India

ਓਮੀਕਰੋਨ ਵੇਰੀਐਂਟ ਸਬੰਧੀ IIT ਮੁੰਬਈ ਦੀ ਚਿਤਾਵਨੀ, ਫਰਵਰੀ ‘ਚ ਆ ਸਕਦੀ ਹੈ ਤੀਸਰੀ ਲਹਿਰ

ਮੁੰਬਈ – ਆਈਆਈਟੀ ਦੀ ਡੇਟਾ ਸਾਇੰਟਿਸਟ ਟੀਮ ਨੇ ਦਾਅਵਾ ਕੀਤਾ ਹੈ ਕਿ ਦੇਸ਼ ਵਿਚ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ‘ਚ ਵੱਧ ਤੋਂ ਵੱਧ ਮਾਮਲੇ 1 ਤੋਂ 1.5 ਲੱਖ ਪ੍ਰਤੀ ਦਿਨ ਤਕ ਆ ਸਕਦੇ ਹਨ। ਟੀਮ ‘ਚ ਸ਼ਾਮਲ ਡਾਟਾ ਵਿਗਿਆਨਕ ਮਨਿੰਦਰ ਅਗਰਵਾਲ ਨੇ ਦਾਅਵਾ ਕੀਤਾ ਹੈ ਕਿ ਤੀਸਰੀ ਲਹਿਰ ਦੇ ਪਿੱਛੇ ਓਮੀਕ੍ਰੋਮ ਵੇਰੀਅੰਟ ਜ਼ਿੰਮੇਵਾਰ ਹੋ ਸਕਦਾ ਹੈ। ਜਦੋਂ ਤੋਂ ਭਾਰਤ ‘ਚ ਓਮੀਕਰੋਨ ਵੇਰੀਐਂਟ ਦੇ ਮਾਮਲੇ ਸਾਹਮਣੇ ਆਏ ਹਨ, ਇਸ ਵੇਰੀਐਂਟ ਦੇ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ ਵੀ ਤੇਜ਼ੀ ਨਾਲ ਵਧ ਰਹੀ ਹੈ। ਹਾਲਾਂਕਿ, ਟੀਮ ਨੇ ਦਾਅਵਾ ਕੀਤਾ ਹੈ ਕਿ ਤੀਜੀ ਲਹਿਰ ਦੂਜੀ ਲਹਿਰ ਨਾਲੋਂ ਕਾਫੀ ਕਮਜ਼ੋਰ ਹੋਣ ਦੀ ਉਮੀਦ ਹੈ। ਆਈਆਈਟੀ ਡੇਟਾ ਸਾਇੰਟਿਸਟ ਟੀਮ ਦੇ ਅਨੁਸਾਰ, ਤੀਜੀ ਲਹਿਰ ‘ਚ ਵੱਧ ਤੋਂ ਵੱਧ ਕੇਸ 1 ਤੋਂ 1.5 ਲੱਖ ਪ੍ਰਤੀ ਦਿਨ ਆ ਸਕਦੇ ਹਨ।

ਆਈਆਈਟੀ ਡੇਟਾ ਸਾਇੰਟਿਸਟ ਟੀਮ ਦਾ ਕਹਿਣਾ ਹੈ ਕਿ ਨਵੇਂ ਵੇਰੀਐਂਟ ਨੇ ਹਰ ਕਿਸੇ ਨੂੰ ਚਿੰਤਤ ਕਰ ਦਿੱਤਾ ਹੈ ਪਰ ਹੁਣ ਤਕ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ Omicron ਡੈਲਟਾ ਵੇਰੀਐਂਟ ਦੀ ਤਰ੍ਹਾਂ ਖਤਰਨਾਕ ਨਹੀਂ ਹੋਵੇਗਾ। ਦੱਖਣੀ ਅਫਰੀਕਾ ‘ਚ ਸਾਹਮਣੇ ਆ ਰਹੇ ਕੇਸਾਂ ਨੂੰ ਵੇਖਣ ਦੀ ਲੋੜ ਹੈ, ਜਿੱਥੇ ਕੇਸਾਂ ਦੀ ਵੱਧ ਗਿਣਤੀ ਦੇ ਬਾਵਜੂਦ ਹਸਪਤਾਲ ‘ਚ ਦਾਖਲ ਮਰੀਜ਼ਾਂ ਦੀ ਗਿਣਤੀ ਅਜੇ ਵੀ ਬਹੁਤ ਘੱਟ ਹੈ, ਪਰ ਇਸ ਨੂੰ ਹਲਕੇ ‘ਚ ਨਹੀਂ ਲਿਆ ਜਾ ਸਕਦਾ।ਅਗਰਵਾਲ ਨੇ ਕਿਹਾ ਕਿ ਪਿਛਲੀ ਵਾਰ ਰਾਤ ਦੇ ਕਰਫਿਊ ਤੇ ਭੀੜ-ਭੜੱਕੇ ਵਾਲੇ ਪ੍ਰੋਗਰਾਮਾਂ ਨੂੰ ਰੋਕ ਕੇ ਇਨਫੈਕਟਿਡਾਂ ਦੀ ਗਿਣਤੀ ਘਟਾਈ ਗਈ ਸੀ, ਪਰ ਜੇਕਰ ਓਮੀਕ੍ਰੋਨ ਵੇਰੀਐਂਟ ਦੇ ਮਾਮਲੇ ਵਧਦੇ ਹਨ ਤਾਂ ਇਸ ਨੂੰ ਹਲਕੇ ਪੱਧਰ ‘ਤੇ ਲਾਕਡਾਊਨ ਲਾਗੂ ਕਰ ਕੇ ਕੰਟਰੋਲ ਕੀਤਾ ਜਾ ਸਕਦਾ ਹੈ।

ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ ਇਕ ਫਾਰਮੂਲਾ-ਮਾਡਲ ਪੇਸ਼ ਕੀਤਾ ਸੀ ਜੋ ਅਕਤੂਬਰ ‘ਚ ਵਾਇਰਸ ਦਾ ਇੱਕ ਨਵਾਂ ਰੂਪ ਸਾਹਮਣੇ ਆਉਣ ‘ਤੇ ਤੀਜੀ ਲਹਿਰ ਦੀ ਭਵਿੱਖਬਾਣੀ ਕਰਦਾ ਹੈ। ਹਾਲਾਂਕਿ ਨਵੰਬਰ ਦੇ ਆਖ਼ਰੀ ਹਫ਼ਤੇ ਇੱਕ ਨਵਾਂ ਵੇਰੀਐਂਟ ਓਮੀਕਰੋਨ ਸਾਹਮਣੇ ਆਇਆ, ਪਰ ਵਿਭਾਗ ਦੇ ਮਾਡਲ ‘ਚ ਪ੍ਰਗਟਾਏ ਗਏ ਖਦਸ਼ੇ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਏ ਹਨ, ਸਿਰਫ ਸਮਾਂ ਬਦਲ ਸਕਦਾ ਹੈ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin