India

ਐਨ.ਆਈ.ਏ. ਦੇ ਪੰਜਾਬ ’ਚ ਛਾਪੇ: ਗੋਲਡੀ ਬਰਾੜ ਤੇ ਉਸ ਦੇ ਸਾਥੀਆਂ ਦੀ ਸੂਹ ਦੇਣ ਦੀ ਅਪੀਲ

ਨਵੀਂ ਦਿੱਲੀ – ਕਰਣੀ ਸੈਨਾ ਮੁਖੀ ਕਤਲ ਕੇਸ ਵਿੱਚ ਗੋਲਡੀ ਬਰਾੜ ਨੂੰ ਚਾਰਜਸ਼ੀਟ ਕਰਨ ਤੋਂ ਇੱਕ ਦਿਨ ਬਾਅਦ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਪੰਜਾਬ ’ਚ ਗੋਲਡੀ ਬਰਾੜ ਦੇ ਸਾਥੀਆਂ ਦੇ ਨੌਂ ਟਿਕਾਣਿਆਂ ਦੀ ਤਲਾਸ਼ੀ ਲਈ। ਐੱਨਆਈਏ ਵੱਲੋਂ ਜਿਨ੍ਹਾਂ ਥਾਵਾਂ ਦੀ ਤਲਾਸ਼ੀ ਲਈ ਗਈ, ਉਨ੍ਹਾਂ ਵਿੱਚ ਪੰਜਾਬ ਦੇ ਮੁਹਾਲੀ, ਪਟਿਆਲਾ, ਹੁਸ਼ਿਆਰਪੁਰ ਅਤੇ ਫਤਹਿਗੜ੍ਹ ਸਾਹਿਬ ਸ਼ਾਮਲ ਹਨ।
ਐੱਨਆਈਏ ਨੇ ਬਰਾੜ ਅਤੇ ਉਸ ਦੇ ਸਾਥੀਆਂ ਬਾਰੇ ਜਾਣਕਾਰੀ ਸਾਂਝੀ ਕਰਨ ਜਾਂ ਗਰੋਹ ਤੋਂ ਪ੍ਰਾਪਤ ਹੋਣ ਵਾਲੀਆਂ ਧਮਕੀਆਂ ਦੀਆਂ ਕਾਲਾਂ ਦਾ ਖੁਲਾਸਾ ਕਰਨ ਲਈ ਜਨਤਾ ਲਈ ਟੈਲੀਫੋਨ ਨੰਬਰ ਵੀ ਜਾਰੀ ਕੀਤੇ ਹਨ। ਏਜੰਸੀ ਨੇ ਕਿਹਾ ਕਿ ਇਸ ਸਬੰਧੀ ਲੈਂਡਲਾਈਨ ਨੰਬਰ 0172-2682901 ਜਾਂ ਮੋਬਾਈਲ ਨੰਬਰ 7743002947 (ਟੈਲੀਗ੍ਰਾਮ/ਵਟਸਐਪ ਲਈ) ’ਤੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਸੂਚਨਾ ਦੇਣ ਵਾਲੇ ਦੀ ਪਛਾਣ ਨੂੰ ਗੁਪਤ ਰੱਖਿਆ ਜਾਵੇਗਾ।

Related posts

ਤੇਜ਼ ਗੱਡੀ ਕਾਰਣ ਹਾਦਸੇ ਦੇ ਨੁਕਸਾਨ ਲਈ ਮੁਆਵਜ਼ੇ ਦੇ ਹੱਕਦਾਰ ਨਹੀਂ : ਸੁਪਰੀਮ ਕੋਰਟ

admin

ਮਿਆਦ ਪੁੱਗਾ ਚੁੱਕੇ ਵਾਹਨਾਂ ’ਚ ਤੇਲ ਪਾਉਣ ਦੀ ਪਾਬੰਦੀ ਸੰਭਵ ਨਹੀਂ : ਦਿੱਲੀ ਸਰਕਾਰ

admin

ਸ਼ੁਭਮਨ ਗਿੱਲ ਨੇ ਇੰਗਲੈਂਡ ਵਿੱਚ ਯਾਦਗਾਰੀ ਪਾਰੀ ਖੇਡ ਕੇ ਰਿਕਾਰਡਾਂ ਦੀ ਝੜੀ ਲਾਈ !

admin