India

ਔਖੇ ਵੇਲੇ ਕੇਂਦਰ ਨੂੰ ਮੁੜ ਯਾਦ ਆਇਆ ਪੰਜਾਬ ਕੇਂਦਰ ਵੱਲੋਂ ਕਣਕ ਦੀ ਪੈਦਾਵਾਰ ਬਾਰੇ ਸਰਕਾਰ ਤੋਂ ਲਏ ਜਾ ਰਹੇ ਨੇ ਅੰਦਾਜ਼ੇ

ਚੰਡੀਗੜ੍ਹ –  ਦੇਸ਼ ਵਿਚ ਕਣਕ ਦੇ ਭੰਡਾਰ ਘਟਣ ’ਤੇ ਕੇਂਦਰ ਨੂੰ ਮੁੜ ਪੰਜਾਬ ਯਾਦ ਆਉਣ ਲੱਗਾ ਹੈ। ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਪੰਜਾਬ ’ਤੇ ਨਜ਼ਰ ਟਿਕਾ ਲਈ ਹੈ। ਦਰਅਸਲ ਅਗਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ’ ਦੇ ਅਨਾਜ ਵਿਚ ਕੋਈ ਕਮੀ ਨਹੀਂ ਆਉਣ ਦੇਣਾ ਚਾਹੁੰਦੀ। ਕੇਂਦਰ ਨੇ ਪੰਜਾਬ ਸਰਕਾਰ ਤੋਂ ਕਣਕ ਦੀ ਪੈਦਾਵਾਰ ਬਾਰੇ ਅੰਦਾਜ਼ੇ ਲੈਣੇ ਸ਼ੁਰੂ ਕਰ ਦਿੱਤੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਜਨਵਰੀ ਮਹੀਨੇ ਦੀ ਸ਼ੁਰੂਆਤ ਵਿਚ ਮੁਲਕ ਵਿਚ 163.50 ਲੱਖ ਕਣਕ ਦਾ ਭੰਡਾਰ ਸੀ। ਲੰਘੇ ਛੇ ਵਰਿ੍ਹਆਂ ਦੌਰਾਨ ਇਹ ਸਭ ਤੋਂ ਘੱਟ ਸਟਾਕ ਹੈ। ਸਾਲ 2017 ਵਿਚ 137.50 ਲੱਖ ਟਨ ਕਣਕ ਦਾ ਸਟਾਕ ਸੀ। ਭਾਰਤੀ ਖੁਰਾਕ ਨਿਗਮ ਕੋਲ ਇਸ ਵੇਲੇ ਪੰਜਾਬ ਵਿਚ 23 ਲੱਖ ਟਨ ਕਣਕ ਦਾ ਸਟਾਕ ਹੈ। ਇਸ ਵਾਰ ਠੰਡਾ ਮੌਸਮ ਚੱਲ ਰਿਹਾ ਹੈ ਜੋ ਕਣਕ ਦੀ ਪੈਦਾਵਾਰ ਵਿਚ ਚੋਖਾ ਯੋਗਦਾਨ ਪਾਵੇਗਾ। ਕਿਸਾਨਾਂ ਨੂੰ ਚੰਗਾ ਝਾੜ ਮਿਲਣ ਦੀ ਉਮੀਦ ਹੈ। ਵਿਸ਼ਵ ਪੱਧਰ ’ਤੇ ਕਣਕ ਦੀ ਮੰਗ ਵੱਧ ਰਹੀ ਹੈ ਪਰ ਭਾਰਤ ਵਿਚ ਪੈਦਾਵਾਰ ਸਥਿਰ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵੱਲ ਵੀ ਨਜ਼ਰ ਰੱਖੀ ਬੈਠੀ ਹੈ ਪਰ ਕੌਮਾਂਤਰੀ ਹਲਕੇ ਦੀਆਂ ਪੰਜਾਬ ’ਤੇ ਨਜ਼ਰਾਂ ਟਿਕੀਆਂ ਹੋਈਆਂ ਹਨ। ਇਸ ਵਾਰ ਕਣਕ ਹੇਠਲਾ ਰਕਬਾ 32 ਲੱਖ ਹੈਕਟੇਅਰ ਨੂੰ ਪਾਰ ਕਰ ਗਿਆ ਹੈ। ਹਾਲਾਂਕਿ ਇਸ ਵਾਰ ਝੋਨੇ ਦੀ ਵਾਢੀ ਕਾਫੀ ਪੱਛੜ ਗਈ ਸੀ। ਇਸ ਵਾਰ ਕਣਕ ਹੇਠਲਾ ਰਕਬਾ ਪਿਛਲੇ ਵਰ੍ਹੇ ਦੇ ਮੁਕਾਬਲੇ ਘੱਟ ਵੀ ਹੈ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਸੀ ਕਿ ਮੌਸਮ ਇਸ ਵਾਰ ਕਣਕ ਦੀ ਫ਼ਸਲ ਦੇ ਅਨੁਕੂਲ ਹੈ ਜਿਸ ਕਰਕੇ ਕਣਕ ਦਾ ਝਾੜ ਵਧੇਗਾ ਅਤੇ ਪੰਜਾਬ ਦੀ ਸਮੁੱਚੀ

Related posts

ਡੁਬਈ ਦੇ ਭਾਰਤੀ ਦੂਤਾਵਾਸ ਵਲੋਂ ਯਾਤਰੀਆਂ ਲਈ ਸਲਾਹ ਜਾਰੀ

admin

ਰਾਸ਼ਟਰਪਤੀ ਮੁਰਮੂ ਵਲੋਂ ਦਿੱਲੀ ਸਰਕਾਰ ਦੀ ‘ਲਖਪਤੀ ਬਿਟੀਆ ਯੋਜਨਾ ਦੀ ਸ਼ੁਰੂਆਤ

admin

ਭਾਰਤ ਅਤੇ ਕੈਨੇਡਾ ਵਲੋਂ 2030 ਤੱਕ 50 ਬਿਲੀਅਨ ਡਾਲਰ ਦੇ ਵਪਾਰ ਦਾ ਟੀਚਾ

admin