Australia & New ZealandSport

ਐਸ਼ਲੇ ਬਾਰਟੀ ਨੇ ਆਸਟ੍ਰੇਲੀਅਨ ਓਪਨ ਦਾ ਮਹਿਲਾ ਸਿੰਗਲਜ਼ ਖ਼ਿਤਾਬ ਜਿੱਤਿਆ

ਮੈਲਬੌਰਨ – ਵਿਸ਼ਵ ਦੀ ਨੰਬਰ-1 ਟੈਨਿਸ ਖਿਡਾਰਨ ਆਸਟ੍ਰੇਲੀਆ ਦੀ ਐਸ਼ਲੇ ਬਾਰਟੀ ਨੇ ਫਾਈਨਲ ਵਿਚ ਅਮਰੀਕਾ ਦੀ ਡੇਨੀਅਲ ਕੋਲਿੰਸ ਨੂੰ ਹਰਾ ਕੇ ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ ਦੇ ਮਹਿਲਾ ਸਿੰਗਲਜ਼ ਵਰਗ ਦਾ ਖ਼ਿਤਾਬ ਜਿੱਤਿਆ। ਬਾਰਟੀ ਨੇ ਇਹ ਮੁਕਾਬਲਾ ਸਿਰਫ਼ ਇਕ ਘੰਟੇ 27 ਮਿੰਟ ਵਿਚ ਲਗਾਤਾਰ ਸੈੱਟਾਂ ਵਿਚ 6-3, 7-6 (2) ਨਾਲ ਜਿੱਤਿਆ।

ਬਾਰਟੀ ਨੇ ਇਸ ਨਾਲ ਹੀ ਕਿਸੇ ਮਹਿਲਾ ਆਸਟ੍ਰੇਲੀਅਨ ਖਿਡਾਰੀ ਵੱਲੋਂ ਇਹ ਟੂਰਨਾਮੈਂਟ ਜਿੱਤਣ ਦਾ 44 ਸਾਲ ਦਾ ਸੋਕਾ ਖ਼ਤਮ ਕੀਤਾ। ਬਾਰਟੀ ਤੋਂ ਪਹਿਲਾਂ 1978 ਵਿਚ ਆਸਟ੍ਰੇਲੀਆ ਦੀ ਕ੍ਰਿਸ ਓ ਨੀਲ ਨੇ ਇੱਥੇ ਮਹਿਲਾ ਸਿੰਗਲਜ਼ ਦਾ ਖ਼ਿਤਾਬ ਜਿੱਤਿਆ ਸੀ। ਬਾਰਟੀ 1980 ਵਿਚ ਵੇਂਡੀ ਟਰਨਬੁਲ ਤੋਂ ਬਾਅਦ ਆਸਟ੍ਰੇਲੀਅਨ ਓਪਨ ਦੇ ਸਿੰਗਲਜ਼ ਫਾਈਨਲ ਵਿਚ ਪੁੱਜਣ ਵਾਲੀ ਪਹਿਲੀ ਆਸਟ੍ਰੇਲੀਅਨ ਮਹਿਲਾ ਬਣੀ ਸੀ। ਬਾਰਟੀ ਨੂੰ ਪਹਿਲਾ ਸੈੱਟ ਜਿੱਤਣ ਵਿਚ ਕੋਈ ਪਰੇਸ਼ਾਨੀ ਨਹੀਂ ਹੋਈ।

ਬਾਰਟੀ ਇਸ ਸੈੱਟ ਵਿਚ ਪਹਿਲਾਂ 3-2 ਨਾਲ ਅੱਗੇ ਸੀ ਫਿਰ ਉਨ੍ਹਾਂ ਨੇ ਅਗਲੇ ਦੋ ਅੰਕ ਵੀ ਆਪਣੇ ਨਾਂ ਕਰ ਕੇ ਸਕੋਰ 5-2 ਕੀਤਾ। ਆਖ਼ਰ ਬਾਰਟੀ ਨੇ ਇਸ ਸੈੱਟ ਨੂੰ ਇਕ ਸਰਵਿਸ ਬ੍ਰੇਕ ਨਾਲ 6-3 ਨਾਲ ਜਿੱਤਿਆ। ਹਾਲਾਂਕਿ ਦੂਜੇ ਸੈੱਟ ਵਿਚ ਕੋਲਿੰਸ ਨੇ ਵਾਪਸੀ ਕੀਤੀ ਤੇ ਬਾਰਟੀ ਦੇ ਸਾਹਮਣੇ ਕੁਝ ਚੁਣੌਤੀ ਪੇਸ਼ ਕੀਤੀ। ਬਾਰਟੀ ਦੂਜੀ ਤੇ ਛੇਵੀਂ ਗੇਮ ਵਿਚ ਸਰਵਿਸ ਗੁਆਉਣ ਤੋਂ ਬਾਅਦ 1-5 ਨਾਲ ਪੱਛੜ ਗਈ।

