ਚਾਂਗਵਾਨ – ਭਾਰਤ ਦੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਸ਼ਨਿਚਰਵਾਰ ਨੂੰ ਇੱਥੇ ਆਈਐੱਸਐੱਸਐਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ 50 ਮੀਟਰ ਥ੍ਰੀ ਪੋਜ਼ੀਸ਼ਨਜ਼ ਮੁਕਾਬਲੇ ਵਿਚ ਗੋਲਡ ਮੈਡਲ ਆਪਣੇ ਨਾਂ ਕੀਤਾ। ਤੋਮਰ ਨੇ ਹੰਗਰੀ ਦੇ ਜਲਾਨ ਪੇਕਲਰ ਨੂੰ 16-12 ਨਾਲ ਪਛਾੜ ਕੇ ਪੋਡੀਅਮ ਵਿਚ ਸਿਖਰਲਾ ਸਥਾਨ ਹਾਸਲ ਕੀਤਾ।
ਉਹ ਕੁਆਲੀਫਿਕੇਸ਼ਨ ਗੇੜ ਵਿਚ ਵੀ 593 ਅੰਕਾਂ ਦੇ ਸਕੋਰ ਨਾਲ ਸਿਖਰ ‘ਤੇ ਰਹੇ। ਉਥੇ ਹੰਗਰੀ ਦੇ ਤਜਰਬੇਕਾਰ ਇਸਤਵਾਨ ਨੇ ਕਾਂਸੇ ਦਾ ਮੈਡਲ ਜਿੱਤਿਆ। ਰੈਂਕਿੰਗ ਰਾਊਂਡ ਵਿਚ ਤੋਮਰ ਨੇ ਪਹਿਲੀ ਦੋ ਨੀਲਿੰਗ ਅਤੇ ਪ੍ਰਰੋਨ ਪੋਜ਼ੀਸ਼ਨਜ਼ ਵਿਚ ਪਰਫੈਕਟ ਸਕੋਰ ਬਣਾਇਆ ਪਰ ਆਖ਼ਰੀ ਸਟੈਂਡਿੰਗ ਪੋਜ਼ੀਸ਼ਨਜ਼ ਵਿਚ ਆਪਣੇ ਸਾਰੇ ਸੱਤ ਅੰਕ ਗੁਆ ਬੈਠੇ। ਇਕ ਹੋਰ ਭਾਰਤੀ ਚੈਨ ਸਿੰਘ ਸੱਤਵੇਂ ਸਥਾਨ ‘ਤੇ ਰਹੇ।