India

ਐਮ. ਵੀ. ਏ. ’ਚ ਸੀਟ ਵੰਡ ’ਤੇ ਗੱਲਬਾਤ 10 ਦਿਨਾਂ ’ਚ ਪੂਰੀ ਹੋ ਜਾਵੇਗੀ : ਪਵਾਰ

ਮੁੰਬਈ – ਰਾਕਾਂਪਾ ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਮਹਾਵਿਕਾਸ ਆਘਾੜੀ (ਐੱਮ. ਵੀ. ਏ.) ਆਉਂਦੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਸੀਟ ਵੰਡ ’ਤੇ ਆਪਣੀ ਗੱਲਬਾਤ 8 ਤੋਂ 10 ਦਿਨਾਂ ’ਚ ਪੂਰੀ ਕਰ ਲਵੇਗਾ। ਉਨ੍ਹਾਂ ਕਿਹਾ ਕਿ ਵਿਰੋਧੀ ਗੱਠਜੋੜ ਨੂੰ ਸੂਬੇ ’ਚ ‘ਕਿਸੇ ਵੀ ਕੀਮਤ’ ’ਤੇ ਸੱਤਾ ’ਚ ਆਉਣ ਦੀ ਕੋਸ਼ਿਸ਼ ਕਰਨੀ ਪਵੇਗੀ। ਪਾਰਟੀ ਛੱਡਣ ਵਾਲਿਆਂ ’ਤੇ ਨਿਸ਼ਾਨਾ ਵਿੰਨ੍ਹਦਿਆਂ ਪਵਾਰ ਨੇ ਦਾਅਵਾ ਕੀਤਾ ਕਿ ਉਨ੍ਹਾਂ ’ਚੋਂ ਮੁੱਠੀ ਭਰ ਲੋਕ ਵੀ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਨਹੀਂ ਜਿੱਤ ਸਕਣਗੇ। ਰਾਕਾਂਪਾ ਪ੍ਰਧਾਨ ਨੇ ਪੁਣੇ ਦੇ ਬਾਰਾਮਤੀ ਸ਼ਹਿਰ ’ਚ ਆਪਣੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 288 ਮੈਂਬਰੀ ਵਿਧਾਨ ਸਭਾ ਲਈ ਚੋਣਾਂ ਨਵੰਬਰ ਦੇ ਅੱਧ ’ਚ ਹੋਣ ਦੀ ਸੰਭਾਵਨਾ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਉਮੀਦਵਾਰਾਂ ਦੀ ਚੋਣ ਲਈ ਜਿੱਤਣ ਦੀ ਸਮਰੱਥਾ ਹੀ ਇਕੋ-ਇਕ ਯੋਗਤਾ ਹੋਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਗੱਠਜੋੜ ’ਚ ਐਡਜਸਟਮੈਂਟ ਅਤੇ ਲਚਕੀਲਾ ਦਿ੍ਰਸ਼ਟੀਕੋਣ ਅਪਣਾਉਣਾ ਜ਼ਰੂਰੀ ਹੈ।

Related posts

ਰਾਜਨਾਥ ਸਿੰਘ ਵਲੋਂ ਚੀਨ ਵਿੱਚ ਰੂਸ ਅਤੇ ਬੇਲਾਰੂਸ ਦੇ ਆਪਣੇ ਹਮਰੁਤਬਾ ਨਾਲ ਗੱਲਬਾਤ !

admin

ਹਮੇਸ਼ਾ ਸੰਵਿਧਾਨ ਵਿੱਚ ਦਰਜ ਮੌਲਿਕ ਅਧਿਕਾਰਾਂ ਦੇ ਨਾਲ ਖੜ੍ਹੇ ਰਹੇ ਹਨ : ਚੀਫ਼ ਜਸਟਿਸ

admin

ਐਕਸੀਓਮ-4 ਮਿਸ਼ਨ ਫਲੋਰੀਡਾ ਅੱਜ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਨਾਲ ਡੌਕ ਕਰੇਗਾ !

admin