Punjab

ਕਬੱਡੀ ਖਿਡਾਰੀ ਸੰਦੀਪ ਨੰਗਲ ਹੱਤਿਆਕਾਂਡ ‘ਚ ਦੋ ਸ਼ੂਟਰਾਂ ਸਮੇਤ 7 ਗ੍ਰਿਫ਼ਤਾਰ, ਮੁਲਜ਼ਮਾਂ ‘ਚੋਂ ਇਕ ਸੁਖਮੀਤ ਸਿੰਘ ਡਿਪਟੀ ਦਾ ਕਾਤਲ

ਜਲੰਧਰ – ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਉਰਫ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੇ ਮਾਮਲੇ ‘ਚ ਜਲੰਧਰ ਦੇਹਾਤ ਪੁਲਿਸ ਨੇ ਦੋ ਸ਼ਾਰਪ ਸ਼ੂਟਰਾਂ ਤੇ ਪੰਜ ਹੋਰ ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਵਿਦੇਸ਼ੀ ਹਥਿਆਰ ਤੇ ਵਾਹਨ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ‘ਚੋਂ ਇਕ ਮੁਲਜ਼ਮ ਵਿਕਾਸ ਮਾਹਲੇ ਨੇ ਹੀ ਸੁਖਮੀਤ ਸਿੰਘ ਡਿਪਟੀ ਦਾ ਵੀ ਕਤਲ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਦਿਹਾਤੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਵੱਲੋਂ ਹਰਵਿੰਦਰ ਸਿੰਘ ਉਰਫ ਫੌਜੀ ਨੂੰ ਬੁਲੰਦਪੁਰ (ਯੂਪੀ) ਤੋਂ ਤੇ ਸ਼ਾਰਪ ਸ਼ੂਟਰ ਵਿਕਾਸ ਮਾਹਲੇ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਪੁਲਿਸ ਨੇ ਇਨ੍ਹਾਂ ਨੂੰ ਪਨਾਹ ਦੇਣ ਤੇ ਹੋਰ ਸਾਮਾਨ ਮੁਹੱਈਆ ਕਰਵਾਉਣ ਵਾਲੇ ਪੰਜ ਹੋਰ ਮੁਲਜ਼ਮ ਵੀ ਗ੍ਰਿਫ਼ਤਾਰ ਕਰ ਲਏ ਹਨ।

Related posts

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ ਮੇਰੇ ਕੋਲ ਪਹੁੰਚਣ ‘ਤੇ ਗੰਭੀਰਤਾ ਨਾਲ ਅਧਿਐਨ ਕਰਾਂਗਾ : ਪੰਜਾਬ ਗਵਰਨਰ

admin

ਭਾਖੜਾ ਬਿਆਸ ਮੈਨੇਜਮੈਂਟ ਬੋਰਡ ’ਚ ਪੰਜਾਬ ਦੀ ਭਾਗੇਦਾਰੀ ਬਰਕਰਾਰ ਰੱਖੀ ਜਾਵੇ- ਐਡਵਕੇਟ ਧਾਮੀ

admin

ਕਣਕ ਦੀ ਸਰਕਾਰੀ ਖਰੀਦ ਪੂਰੀ ਤਰ੍ਹਾਂ ਨਾ ਹੋਣ ‘ਤੇ ਕਿਸਾਨਾਂ ਵਲੋਂ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ

admin