India

ਕਮਲਨਾਥ ਦਾ ਦਾਅਵਾ- ਕਾਂਗਰਸ ’ਚ ਹੁਣ ਕੋਈ ਅਸੰਤੁਸ਼ਟ ਨਹੀਂ; ਜੀ-23 ਦੀਆਂ ਸਾਰੀਆਂ ਮੰਗਾਂ ਮੰਨੀਆਂ

ਭੋਪਾਲ – ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ, ਮਣੀਪੁਰ ਤੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਪਾਰਟੀ ਦੇ ਜੀ-23 ਆਗੂਆਂ (ਸ਼ੁਰੂਆਤ ’ਚ ਇਸ ਸਮੂਹ ’ਚ ਕਾਂਗਰਸ ਦੇ 23 ਬਾਗ਼ੀ ਆਗੂ ਸਨ। ਇਸ ’ਚੋਂ ਕਈ ਬਾਹਰ ਹੋ ਗਏ ਤੇ ਕਈ ਨਵੇਂ ਜੁੜ ਗਏ) ਵੱਲੋਂ ਲਗਾਤਾਰ ਲੀਡਰਸ਼ਿਪ ’ਤੇ ਸਵਾਲ ਚੁੱਕੇ ਜਾਣ ਦਰਮਿਆਨ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਪਾਰਟੀ ’ਚ ਹੁਣ ਕੋਈ ਵੀ ਅਸੰਤੁਸ਼ਟ ਨਹੀਂ ਹੈ। ਸਾਰੇ ਆਗੂ ਮੇਰੇ ਸੰਪਰਕ ’ਚ ਹਨ ਤੇ ਸੰਗਠਨ ਚੋਣ ਦੀ ਪ੍ਰਕਿਰਿਆ ਚੱਲ ਰਹੀ ਹੈ। ਛੇਤੀ ਹੀ ਸਾਰੀਆਂ ਚੀਜ਼ਾਂ ਸਾਹਮਣੇ ਆ ਜਾਣਗੀਆਂ। ਇਹ ਦਾਅਵਾ ਉਨ੍ਹਾਂ ‘ਮਹਿੰਗਾਈ ਮੁਕਤ ਭਾਰਤ’ ਮੁਹਿੰਮ ਦੀ ਭੋਪਾਲ ਤੋਂ ਸ਼ੁਰੂਆਤ ਕਰਨ ਦੌਰਾਨ ਮੀਡੀਆ ਨਾਲ ਚਰਚਾ ’ਚ ਕੀਤਾ। ਉਨ੍ਹਾਂ ਕੇਂਦਰ ਤੇ ਸੂਬੇ ਦੀ ਭਾਜਪਾ ਸਰਕਾਰ ਨੂੰ ਮਹਿੰਗਾਈ ਲਈ ਜ਼ਿੰਮੇਵਾਰ ਦੱਸਿਆ। ਇਕ ਸਵਾਲ ਦੇ ਜਵਾਬ ’ਚ ਕਮਲਨਾਥ ਨੇ ਕਿਹਾ ਕਿ ਮੈਨੂੰ ਕਿਸੇ ਅਹੁਦੇ ਜਾਂ ਕੁਰਸੀ ਦਾ ਮੋਹ ਨਹੀਂ ਹੈ। ਜਦੋਂ ਵੀ ਅਹੁਦਾ ਛੱਡਣ ਲਈ ਕਿਹਾ ਜਾਵੇਗਾ, ਮੈਂ ਤੁਰੰਤ ਛੱਡ ਦਿਆਂਗਾ। ਜ਼ਿਕਰਯੋਗ ਹੈ ਕਿ ਉਨ੍ਹਾਂ ਕੋਲ ਮੱਧ ਪ੍ਰਦੇਸ਼ ਕਾਂਗਰਸ ਪ੍ਰਧਾਨ ਤੇ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਹਨ। ਜੀ-23 ਦੇ ਆਗੂਆਂ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ ਸਾਲਾਂ ਤਕ ਇਕੱਠਿਆਂ ਕੰਮ ਕੀਤਾ ਹੈ। ਸਾਰਿਆਂ ਨਾਲ ਮੇਰੇ ਰਿਸ਼ਤੇ ਹਨ ਤੇ ਮੈਂ ਸਾਰਿਆਂ ਨਾਲ ਨਿੱਜੀ ਸੰਪਰਕ ’ਚ ਹਾਂ। ਮਹਿੰਗਾਈ ਬਾਰੇ ਉਨ੍ਹਾਂ ਕਿਹਾ ਕਿ ਅੱਜ ਇਸ ਤੋਂ ਸਾਰੇ ਵਰਗ ਪਰੇਸ਼ਾਨ ਹਨ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨਾਲ ਸਿਰਫ਼ ਵਾਹਨਾਂ ’ਤੇ ਹੀ ਨਹੀਂ ਸਗੋਂ ਖ਼ੁਰਾਕੀ ਪਦਾਰਥ, ਦੁੱਧ, ਸਬਜ਼ੀਆਂ, ਦਵਾਈਆਂ ਤੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ’ਤੇ ਵੀ ਅਸਰ ਪੈਂਦਾ ਹੈ। ਪਹਿਲਾਂ ਜਦੋਂ ਮਹਿੰਗਾਈ ਵਧਦੀ ਸੀ ਤਾਂ ਭਾਜਪਾ ਆਗੂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸਨ। ਸ਼ਿਵਰਾਜ ਸਿੰਘ ਚੌਹਾਨ ਸਾਈਕਲ ਚਲਾਉਂਦੇ ਸਨ ਪਰ ਅੱਜ ਕੀ ਹਾਲ ਹੈ।

Related posts

HAPPY DIWALI 2025 !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin