India

ਐਲਪੀਜੀ ਰਸੋਈ ਗੈਸ ਸਿਲੰਡਰ ’ਚ ਦਿੱਕਤ ਹੋਣ ’ਤੇ ਮਿਲੇਗਾ 50 ਲੱਖ ਦਾ ਫਾਇਦਾ

ਨਵੀਂ ਦਿੱਲੀ – ਰਸੋਈ ਗੈਸ ਸਿਲੰਡਰ ਅੱਜ ਕੱਲ੍ਹ ਸਾਰਿਆਂ ਦੇ ਘਰ ਹੈ। ਇਸ ਦੀ ਵਰਤੋਂ ਕਰਦੇ ਸਮੇਂ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਹਨ ਪਰ ਫਿਰ ਵੀ ਕਈ ਤਰ੍ਹਾਂ ਦੇ ਵੱਡੇ ਹਾਦਸੇ ਹੋ ਜਾਂਦੇ ਹਨ। ਅਜਿਹੇ ਵਿਚ ਗੈਸ ਸਿਲੰਡਰ ਵਰਤਦੇ ਸਮੇਂ ਬਹੁਤ ਚੌਕਸੀ ਰੱਖਣੀ ਚਾਹੀਦੀ ਹੈ। ਫਿਰ ਵੀ ਜੇ ਕਿਸੇ ਤਰ੍ਹਾਂ ਦੀ ਦੁਰਘਟਨਾ ਹੁੰਦੀ ਹੈ ਤਾਂ ਤੁਹਾਨੂੰ ਗਾਹਕ ਹੋਣ ਦੇ ਨਾਤੇ 50 ਲੱਖ ਰਹੇ ਤਕ ਦਾ ਮੁਆਵਜ਼ਾ ਮਿਲ ਸਕਦਾ ਹੈ।ਦਰਅਸਲ ਐਲਪੀਜੀ ਭਾਵ ਰਸੋਈ ਗੈਸ ਕੁਨੈਕਸ਼ਨ ਲੈਣ ’ਤੇ ਪੈਟਰੋਲੀਅਮ ਕੰਪਨੀਆਂ ਨੂੰ ਪਰਸਨਲ ਐਕਸੀਡੈਂਟ ਕਵਰ ਮਿਲਦਾ ਹੈ। ਅਜਿਹੇ ਵਿਚ 50 ਲੱਖ ਰੁਪਏ ਤਕ ਦਾ ਇਹ ਇੰਸ਼ੋਰੈਂਸ ਐਲਪੀਜੀ ਸਿਲੰਡਰ ਤੋਂ ਗੈਸ ਲੀਕੇਜ ਜਾਂ ਬਲਾਸਟ ਕਾਰਨ ਹੋਏ ਹਾਦਸੇ ਵਿਚ ਆਰਥਕ ਮਦਦ ਦੇ ਤੌਰ ’ਤੇ ਮਿਲਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਬੀਮਾ ਲਈ ਪੈਟਰੋਲੀਅਮ ਕੰਪਨੀਆਂ ਨੇ ਬੀਮਾ ਕੰਪਨੀਆਂ ਨਾਲ ਸਾਂਝੇਦਾਰੀ ਕੀਤੀ ਹੈ। ਅਤੇ ਮੁਆਵਜ਼ੇ ਦੀ ਜ਼ਿੰਮੇਵਾਰੀ ਗੈਸ ਕੰਪਨੀ ਦੀ ਹੈ।ਨਿਯਮਾਂ ਅਨੁਸਾਰ, ਡਲਿਵਰੀ ਤੋਂ ਪਹਿਲਾਂ ਡੀਲਰ ਦੁਆਰਾ ਸਿਲੰਡਰ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਂਦੀ ਹੈ ਕਿ ਗੈਸ ਬਿਲਕੁਲ ਠੀਕ ਹੈ ਜਾਂ ਨਹੀਂ। ਗਾਹਕ ਦੇ ਘਰ ‘ਤੇ LPG ਸਿਲੰਡਰ ਕਾਰਨ ਹੋਏ ਹਾਦਸੇ ‘ਚ ਜਾਨ ਅਤੇ ਮਾਲ ਦੇ ਨੁਕਸਾਨ ਲਈ ਨਿੱਜੀ ਦੁਰਘਟਨਾ ਕਵਰ ਦਿੱਤਾ ਜਾਣਾ ਹੈ। ਦੁਰਘਟਨਾ ਵਿੱਚ ਗਾਹਕ ਦੀ ਜਾਇਦਾਦ/ਘਰ ਨੂੰ ਨੁਕਸਾਨ ਹੋਣ ਦੀ ਸਥਿਤੀ ਵਿੱਚ, ਪ੍ਰਤੀ ਦੁਰਘਟਨਾ ਵਿੱਚ 2 ਲੱਖ ਰੁਪਏ ਤੱਕ ਦਾ ਬੀਮਾ ਦਾਅਵਾ ਉਪਲਬਧ ਹੈ।ਦੁਰਘਟਨਾ ਤੋਂ ਬਾਅਦ ਦਾ ਦਾਅਵਾ ਸਰਕਾਰੀ ਵੈਬਸਾਈਟ myLPG.in (http://mylpg.in) ‘ਤੇ ਦਿੱਤਾ ਗਿਆ ਹੈ। ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਜੇਕਰ ਗਾਹਕ ਨੂੰ LPG ਕੁਨੈਕਸ਼ਨ ਲੈਣ ਤੋਂ ਬਾਅਦ ਮਿਲੇ ਸਿਲੰਡਰ ਤੋਂ ਉਸ ਦੇ ਘਰ ‘ਚ ਕੋਈ ਹਾਦਸਾ ਹੋ ਜਾਂਦਾ ਹੈ ਤਾਂ ਉਹ ਵਿਅਕਤੀ 50 ਲੱਖ ਰੁਪਏ ਤੱਕ ਦਾ ਬੀਮਾ ਲੈਣ ਦਾ ਹੱਕਦਾਰ ਬਣ ਜਾਂਦਾ ਹੈ। ਭਾਵ, ਤੁਹਾਡੀ ਸਮਝ ਤੁਹਾਨੂੰ ਲਾਭ ਪਹੁੰਚਾ ਸਕਦੀ ਹੈ।

Related posts

ਭਾਰਤ ਦੀ ਬੈਡਮਿੰਟਨ ਓਲੰਪੀਅਨ ਪੀਵੀ ਸਿੰਧੂ ਨੇ ਕਰਵਾਇਆ ਵਿਆਹ !

admin

ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਅਗਲੇ ਸੰਘਰਸ਼ ਦਾ ਐਲਾਨ !

admin

ਕੇਂਦਰ ਵੱਲੋਂ 5ਵੀਂ ਅਤੇ 8ਵੀਂ ਦੇ ਵਿਦਿਆਰਥੀਆਂ ਨੂੰ ਫੇਲ੍ਹ ਨਾ ਕਰਨ ਦੀ ਨੀਤੀ ਖ਼ਤਮ !

admin