Bollywood

ਕਰਨਾਟਕ ਦੀ ਸ਼ਰੂਤੀ ਹੇਗੜੇ ਨੇ ਮਿਸ ਯੂਨੀਵਰਸਲ ਪੈਟਾਈਟ ਦਾ ਖ਼ਿਤਾਬ ਜਿੱਤਿਆ

ਬੰਗਲੂਰੂ – ਕਰਨਾਟਕ ਦੇ ਇਕ ਛੋਟੇ ਜਿਹੇ ਸ਼ਹਿਰ ਹੁਬਲੀ ਨਾਲ ਸਬੰਧ ਰੱਖਣ ਵਾਲੀ ਸ਼ਰੂਤੀ ਹੇਗੜੇ ਨੇ ‘ਮਿਸ ਯੂਨੀਵਰਸਲ ਪੈਟਾਈਟ’ ਦਾ ਖ਼ਿਤਾਬ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਪੇਸ਼ੇ ਤੋਂ ਡਾਕਟਰ ਹੇਗੜੇ 2018 ਤੋਂ ਹੀ ਇਸ ਸਬੰਧੀ ਤਿਆਰੀ ਕਰ ਰਹੀ ਸੀ ਅਤੇ ਉਸ ਦੀ ਇਹ ਮੇਹਨਤ ਰੰਗ ਲਿਆਈ। ਸਾਲ 2009 ਤੋਂ ਦਿੱਤਾ ਜਾ ਰਿਹਾ ਇਹ ਖ਼ਿਤਾਬ ਨਿਰਧਾਰਤ ਮਾਪਦੰਡਾਂ ਨਾਲੋਂ ਛੋਟੇ ਕੱਦ ਵਾਲੀਆਂ ਔਰਤਾਂ ਨੂੰ ਵਿਸ਼ਵ ਸੁੰਦਰੀ ਬਣਨ ਦਾ ਇਕ ਮੌਕਾ ਦਿੰਦਾ ਹੈ। ‘ਮਿਸ ਯੂਨੀਵਰਸਲ ਪੈਟਾਈਟ’ ਮੁਕਾਬਲਾ ਹਰੇਕ ਸਾਲ ਅਮਰੀਕਾ ਦੇ ਫਲੋਰੀਡਾ ਵਿੱਚ ਸਥਿਤ ਟੈਂਪਾ ’ਚ ਹੁੰਦਾ ਹੈ। ਹੇਗੜੇ ਨੇ ਕਿਹਾ ਕਿ ਜਦੋਂ ਉਸ ਨੇ ਮੁਕਾਬਲੇ ’ਚ ਹਿੱਸਾ ਲੈਣ ਦਾ ਫੈਸਲਾ ਕੀਤਾ ਤਾਂ ਜਿੱਤਣ ਬਾਰੇ ਜ਼ਿਆਦਾ ਨਹੀਂ ਸੋਚਿਆ ਸੀ। ਉਸ ਨੇ ਕਿਹਾ, ‘‘ਮੈਂ ਹਮੇਸ਼ਾ ਤੋਂ ਕੁਝ ਨਵਾਂ ਕਰਨ ਦੀ ਸੋਚਦੀ ਰਹੀ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਇਹ (ਸੁੰਦਰੀ ਬਣਨਾ) ਹਰੇਕ ਛੋਟੇ ਸ਼ਹਿਰ ਦੀ ਕੁੜੀ ਦਾ ਸੁਫ਼ਨਾ ਹੋਵੇਗਾ। ਇਸ ਵਾਸਤੇ ਮੈਂ ਸੋਚਿਆ ਕਿ ਇਸ ਵਿੱਚ ਇਕ ਵਾਰ ਕਿਸਮਤ ਅਜਮਾਉਣੀ ਚਾਹੀਦੀ ਹੈ।’’

Related posts

ਬਾਲੀਵੁੱਡ ਹੀਰੋਇਨ ਦੀਪਿਕਾ ਪਾਦੁਕੋਣ, ਡਿਪਰੈਸ਼ਨ ਅਤੇ ਬੇਟੀ ਦੁਆ !

admin

ਬਾਲੀਵੁੱਡ ਗਾਇਕਾ ਪਲਕ ਮੁੱਛਲ ਦੇ ‘ਸੇਵਿੰਗ ਲਿਟਲ ਹਾਰਟਸ’ ਮਿਸ਼ਨ ਨੇ 25 ਸਾਲ ਪੂਰੇ ਕੀਤੇ !

admin

IIFA 2025 ਲਈ ਬਾਲੀਵੁੱਡ ਸਿਤਾਰਿਆਂ ਨੇ ‘ਪਿੰਕ ਸਿਟੀ’ ਨੂੰ ਹੋਰ ਖੂਬਸੂਰਤ ਬਣਾ ਦਿੱਤਾ !

admin