ਕੋਲਿੰਸ ਕੋਲ ਇਸ ਸੈੱਟ ਨੂੰ ਜਿੱਤਣ ਦੇ ਦੋ ਮੌਕੇ ਸਨ ਪਰ ਦੋਵਾਂ ਵਾਰ ਉਨ੍ਹਾਂ ਦੀ ਸਰਵਿਸ ਟੁੱਟ ਗਈ। ਬਾਰਟੀ ਨੇ ਫਿਰ ਲਗਾਤਾਰ ਚਾਰ ਅੰਕ ਹਾਸਲ ਕੀਤੇ ਤੇ ਸਕੋਰ 5-5 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਅਗਲੀ ਗੇਮ ਕੋਲਿੰਸ ਨੇ ਜਿੱਤੀ ਪਰ ਬਾਰਟੀ ਨੇ ਫਿਰ ਸਕੋਰ 6-6 ਕੀਤਾ। ਸੈੱਟ ਆਖ਼ਰ ਟਾਈਬ੍ਰੇਕਰ ’ਚ ਪੁੱਜਾ।

ਇੱਥੇ ਬਾਰਟੀ ਨੇ 4-0 ਦੀ ਬੜ੍ਹਤ ਜਲਦ ਹਾਸਲ ਕਰ ਲਈ। ਕੋਲਿੰਸ ਨੇ ਵੀ ਕੁਝ ਕੋਸ਼ਿਸ਼ ਕੀਤੀ ਪਰ ਬਾਰਟੀ ਦਾ ਤਜਰਬਾ ਕੋਲਿੰਸ ’ਤੇ ਭਾਰੀ ਪਿਆ ਤੇ ਆਸਟ੍ਰੇਲੀਅਨ ਖਿਡਾਰਨ ਨੇ ਇਸ ਸੈੱਟ ਨੂੰ 7-6 (2) ਨਾਲ ਆਪਣੇ ਨਾਂ ਕਰ ਕੇ ਮੈਚ ਤੇ ਖ਼ਿਤਾਬ ਜਿੱਤਿਆ। ਬਾਰਟੀ ਦੇ ਕਰੀਅਰ ਦਾ ਇਹ ਤੀਜਾ ਗਰੈਂਡ ਸਲੈਮ ਖ਼ਿਤਾਬ ਹੈ। ਉਨ੍ਹਾਂ ਨੇ ਇਸ ਤੋਂ ਪਹਿਲਾਂ 2019 ਵਿਚ ਫਰੈਂਚ ਓਪਨ ਤੇ 2021 ਵਿਚ ਵਿੰਬਲਡਨ ਦਾ ਖ਼ਿਤਾਬ ਆਪਣੇ ਨਾਂ ਕੀਤਾ ਹੈ।

Related posts

ਦਾ ਹਿੱਲਜ਼ ਵਿੱਚ ਯੀਅਰ ਆਫ਼ ਦਾ ਹੋਰਸ ਦੀ ਧਮਾਕੇਦਾਰ ਸ਼ੁਰੂਆਤ : ਸਭ ਤੋਂ ਵੱਡਾ ਲੂਨਰ ਫੈਸਟੀਵਲ !

admin

ਸਿਹਤ ਅਤੇ ਐਨਡੀਆਈਐਸ ਲਈ ਇਤਿਹਾਸਕ ਫੈਸਲਾ: ਨੈਸ਼ਨਲ ਕੈਬਨਿਟ ਵੱਲੋਂ ਹਸਪਤਾਲਾਂ ਲਈ ਰਿਕਾਰਡ ਫੰਡਿੰਗ ਦਾ ਐਲਾਨ !

admin

ਤੀਜੇ ਦੌਰ ਦੀ ਹਾਊਸਿੰਗ ਆਸਟ੍ਰੇਲੀਆ ਫਿਊਚਰ ਫੰਡਿੰਗ ਨਾਲ ਘਰਾਂ ਦੇ ਪ੍ਰੋਗਰਾਮ ਨੂੰ ਵੱਡਾ ਸਹਾਰਾ

admin