲਦੇ ਸੈਸ਼ਨ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅੰਗਰੇਜ਼ੀ ਵਿਭਾਗ ਦੇ ਸਾਬਕਾ ਮੁਖੀ ਅਤੇ ਪ੍ਰੋਫ਼ੈਸਰ ਰਾਜੇਸ਼ ਸ਼ਰਮਾ ਨੇ ਕੀਤੀ ਅਤੇ ਵਿਸ਼ਾ ਮਾਹਿਰ ਵਜੋਂ ਪੰਜਾਬੀ ਯੂਨੀਵਰਸਿਟੀ, ਚੰਡੀਗੜ੍ਹ ਦੇ ਡਾ. ਪਰਵੀਨ ਕੁਮਾਰ, ਗੁਰੂ ਨਾਨਕ ਦੇ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਸਕੂਲ ਵਿਭਾਗ ਦੇ ਡਾ. ਸਿਮਰਨਜੀਤ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ।

ਅਠਵੇਂ ਸਮਾਨਾਂਤਰ ਅਕਾਦਮਿਕ ਸੈਸ਼ਨ ਵਿੱਚ ‘ਦਵਾਈਆਂ ਵਾਲੇ ਪੌਦਿਆਂ ਦੀ ਖੋਜ ਅਤੇ ਜੈਵਿਕ ਵਿਭਿੰਨਤਾ ਪ੍ਰਬੰਧਨ ਲਈ ਏਆਈ ਅਧਾਰਿਤ ਵਿਧੀਆਂ’ ਵਿਸ਼ੇ ’ਤੇ ਚੱਲਦੇ ਸੈਸ਼ਨ ਦੀ ਪ੍ਰਧਾਨਗੀ ਗੁਰੂ ਨਾਨਕ ਦੇ ਯੂਨੀਵਰਸਿਟੀ ਦੇ ਡੀਨ ਕਾਲਜਜ਼ ਵਿਕਾਸ ਕੌਂਸਲ ਦੇ ਪ੍ਰੋਫ਼ੈਸਰ ਡਾ. ਸਰੋਜ ਅਰੋੜਾ ਨੇ ਕੀਤੀ ਅਤੇ ਡਾਇਰੈਕਟਰ, ਆਰ.ਆਈ.ਐਸ.ਐਸ.ਐਮ. ਜੋਗਿੰਦਰ ਨਗਰ ਦੇ ਡਾ. ਅਰੁਨ ਚੰਦਨ ਅਤੇ ਪੀ.ਐਸ.ਓ. ਪੰਜਾਬ ਵਿਭਿੰਨਤਾ ਬੋਰਡ, ਚੰਡੀਗੜ੍ਹ ਦੇ  ਗੁਰਹਰਮਿੰਦਰ ਸਿੰਘ ਨੇ ਵਿਸ਼ਾ ਮਾਹਿਰ ਵਜੋਂ ਆਪਣੇ ਵਿਚਾਰ ਪੇਸ਼ ਕੀਤੇ। ‘ਸਾਹਿਤਕ ਖੋਜ ਦੀਆਂ ਵਿਧੀਆਂ ਅਤੇ ਤਕਨੀਕ’ ਵਿਸ਼ੇ ਅੰਤਰਗਤ ਚਲਦੇ ਸੈਸ਼ਨ ਦੀ ਪ੍ਰਧਾਨਗੀ ਖਾਲਸਾ ਯੂਨੀਵਰਸਿਟੀ, ਅੰਮ੍ਰਿਤਸਰ ਦੇ ਡੀਨ ਭਾਸ਼ਾਵਾਂ ਡਾ. ਰਮਿੰਦਰ ਕੌਰ ਨੇ ਕੀਤੀ ਅਤੇ ਵਿਸ਼ਾ ਮਾਹਿਰ ਵਜੋਂ ਗੁਰੂ ਨਾਨਕ ਦੇ ਯੂਨੀਵਰਸਿਟੀ, ਅਮਿ੍ਰਤਸਰ ਦੇ ਪੰਜਾਬੀ ਅਧਿਐਨ ਸਕੂਲ ਵਿਭਾਗ ਦੇ ਡਾ. ਮੇਘਾ ਸਲਵਾਨ ਅਤੇ ਡਾ. ਹਰਿੰਦਰ ਕੌਰ ਸੋਹਲ ਨੇ ਆਪਣੇ ਵਿਚਾਰ ਪੇਸ਼ ਕੀਤੇ।

ਦੁਪਹਿਰ ਬਾਅਦ ਕਾਨਫ਼ਰੰਸ ਦੇ ਵਿਦਾਇਗੀ ਸੈਸ਼ਨ ਵਿੱਚ ਪ੍ਰਸਿੱਧ ਚਿੰਤਕ ਸ. ਅਮਰਜੀਤ ਸਿੰਘ ਗਰੇਵਾਲ ਸੈਮੀਨਾਰ ਦੇ ਪ੍ਰਭਾਵ ਅਤੇ ਨਤੀਜਿਆਂ ਬੰਧੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਕਨਫ਼ਰੰਸ ਮਨੁੱਖੀ ਹੋਂਦ ਦੇ ਵਿਕਾਸ ਅਤੇ ਬਚਾਅ ਦੀ ਕਾਨਫ਼ਰੰਸ ਸੀ। ਏਆਈ ਤੋਂ ਪਹਿਲਾਂ ਵੀ ਤਕਨੀਕ ਦਾ ਪ੍ਰਯੋਗ ਕੀਤਾ ਜਾਂਦਾ ਰਿਹਾ ਹੈ ਸੀ ਪਰ ਹੁਣ ਅੰਤਰ-ਅਨੁਸ਼ਾਸਨੀ ਵਿਸ਼ਿਆਂ ਵਿੱਚ ਇਸਦਾ ਪ੍ਰਯੋਗ ਇੱਕ ਵਿਸ਼ੇਸ਼ ਪ੍ਰਾਪਤੀ ਹੈ। ਖਾਲਸਾ ਕਾਲਜ ਵਿੱਚ ਇਹ ਪਹਿਲੀ ਇਤਿਹਾਸਕ ਕਾਨਫ਼ਰੰਸ ਹੈ ਜੋ ਹਿੰਦੂਸਤਾਨ ਦੇ ਇਤਿਹਾਸ ਵਿੱਚ ਆਪਣਾ ਵੱਖਰਾ ਸਥਾਨ ਰੱਖਦੀ ਹੈ। ਇਸਦੀ ਵਿਲੱਖਣਤਾ ਬਹੁ-ਅਨੁਸ਼ਾਸਨੀ ਵਿਸ਼ਿਆਂ ਨਾਲ ਜੋੜ ਕੇ ਪੇਸ਼ ਕਰਨ ਕਰਕੇ ਬਣਦੀ ਹੈ। ਏਆਈ ਦੇ ਆਉਣ ਤੋਂ ਪਹਿਲਾਂ ਅਜਿਹੇ ਵਿਸ਼ਿਆਂ ਨਾਲ ਜੁੜੀਆਂ ਸਮੱਸਿਆਵਾਂ ਦੀ ਅਣਹੋਂਦ ਸੀ।

Related posts

ਆਮ ਆਦਮੀ ਪਾਰਟੀ ਨੇਤਾ ਤੇ ਪੰਜਾਬ ਦੇ ਸਾਬਕਾ ਮੰਤਰੀ ਲਾਲਜੀਤ ਭੁੱਲਰ ਮੁੜ ਰਿਮਾਂਡ ‘ਤੇ

admin

ਅਮਰੀਕਾ ਤੋਂ ਡਿਪੋਰਟ ਹੋ ਕੇ ਦਿੱਲੀ ਏਅਰਪੋਰਟ ਪੁੱਜਣ ‘ਤੇ ਪੁਲਿਸ ਨੇ ਕੀਤਾ ਗ੍ਰਿਫ਼ਤਾਰ

admin

ਮਾਹਿਰਾਂ ਨੇ ‘ਏਆਈ ਦੇ ਦੌਰ ਵਿੱਚ ਖੋਜ ਅਤੇ ਸਿਰਜਨਾਤਮਕਤਾ’ ਮੁੱਦਿਆਂ ‘ਤੇ ਸੰਵਾਦ ਰਚਾਇਆ

admin