ਐਰੀਜ਼ੋਨਾ – ਯੂਨੀਵਰਸਿਟੀ ਆਫ ਐਰੀਜ਼ੋਨਾ ਹੈਲਥ ਸਾਇੰਸਜ਼ ਦੇ ਖੋਜਕਰਤਾਵਾਂ ਨੇ ਇਕ ਅਜਿਹਾ ਤਰੀਕਾ ਲੱਭਿਆ ਹੈ, ਜਿਸ ‘ਚ ਇਨਫੈਕਸ਼ਨ ਕਮਜ਼ੋਰ ਪੈ ਚੁੱਕੀ ਪ੍ਰਤੀ-ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰ ਦਿੰਦੀ ਹੈ। ਇਹ ਨਵੀਂ ਪ੍ਰਤੀ-ਰੱਖਿਆ ਇਲਾਜ ਦੇ ਵਿਕਾਸ ਨੂੰ ਵੀ ਜਨਮ ਦਿੰਦੀ ਹੈ। ਅਧਿਐਨ ਨੇਚਰ ਕਮਿਊਨੀਕੇਸ਼ਨ ਜਰਨਲ ‘ਚ ਛਪਿਆ ਹੈ। ਇਨਫੈਕਸ਼ਨ ਪੈਦਾ ਕਰਨ ਵਾਲੇ ਵਾਇਰਸ, ਬੈਕਟੀਰੀਆ ਤੇ ਪੈਰਾਸਾਈਟਸ ਨਾਲ ਮੁਕਾਬਲੇ ਲਈ ਪ੍ਰਤੀ-ਰੱਖਿਆ ਪ੍ਰਣਾਲੀ ਟੀ ਸੈੱਲ ਤੇ ਵ੍ਹਾਈਟ ਬਲੱਡ ਸੈੱਲ ਦੀ ਵਰਤੋਂ ਕਰਦੀ ਹੈ। ਪਹਿਲਾਂ ਕੀਤੀ ਗਈ ਖੋਜ ‘ਚ ਯੂਨੀਵਰਸਿਟੀ ਆਫ ਐਰੀਜ਼ੋਨਾ ਕਾਲਜ ਆਫ ਮੈਡੀਸਨ ‘ਚ ਪ੍ਰੋਫੈਸਰ ਜੈਂਕੋ ਨਿਕੋਲਿਸ-ਜੁਗਿਸ ਨੇ ਟੀ ਸੈੱਲ ਦੀ ਗਿਣਤੀ ਤੇ ਕਿਰਿਆ ਦਾ ਮੁਲਾਂਕਣ ਕੀਤਾ ਸੀ। ਉਨ੍ਹਾਂ ਪਾਇਆ ਸੀ ਕਿ ਜਿਨ੍ਹਾਂ ਟੀ ਸੈੱਲਾਂ ਦਾ ਇਨਫੈਕਸ਼ਨ ਨਾਲ ਕਦੇ ਮੁਕਾਬਲਾ ਨਹੀਂ ਹੋਇਆ, ਉਹ ਸਮੇਂ ਦੇ ਨਾਲ ਕਮਜ਼ੋਰ ਹੁੰਦੇ ਗਏ। ਜੁਗਿਸ ਨੇ ਕਿਹਾ, ‘ਸਮੇਂ ਨਾਲ ਜੋ ਕੋਸ਼ਿਕਾਵਾਂ ਸਭ ਤੋਂ ਜ਼ਿਆਦਾ ਵੰਡੀਆਂ ਜਾਂਦੀਆਂ ਹਨ, ਉਹ ਹਨ ਟੀ ਸੈੱਲ।’ ਉਹ ਕਹਿੰਦੇ ਹਨ ਕਿ ਨਵਾਂ ਅਧਿਐਨ ਦੱਸਦਾ ਹੈ ਕਿ ਇਨਫੈਕਸ਼ਨ ਦੀ ਮੌਜੂਦਗੀ ‘ਚ ਟੀ ਸੈੱਲ ਦੀ ਕਾਰਜਸ਼ੀਲਤਾ ਵਧੀ ਤੇ ਉਨ੍ਹਾਂ ਦੇ ਵੰਡੇ ਜਾਣ ਦੀ ਮਿਆਦ ‘ਚ ਵੀ ਵਾਧਾ ਹੋਇਆ। ਇਸ ਦੇ ਆਧਾਰ ‘ਤੇ ਇਹ ਕਿਹਾ ਜਾ ਸਕਦਾ ਹੈ ਕਿ ਰੋਜ਼ਾਨਾ ਜਰਮ (ਰੋਗਾਣੂ) ਦੇ ਸੰਪਰਕ ‘ਚ ਆਉਣਾ ਵੀ ਤੁਹਾਡੇ ਬੱਚਿਆਂ ਦੀ ਸਿਹਤ ਲਈ ਬਿਹਤਰ ਹੋ ਸਕਦਾ ਹੈ।