International

ਯੂਰੋਪੀ ਕਮਿਸ਼ਨ ਨੇ ਲੋਕਾਂ ਨੂੰ ਕੋਵਿਡ ਵਿਰੋਧੀ ਟੀਕਿਆਂ ਨਾਲ ਜੁੜੇ ਸਮਝੌਤਿਆਂ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ: ਅਦਾਲਤ

ਬਰੱਸਲਜ਼ – ਯੂਰੋਪੀ ਯੂਨੀਅਨ ਦੀ ਆਮ ਅਦਾਲਤ ਨੇ ਅੱਜ ਕਿਹਾ ਕਿ ਯੂਰੋਪੀ ਕਮਿਸ਼ਨ ਨੇ ਜਨਤਾ ਨੂੰ ਦਵਾਈ ਕੰਪਨੀਆਂ ਨਾਲ ਕੋਵਿਡ-19 ਵਿਰੋਧੀ ਟੀਕਿਆਂ ਦੀ ਖ਼ਰੀਦਦਾਰੀ ਦੇ ਸਬੰਧ ਵਿੱਚ ਹੋਏ ਸਮਝੌਤਿਆਂ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ। ਇਹ ਫੈਸਲਾ ਯੂਰੋਪੀ ਸੰਸਦ ਵਿੱਚ ਹੋਣ ਵਾਲੀ ਇਕ ਅਹਿਮ ਵੋਟਿੰਗ ਤੋਂ ਇਕ ਦਿਨ ਪਹਿਲਾਂ ਆਇਆ ਹੈ, ਜਿਸ ਵਿੱਚ ਯੂਰੋਪੀ ਕਮਿਸ਼ਨ ਦੀ ਪ੍ਰਧਾਨ ਉਰਸੂਲਾ ਵਾਨ ਡੇਰ ਲਿਯੇਨ ਦੇ ਇਕ ਵਾਰ ਫਿਰ ਇਸ ਅਹੁਦੇ ’ਤੇ ਚੁਣੇ ਜਾਣ ਦੀ ਆਸ ਕਰ ਰਹੀ ਹੇ। ਈਯੂ ਦੇ ਸੰਸਦ ਮੈਂਬਰਾਂ ਦੇ ਇਕ ਸਮੂਹ ਨੇ ਦਵਾਈ ਕੰਪਨੀਆਂ ਅਤੇ ਯੂਰੋਪੀ ਕਮਿਸ਼ਨ ਵਿਚਾਲੇ ਕੋਵਿਡ-19 ਵਿਰੋਧੀ ਟੀਕਿਆਂ ਦੀ ਖ਼ਰੀਦ ਨੂੰ ਲੈ ਕੇ ਹੋਏ ਸਮਝੌਤਿਆਂ ਬਾਰੇ ਪੂਰੀ ਜਾਣਕਾਰੀ ਦੇਣ ਤੋਂ ਕਮਿਸ਼ਨ ਦੇ ਇਨਕਾਰ ਮਗਰੋਂ ਉਸ ਖ਼ਿਲਾਫ਼ ਅਦਾਲਤ ਦਾ ਰੁਖ਼ ਕੀਤਾ ਸੀ।

Related posts

ਜਾਪਾਨ ’ਚ ਸੰਸਦ ਭੰਗ, 31 ਅਕਤੂਬਰ ਨੂੰ ਚੋਣਾਂ

Bunty

ਇਟਲੀ ਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਚ ਸ਼ਰਧਾਂਜਲੀ ਸਮਾਗਮ 3 ਅਗਸਤ ਨੂੰ

Bunty

ਅਫਗਾਨਿਸਤਾਨ ਦੇ ਨਵੇਂ ਸਿੱਖਿਆ ਮੰਤਰੀ ਬੋਲੇ, PhD ