International

ਓਕਲਹੋਮਾ ਵਿੱਚ ਟਰੱਕ ਹਾਦਸੇ ’ਚ 2 ਭਾਰਤੀ ਚਚੇਰੇ ਨੌਜਵਾਨ ਭਰਾਵਾਂ ਦੀ ਮੌਤ

ਨਿਊਯਾਰਕ – ਅਮਰੀਕਾ ਦੇ ਸੂਬੇ ਓਕਲਹੋਮਾ ਦੇ ਸ਼ਹਿਰ ਤੁਲਸਾ ਵਿੱਚ ਸਵੇਰੇ ਇੱਕ ਸੈਮੀਟਰੱਕ ਅਤੇ ਇੱਕ ਯੂ.ਪੀ.ਐੱਸ. ਟਰੱਕ ਵਿੱਚਕਾਰ ਜ਼ਬਰਦਸਤ ਟੱਕਰ ਹੋ ਗਈ। ਇਸ ਟੱਕਰ ਵਿੱਚ 2 ਭਾਰਤੀ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਸੂਚਨਾ ਹੈ। ਇਹ ਦੋਵੇਂ ਨੌਜਵਾਨ ਭਾਰਤ ਦੇ ਸੂਬੇ ਹਰਿਆਣਾ ਨਾਲ ਸਬੰਧਤ ਸਨ ਅਤੇ ਉਹ ਵਿੱਦਿਆਰਥੀ ਵੀਜ਼ੇ ’ਤੇ ਕੈਨੇਡਾ ਗਏ ਸੀ ਅਤੇ ਬਾਅਦ ਵਿੱਚ ਵਰਕ ਪਰਮਿਟ ਮਿਲਣ ’ਤੇ ਕੈਨੇਡਾ ਤੋਂ ਅਮਰੀਕਾ ਟਰੱਕ ਚਲਾ ਰਹੇ ਸੀ।
ਇਹ ਦਰਦਨਾਕ ਹਾਦਸਾ 165ਵੇਂ ਨੇੜੇ ਈਸਟਬਾਉਾਂਡਰੂਟ ਆਈ-44 ’ਤੇ ਤੜਕੇ ਕਰੀਬ 3:30 ਵਜੇ ਦੇ ਤਕਰੀਬਨ ਵਾਪਰਿਆ। ਜਿਸ ਵਿੱਚ ਇੱਕ ਸੈਮੀ ਟਰੱਕ ਅਤੇ ਇੱਕ ਯੂ.ਪੀ.ਐੱਸ. ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਮਗਰੋਂ ਭਿਆਨਕ ਅੱਗ ਲੱਗ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਇਸ ਨੇ ਸੜਕ ਦੀਆਂ 3 ਲੇਨਾਂ ਨੂੰ ਬੰਦ ਕਰ ਦਿੱਤਾ। ਇਸ ਕਾਰਨ ਟ੍ਰੈਫ਼ਿਕ ਜਾਮ ਦੀ ਸਥਿੱਤੀ ਵੀ ਬਣੀ ਰਹੀ। ਓਕਲਾਹੋਮਾ ਦੇ ਪੁਲੀਸ ਅਧਿਕਾਰੀ ਮਾਰਕ ਸਾਊਥਹਾਲ ਨੇ ਦੱਸਿਆ ਕਿ ਇਹ ਕਈ ਸਾਲਾਂ ਵਿੱਚ ਵਾਪਰਿਆ ਪਹਿਲੀ ਵਾਰ ਅਜਿਹਾ ਗੰਭੀਰ ਹਾਦਸਾ ਹੈ।
ਇਸ ਘਟਨਾ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਦੋਵੇਂ ਟਰੱਕ ਆਪਸ ਵਿੱਚ ਟਕਰਾ ਗਏ ਤਾਂ ਯੂ.ਪੀ.ਐੱਸ. ਦਾ ਟਰੱਕ ਪਲਟ ਗਿਆ ਅਤੇ ਉਸ ਦੇ ਅੰਦਰ ਪਿਆ ਸਾਰਾ ਸਾਮਾਨ ਸੜਕ ’ਤੇ ਖਿੱਲਰ ਗਿਆ। ਇੰਨਾ ਹੀ ਨਹੀਂ, ਅਗਲੇ ਬੋਨਟ ਤੋਂ ਵੀ ਲਗਾਤਾਰ ਧੂੰਆਂ ਨਿਕਲ ਰਿਹਾ ਸੀ।
