ਵਾਸ਼ਿੰਗਟਨ – ਸਰੀਰ ਦੀ ਐਂਟੀ-ਵਾਇਰਲ ਪ੍ਰਤੀ-ਰੱਖਿਆ ਪ੍ਰਣਾਲੀ ਨੂੰ ਉਤੇਜਿਤ ਕਰਨ ਵਾਲੇ ਆਰਐੱਨਏ ਮਾਲੀਕਿਊਲ ਡੈਲਟਾ ਸਮੇਤ ਕੋਵਿਡ-19 ਦੇ ਕਈ ਵੈਰੀਐਂਟਸ ਖ਼ਿਲਾਫ਼ ਸੁਰੱਖਿਆ ਮੁਹੱਈਆ ਕਰਵਾ ਸਕਦੇ ਹਨ। ਰਾਇਬੋਨਿਊਕਲਿਕ ਐਸਿਡ ਸਿੰਗਲ ਸਟੈਂਡਰਡ ਮਾਲੀਕਿਊਲ ਹੈ, ਜੋ ਕਈ ਜੈਵਿਕ ਭੂਮਿਕਾਵਾਂ ਤੇ ਜੀਨ ਲਈ ਜ਼ਰੂਰੀ ਹੁੰਦਾ ਹੈ। ਅਮਰੀਕਾ ਸਥਿਤ ਯੇਲ ਸਕੂਲ ਆਫ ਮੈਡੀਸਿਨ ਦੇ ਖੋਜਕਰਤਾਵਾਂ ਨੇ ਚੂਹਿਆਂ ’ਤੇ ਕੀਤੇ ਗਏ ਇਕ ਅਧਿਐਨ ’ਚ ਪਾਇਆ ਕਿ ਇਸ ਮਾਲੀਕਿਊਲ (ਅਣੂ) ਜ਼ਰੀਏ ਕਮਜ਼ੋਰ ਪ੍ਰਤੀ-ਰੱਖਿਆ ਵਾਲੇ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਨਵੀਂ ਤਕਨੀਕ ਦਾ ਵਿਕਾਸ ਕੀਤਾ ਜਾ ਸਕਦਾ ਹੈ।
ਜਰਨਲ ਆਫ ਐਕਸਪੈਰੀਮੈਂਟਲ ਮੈਡੀਸਿਨ (ਜੇਈਐੱਮ) ’ਚ ਪ੍ਰਕਾਸ਼ਤ ਅਧਿਐਨ ਦੇ ਸਿੱਟੇ ’ਚ ਖੋਜਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਇਹ ਕਈ ਵਿਕਾਸਸ਼ੀਲ ਦੇਸ਼ਾਂ ਲਈ ਮਹਿੰਗੇ ਇਲਾਜ ਦਾ ਬਦਲ ਸਾਬਤ ਹੋ ਸਕਦਾ ਹੈ, ਜਿੱਥੇ ਵੈਕਸੀਨ ਦੀ ਉਪਲਬਧਤਾ ਵੀ ਘੱਟ ਹੈ। ਇਹ ਅਧਿਐਨ ਓਮੀਕ੍ਰੋਨ ਦੇ ਆਉਣ ਤੋਂ ਪਹਿਲਾਂ ਕੀਤਾ ਗਿਆ ਸੀ, ਇਸ ਲਈ ਇਹ ਸਾਫ਼ ਨਹੀਂ ਹੈ ਕਿ ਆਰਐੱਨਏ ਮਾਲੀਕਿਊਲ ਇਸ ਵੈਰੀਐਂਟ ’ਤੇ ਕਿੰਨਾ ਅਸਰਦਾਰ ਹੋਵੇਗਾ। ਖੋਜਕਰਤਾਵਾਂ ਨੇ ਪਾਇਆ ਕਿ ਸਾਰਸ ਸੀਓਵੀ-2 ਖ਼ਿਲਾਫ ਵੈਕਸੀਨ ਕਾਫੀ ਅਸਰਦਾਰ ਹੈ ਤੇ ਬਿਮਾਰੀ ਦੀ ਗੰਭੀਰਤਾ ਤੇ ਮੌਤ ਦੇ ਖ਼ਤਰੇ ਨੂੰ ਘੱਟ ਕਰਦੀ ਹੈ। ਯੇਲ ਸਕੂਲ ਆਫ ਮੈਡੀਸਿਨ ਦੇ ਪ੍ਰੋਫੈਸਰ ਅਕਿਕੋ ਇਵਾਸਾਕੀ ਕਹਿੰਦੇ ਹਨ ਕਿ ਵੈਕਸੀਨ ਕੋਵਿਡ-19 ਖ਼ਿਲਾਫ਼ ਮੁਹੱਈਆ ਕਰਦੀ ਹੈ। ਇਸ ਦੇ ਬਾਵਜੂਦ ਸਾਰਸ ਸੀਓਵੀ-2 ਖ਼ਿਲਾਫ਼ ਅਸਰਦਾਰ ਇਲਾਜ ਦੇ ਵਿਕਾਸ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