India

ਓਮੀਕ੍ਰੋਨ ਵੇਰੀਐਂਟ ਨੂੰ ਲੈ ਕੇ ਫੈਲੇ ਡਰ ਵਿਚਾਲੇ 13 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਹਾਲੇ ਪਹਿਲੀ ਡੋਜ਼ ਲੱਗਣੀ ਬਾਕੀ

ਨਵੀਂ ਦਿੱਲੀ – ਕੋਰੋਨਾ ਦੇ ਨਵੇਂ ਓਮੀਕ੍ਰੋਨ ਵੇਰੀਐਂਟ ਨੂੰ ਲੈ ਕੇ ਫੈਲੇ ਡਰ ਵਿਚਾਲੇ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਵਿਚ 13.3 ਕਰੋੜ ਪਾਤਰ ਲੋਕਾਂ ਨੂੰ ਵੈਕਸੀਨ ਦੀ ਹਾਲੇ ਪਹਿਲੀ ਡੋਜ਼ ਨਹੀਂ ਲੱਗੀ ਹੈ। ਉਥੇ, ਪਹਿਲੀ ਡੋਜ਼ ਲੈ ਚੁੱਕੇ ਲੋਕਾਂ ਵਿਚੋਂ 33.6 ਕਰੋੜ ਨੂੰ ਦੂਜੀ ਡੋਜ਼ ਲੱਗਣੀ ਬਾਕੀ ਹੈ। ਕੇਂਦਰੀ ਸਿਹਤ ਰਾਜ ਮੰਤਰੀ ਭਾਰਤੀ ਪ੍ਰਵੀਨ ਪਵਾਰ ਨੇ ਲੋਕ ਸਭਾ ਨੂੰ ਦੱਸਿਆ ਕਿ ਦੇਸ਼ ਵਿਚ ਟੀਕਾਕਰਨ ਲਈ ਪਾਤਰ ਬਾਲਗਾਂ ਦੀ ਅਨੁਮਾਨਤ ਆਬਾਦੀ 93.9 ਕਰੋੜ ਹੈ। 8 ਦਸੰਬਰ ਤਕ ਇਨ੍ਹਾਂ ਵਿਚੋਂ ਲਗਪਗ 13.3 ਕਰੋੜ ਲੋਕਾਂ ਨੂੰ ਪਹਿਲੀ ਡੋਜ਼ ਵੀ ਨਹੀਂ ਲੱਗੀ ਸੀ। ਪਹਿਲੀ ਡੋਜ਼ ਲੈ ਚੁੱਕੇ ਲੋਕਾਂ ਵਿਚੋਂ 33.6 ਕਰੋੜ ਨੂੰ ਦੂਜੀ ਡੋਜ਼ ਲਾਈ ਜਾਣੀ ਹੈ। ਇਨ੍ਹਾਂ ਵਿਚੋਂ 17.2 ਕਰੋੜ ਪੁਰਸ਼, 16.4 ਕਰੋੜ ਮਹਿਲਾ ਅਤੇ 90,000 ਕਿੰਨਰ ਸ਼ਾਮਲ ਹਨ। ਉਕਤ ਮਿਆਦ ਤਕ 53 ਫ਼ੀਸਦੀ ਪਾਤਰ ਆਬਾਦੀ ਦਾ ਪੂਰਨ ਟੀਕਾਕਰਨ ਹੋ ਚੁੱਕਾ ਸੀ। ਆਬਾਦੀ ਦੇ ਅਨੁਪਾਤ ਵਿਚ ਪੂਰਨ ਟੀਕਾਕਰਨ ਦੇ ਮਾਮਲੇ ਵਿਚ ਭਾਰਤ ਦੁਨੀਆ ਵਿਚ 17ਵੇਂ ਸਥਾਨ ’ਤੇ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸੰਸਦ ਦੇ ਹੇਠਲੇ ਸਦਨ ਵਿਚ ਪ੍ਰਸ਼ਨਕਾਲ ਦੌਰਾਨ ਇਕ ਪੂਰਕ ਸਵਾਲ ਦੇ ਜਵਾਬ ਵਿਚ ਦੱਸਿਆ ਕਿ 6 ਦਸੰਬਰ ਤਕ 86 ਫ਼ੀਸਦੀ ਪਾਤਰ ਆਬਾਦੀ ਨੂੰ ਕੋਰੋਨਾ ਰੋਕੂ ਵੈਕਸੀਨ ਦੀ ਪਹਿਲੀ ਡੋਜ਼ ਲਗਾ ਦਿੱਤੀ ਗਈ ਸੀ। ਉਨ੍ਹਾਂ ਇਹ ਵੀ ਉਮੀਦ ਪ੍ਰਗਟਾਈ ਕਿ ਛੇਤੀ ਹੀ 100 ਫ਼ੀਸਦੀ ਟੀਕਾਕਰਨ ਦੇ ਟੀਚੇ ਨੂੰ ਹਾਸਲ ਕਰ ਲਿਆ ਜਾਵੇਗਾ।

-ਕੋਰੋਨਾ ਦੇ ਡੈਲਟਾ ਵੇਰੀਐਂਟ ਵੰਸ਼ ਦੇ ਏਵਾਈ.4.2 ਵੇਰੀਐਂਟ ਦੇ ਹੁਣ ਤਕ ਦੇਸ਼ ਵਿਚ 18 ਮਾਮਲੇ ਸਾਹਮਣੇ ਆਏ ਹਨ। ਇਸ ਵੇਰੀਐਂਟ ਨੂੰ ਡੈਲਟਾ ਪਲੱਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

-ਦੇਸ਼ ’ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਅਤੇ ਮੌਤਾਂ ’ਚ ਕਮੀ ਆਈ ਹੈ ਪਰ ਵਾਇਰਸ ਵਿਚ ਲਗਾਤਾਰ ਬਦਲਾਅ ਹੋ ਰਿਹਾ ਹੈ, ਇਸ ਲਈ ਇਨਫੈਕਸ਼ਨ ਦੇ ਫਿਰ ਤੋਂ ਵਧਣ ਦੇ ਖ਼ਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।

-108 ਦੇਸ਼ਾਂ ਨੇ ਭਾਰਤ ਦੇ ਕੋਰੋਨਾ ਟੀਕਾਕਰਨ ਸਰਟੀਫਿਕੇਟ ਨੂੰ ਮਾਨਤਾ ਦਿੱਤੀ ਹੈ, ਜਿਸ ਨਾਲ ਯਾਤਰਾ ਵਿਚ ਸਹੂਲਤ ਹੋਵੇਗੀ।

-ਇਕ ਮਈ ਤੋਂ ਕੁਲ ਟੀਕਾਕਰਨ ਵਿਚ 96 ਫ਼ੀਸਦੀ ਟੀਕੇ (108.55 ਕਰੋੜ ਡੋਜ਼) ਸਰਕਾਰੀ ਸਹੂਲਤਾਂ ਅਤੇ 3.7 ਫ਼ੀਸਦੀ ਟੀਕੇ (4.12 ਕਰੋੜ ਡੋਜ਼) ਨਿੱਜੀ ਸਹੂਲਤਾਂ ’ਚ ਲਾਏ ਗਏ।

-ਮਹਾਰਾਸ਼ਟਰ, ਬੰਗਾਲ ਤੇ ਉੱਤਰ ਪ੍ਰਦੇਸ਼ ’ਚ ਨਕਲੀ ਵੈਕਸੀਨ ਅਤੇ ਫ਼ਰਜ਼ੀ ਟੀਕਾਕਰਨ ਕੇਂਦਰਾਂ ਦੇ ਬਾਰੇ ਵਿਚ ਜਾਣਕਰੀ ਮਿਲੀ ਹੈ। ਸਬੰਧਤ ਸੂਬਿਆਂ ਤੋਂ ਇਨ੍ਹਾਂ ਮਾਮਲਿਆਂ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ।

Related posts

ਉਬੇਰ ਇੰਡੀਆ ਤੇ ਦੱਖਣੀ ਏਸ਼ੀਆ ਦੇ ਪ੍ਰੈਜ਼ੀਡੈਂਟ ਪ੍ਰਭਜੀਤ ਸਿੰਘ !

admin

‘ਆਪ’ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਨਵਾਂ ਫੁਰਮਾਨ ਜਾਰੀ

editor

11 ਸੂਬਿਆਂ ‘ਚ ਭਾਰੀ ਮੀਂਹ ਦੀ ਚਿਤਾਵਨੀ

editor