ਇਸ ਦੌਰਾਨ ਸੈਮੀ ਟਰੱਕ ਵਿੱਚ ਸਵਾਰ 2 ਨੌਜਵਾਨ, ਜਿਨ੍ਹਾਂ ਵਿੱਚੋਂ ਇੱਕ ਡਰਾਇਵਰ ਅਤੇ ਦੂਜਾ ਹੈਲਪਰ ਸੀ, ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੂਜੇ ਪਾਸੇ ਯੂ.ਪੀ.ਐੱਸ. ਟਰੱਕ ਦੇ ਡਰਾਇਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਸ ਨੂੰ ਇਲਾਜ ਲਈ ਸਥਾਨਕ ਹਸਪਤਾਲ ਭੇਜ ਦਿੱਤਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਸੈਮੀ ਟਰੱਕ ਵਿੱਚ ਸਵਾਰ ਦੋਵੇਂ ਨੌਜਵਾਨ ਭਾਰਤ ਦੇ ਹਰਿਆਣਾ ਦੇ ਰਹਿਣ ਵਾਲੇ ਸਨ ਅਤੇ ਇਹ ਦੋਵੇਂ ਚਚੇਰੇ ਭਰਾ ਸਨ। ਜੋ ਤਕਰੀਬਨ ਢਾਈ ਸਾਲ ਪਹਿਲਾਂ ਵਿੱਦਿਆਰਥੀ ਵੀਜ਼ੇ ’ਤੇ ਕੈਨੇਡਾ ਗਏ ਸਨ ਅਤੇ ਕੈਨੇਡਾ ਦੇ ਬਰੈਂਪਟਨ ’ਚ ਰਹਿੰਦੇ ਸਨ। ਇੱਥੇ ਦੋਵਾਂ ਕੋਲ ਵਰਕ ਪਰਮਿਟ ਵੀ ਸਨ ਜਿਸ ਕਰਕੇ ਉਹ ਟਰੱਕ ਡਰਾਇਵਰ ਵਜੋਂ ਕੰਮ ਕਰਦੇ ਸਨ। ਇਹ ਦੋਵੇਂ ਭਰਾ ਜਿਨ੍ਹਾਂ ਦੇ ਨਾਂ ਰੋਹਿਤ ਅਤੇ ਪ੍ਰਿੰਸ ਸਨ, ਜਿੰਨਾਂ ਵਿੱਚ ਇੱਕ ਡਰਾਈਵਰ ਅਤੇ ਇੱਕ ਹੈਲਪਰ ਸੀ ਜੋ ਕੈਨੇਡਾ ਤੋਂ ਟਰੱਕ ਲੈ ਕੇ ਅਮਰੀਕਾ ਜਾਂਦੇ ਸਨ। ਉਥੋਂ ਵਾਪਸੀ ਦਾ ਸਫ਼ਰ ਤੈਅ ਕਰਦੇ ਸਮੇਂ ਓਕਲਹੋਮਾ ਰਾਜ ਦੇ ਸ਼ਹਿਰ ਤੁਲਸਾ ਨੇੜੇ ਇਹ ਭਿਆਨਕ ਹਾਦਸਾ ਵਾਪਰ ਗਿਆ ਅਤੇ ਦੋਨਾਂ ਭਰਾਵਾਂ ਦੀ ਮੌਕੇ ’ਤੇ ਹੀ ਮੋਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਟਰੱਕ ਨਾਲ ਟਕਰਾ ਕੇ ਡੀਜ਼ਲ ਦੀ ਟੈਂਕੀ ਫ਼ਟ ਗਈ ਜਿਸ ਨੂੰ ਭਿਆਨਕ ਅੱਗ ਲੱਗ ਗਈ ਅਤੇ ਫ਼ਿਰ ਡਰਾਇਵਰ ਅਤੇ ਹੈਲਪਰ ਦੋਵਂੇ ਭਰਾਵਾਂ ਦੀ ਮੌਤ ਹੋ ਗਈ।

Related posts

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin

50 ਫੀਸਦੀ ਅਮਰੀਕਨ ਟੈਰਿਫ ਭਾਰਤ ਦੇ ਵਿਕਾਸ ‘ਤੇ ਘੱਟ ਪ੍ਰਭਾਵ ਪਾਏਗਾ !

admin

ਟਰੰਪ ‘ਗਲੋਬਲ ਪੁਲਿਸਮੈਨ’ ਬਣ ਕੇ ਪੂਰੀ ਦੁਨੀਆ ਨੂੰ ਧਮਕੀ ਕਿਉਂ ਦੇ ਰਿਹਾ ?

admin