International

ਕਨਿਸ਼ਕ ਬੰਬ ਧਮਾਕੇ ਦੀ ਜਾਂਚ ਜਾਰੀ ਹੈ: ਕੈਨੇਡੀਅਨ ਪੁਲਿਸ

ਓਟਵਾ – ਏਅਰ ਇੰਡੀਆ ਜਹਾਜ਼ 182 ਦੇ ਬੰਬ ਧਮਾਕੇ ਦੀ ਜਾਂਚ ਚੱਲ ਰਹੀ ਹੈ। ਕੈਨੇਡੀਅਨ ਪੁਲਿਸ ਨੇ ਇਸ ਨੂੰ ਸਭ ਤੋਂ ਲੰਬੀ ਅਤੇ ਸਭ ਤੋਂ ਗੁੰਝਲਦਾਰ ਘਰੇਲੂ ਅਤਿਵਾਦ ਜਾਂਚ ਕਰਾਰ ਦਿੱਤਾ। ਘਾਤਕ ਬੰਬ ਧਮਾਕੇ ਦੀ 39ਵੀਂ ਵਰ੍ਹੇਗੰਢ ਦੀ ਯਾਦਗਾਰ 23 ਜੂਨ ਨੂੰ ਮਨਾਈ ਜਾ ਰਹੀ ਹੈ। ਮਾਂਟਰੀਅਲ-ਨਵੀਂ ਦਿੱਲੀ ਏਅਰ ਇੰਡੀਆ ਕਨਿਸ਼ਕ ਫਲਾਈਟ 182 ’ਚ 23 ਜੂਨ 1985 ਨੂੰ ਲੰਡਨ ਦੇ ਹੀਥਰੋ ਹਵਾਈ ਅੱਡੇ ’ਤੇ ਉਤਰਨ ਤੋਂ 45 ਮਿੰਟ ਪਹਿਲਾਂ ਧਮਾਕਾ ਹੋ ਗਿਆ, ਜਿਸ ਵਿਚ ਸਵਾਰ ਸਾਰੇ 329 ਲੋਕ ਮਾਰੇ ਗਏ, ਜਿਨ੍ਹਾਂ ਵਿਚ ਜ਼ਿਆਦਾਤਰ ਭਾਰਤੀ ਮੂਲ ਦੇ ਕੈਨੇਡੀਅਨ ਸਨ। 1984 ਵਿਚ ਅਪਰੇਸ਼ਨ ਬਲੂਸਟਾਰ ਦੇ ਬਦਲੇ ਵਜੋਂ ਇਸ ਬੰਬ ਧਮਾਕੇ ਦਾ ਦੋਸ਼ ਸਿੱਖ ਖਾੜਕੂਆਂ ’ਤੇ ਲਗਾਇਆ ਗਿਆ ਸੀ। ਅੱਜ ਬਿਆਨ ਵਿਚ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਦੇ ਅਸਿਸਟੈਂਟ ਕਮਿਸ਼ਨਰ ਡੇਵਿਡ ਟੇਬੋਲ ਨੇ ਇਸ ਬੰਬ ਧਮਾਕੇ ਨੂੰ ਸਭ ਤੋਂ ਭਿਆਨਕ ਦਹਿਸ਼ਤਗਰਦ ਕਰਵਾਈ ਕਰਾਰ ਦਿੱਤਾ। ਟੇਬੋਲ ਨੇ ਕਿਹਾ, ‘ਏਅਰ ਇੰਡੀਆ ਦੀ ਜਾਂਚ ਸਭ ਤੋਂ ਲੰਬੀ ਅਤੇ ਯਕੀਨੀ ਤੌਰ ’ਤੇ ਸਭ ਤੋਂ ਗੁੰਝਲਦਾਰ ਘਰੇਲੂ ਅਤਿਵਾਦ ਜਾਂਚ ਵਿੱਚੋਂ ਇੱਕ ਹੈ। ਸਾਡੀ ਜਾਂਚ ਜਾਰੀ ਹੈ’

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ

admin