ਭੋਪਾਲ – ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਨੂੰ ਲੈ ਕੇ ਦੇਸ਼ ਵਿਚ ਕਾਫੀ ਜਾਗੂਰਕਤਾ ਵਰਤੀ ਜਾ ਰਹੀ ਹੈ। ਕਈ ਸੂਬਿਆਂ ਨੇ ਕੋਰੋਨਾ ਇਨਫੈਕਸ਼ਨ ਦੇ ਪ੍ਰਸਾਰ ਨੂੰ ਰੋਕਣ ਲਈ ਅਹਿਤਿਆਤੀ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਤੇ ਪਾਬੰਦੀਆਂ ਲਾਈਆਂ ਜਾਣ ਲੱਗੀਆਂ ਹਨ। ਇਸ ਦਰਮਿਆਨ ਮੱਧ ਪ੍ਰਦੇਸ਼ ਵਿਚ ਅੱਜ ਰਾਤ ਤੋਂ ਨਾਈਟ ਕਰਫਿਊ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਸੂਬੇ ਵਿਚ ਕਰਫਿਊ ਰਾਤ 11 ਵਜੇ ਤੋਂ ਸਵੇਰੇ 5 ਵਜੇ ਤਕ ਰਹੇਗਾ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੱਧ ਪ੍ਰਦੇਸ਼ ਵਿਚ ਕੋਰੋਨਾ ਦੇ ਸੰਭਾਵਿਤ ਖਤਰੇ ਨੂੰ ਦੇਖਦੇ ਹੋਏ ਨਾਈਟ ਕਰਫਿਊ ਲਾਗੂ ਕੀਤਾ ਗਿਆ ਹੈ। ਜ਼ਰੂਰਤ ਪਈ ਤਾਂ ਕੁਝ ਹੋਰ ਉਪਾਅ ਅਸੀਂ ਜ਼ਰੂਰ ਕਰਾਂਗੇ।
ਦੱਸ ਦੇਈਏ ਕਿ ਮੱਧ ਪ੍ਰਦੇਸ਼ ਵਿਚ ਬੁੱਧਵਾਰ ਨੂੰ ਕੋਰੋਨਾ ਦੇ 30 ਨਵੇਂ ਮਰੀਜ਼ ਮਿਲੇ। ਇਨ੍ਹਾਂ ਵਿਚੋਂ ਇੰਦੌਰ ਦੇ 12 ਤੇ ਭੋਪਾਲ ਦੇ 11 ਮਰੀਜ਼ ਸ਼ਾਮਲ ਹਨ। ਬੜਵਾਨੀ, ਨੀਮਚ ਤੇ ਉਜੈਨ ਵਿਚ ਦੋ-ਦੋ ਮਰੀਜ਼ ਮਿਲੇ ਹਨ। ਬੈਤੂਲ ਵਿਚ ਇਕ ਮਰੀਜ਼ ਮਿਲਿਆ ਹੈ।
