Punjab

ਐਡਵੋਕੇਟ ਰਜਨੀਸ਼ ਦਹੀਆ ਫਿਰੋਜ਼ਪੁਰ ਦਿਹਾਤੀ ਤੋਂ ‘ਆਪ’ ਦੇ ਨਵੇਂ ਉਮੀਦਵਾਰ

ਫਿਰੋਜ਼ਪੁਰ – ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਸ਼ੂ ਬੰਗੜ ਦੇ ਪਾਰਟੀ ਛੱਡਦਿਆਂ ਹੀ ਪਾਰਟੀ ਵੱਲੋਂ ਹੁਣ ਐਡਵੋਕੇਟ ਰਜਨੀਸ਼ ਦਹੀਆ ਨੂੰ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ ਹੈ। ਪਾਰਟੀ ਦੇ ਟਕਸਾਲੀ ਮੈਂਬਰ ਰਜਨੀਸ਼ ਦਹੀਆ ਪਹਿਲੋਂ ਵੀ ਹਲਕਾ ਦਿਹਾਤੀ ਤੋਂ ਟਿਕਟ ਦੇ ਬੜੇ ਹੀ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਸਨ ਪਰ ਕਿਸੇ ਕਾਰਨਾਂ ਕਰਕੇ ਇਹ ਟਿਕਟ ਆਸ਼ੂ ਬੰਗੜ ਨੂੰ ਦੇ ਦਿੱਤੀ ਗਈ ਸੀ।

ਐਡਵੋਕੇਟ ਦਹੀਆ ਪਿਛਲੇ ਲੰਬੇ ਸਮੇਂ ਤੋਂ ਫਿਰੋਜ਼ਪੁਰ ਅਦਾਲਤ ਵਿਖੇ ਪ੍ਰੈਕਟਿਸ ਕਰਦੇ ਆ ਰਹੇ ਹਨ ਤੇ ਹਰ ਆਮ ਅਤੇ ਸਾਧਾਰਨ ਲੋਕਾਂ ਦੀ ਮਦਦ ਲਈ ਹਮੇਸ਼ਾਂ ਹੀ ਤਿਆਰ ਰਹਿੰਦੇ ਹਨ। ਦਹੀਆ ਨੇ ਲੰਮਾ ਸਮਾਂ ਜਾਗਰਣ ਸਮੂਹ ਨਾਲ ਬਤੌਰ ਪੱਤਰ ਪ੍ਰੇਰਕ ਵੀ ਕੰਮ ਕੀਤਾ। ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਦਿਹਾਤੀ ਹਲਕੇ ਤੋਂ ਆਮ ਆਦਮੀ ਪਾਰਟੀ ਟਿਕਟ ਦੀ ਦਾਅਵੇਦਾਰੀ ਮੁੱਖ ਤੌਰ ‘ਤੇ ਰਜਨੀਸ਼ ਦਹੀਆ, ਮੌੜਾ ਸਿੰਘ ਅਨਜਾਣ ਤੇ ਆਸ਼ੂ ਬੰਗੜ ਵੱਲੋਂ ਕੀਤੀ ਗਈ ਸੀ। ਪਾਰਟੀ ਵੱਲੋਂ ਆਸ਼ੂ ਬੰਗੜ ਨੂੰ ਟਿਕਟ ਦੇ ਦਿੱਤੀ ਗਈ ਸੀ। ਬੀਤੇ ਦਿਨ ਆਸ਼ੂ ਬੰਗੜ ਵੱਲੋਂ ਪਾਰਟੀ ਦੇ ਅਹੁਦਿਆਂ ਤੋਂ ਅਸਤੀਫ਼ਾ ਦਿੰਦਿਆਂ ਕਾਂਗਰਸ ਪਾਰਟੀ ‘ਚ ਸ਼ਮੂਲੀਅਤ ਕਰ ਲਈ ਗਈ ਸੀ। ਇਸ ‘ਤੇ ਆਮ ਆਦਮੀ ਪਾਰਟੀ ਨੇ ਬਿਨਾਂ ਕੋਈ ਸਮਾਂ ਗਵਾਏ ਐਡਵੋਕੇਟ ਰਜਨੀਸ਼ ਦਹੀਆ ਨੂੰ ਪਾਰਟੀ ਦੀ ਪਾਰਟੀ ਵੱਲੋਂ ਨਵਾਂ ਉਮੀਦਵਾਰ ਐਲਾਨ ਦਿੱਤਾ।

Related posts

HAPPY DIWALI 2025 !

admin

ਰੌਸ਼ਨੀ ਦੇ ਤਿਉਹਾਰ ਦੀਵਾਲੀ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin