India

ਐੱਨ.ਆਈ.ਏ. ਵੱਲੋਂ ਬੰਗਲੌਰ ਕੈਫੇ ’ਚ ਧਮਾਕੇ ਦੇ ਦੋ ਮੁੱਖ ਮੁਲਜ਼ਮ ਕੋਲਕਾਤਾ ਤੋਂ ਗਿ੍ਰਫ਼ਤਾਰ

ਨਵੀਂ ਦਿੱਲੀ –  ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਬੰਗਲੌਰ ਦੇ ਰਾਮੇਸ਼ਵਰਮ ਕੈਫੇ ਧਮਾਕੇ ਦੇ ਮਾਸਟਰਮਾਈਂਡ ਸਮੇਤ ਦੋ ਮੁਲਜ਼ਮਾਂ ਨੂੰ ਗਿ੍ਰਫਤਾਰ ਕੀਤਾ ਹੈ। ਅਧਿਕਾਰੀਆਂ ਮੁਤਾਬਕ ਮੁਸਾਵੀਰ ਹੁਸੈਨ ਸ਼ਾਜ਼ਿਬ ਅਤੇ ਅਦਬੁਲ ਮਤੀਨ ਅਹਿਮਦ ਤਾਹਾ ਨੂੰ ਕੋਲਕਾਤਾ ਨੇੜੇ ਉਨ੍ਹਾਂ ਦੇ ਲੁਕਣ ਵਾਲੇ ਟਿਕਾਣੇ ਦਾ ਪਤਾ ਲਗਾਇਆ ਗਿਆ ਸੀ ਅਤੇ ਐੱਨਆਈਏ ਦੀ ਟੀਮ ਨੇ ਉਨ੍ਹਾਂ ਨੂੰ ਗਿ੍ਰਫਤਾਰ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਸ਼ਾਜ਼ਿਬ ਉਹ ਵਿਅਕਤੀ ਹੈ, ਜਿਸ ਨੇ ਕੈਫੇ ਵਿੱਚ ਆਈਈਡੀ ਰੱਖਿਆ ਸੀ ਅਤੇ ਤਾਹਾ ਧਮਾਕੇ ਦੀ ਸਾਜ਼ਿਸ਼ ਰਚਣ ਅਤੇ ਇਸ ਨੂੰ ਅੰਜਾਮ ਦੇਣ ਵਾਲਾ ਹੈ। ਏਜੰਸੀ ਅੱਜ ਸਵੇਰ ਕੋਲਕਾਤਾ ਦੇ ਨੇੜੇ ਭਗੌੜੇ ਮੁਲਜ਼ਮਾਂ ਦਾ ਪਤਾ ਲਗਾਉਣ ਵਿੱਚ ਸਫਲ ਰਹੀ, ਜਿੱਥੇ ਉਹ ਫ਼ਰਜ਼ੀ ਪਛਾਣ ਨਾਲ ਲੁਕੇ ਹੋਏ ਸਨ। ਐੱਨਆਈਏ ਨੇ ਪਿਛਲੇ ਮਹੀਨੇ ਇਨ੍ਹਾਂ ਦੋਵਾਂ ਮੁਲਜ਼ਮਾਂ ਦੀ ਗਿ੍ਰਫ਼ਤਾਰੀ ਲਈ ਸੂਚਨਾ ਦੇਣ ਵਾਲੇ ਨੂੰ 10-10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ।

Related posts

ਜੀਨਸ ਅਤੇ ਟੀ-ਸ਼ਰਟਾਂ ਪਾਉਣ ‘ਤੇ ਪਾਬੰਦੀ : ਪੰਜਾਬ ਦੇ ਗੁਆਂਢੀ ਸੂਬੇ ਵਲੋਂ ਮੁਲਾਜ਼ਮ ਨੂੰ ਹੁਕਮ

admin

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin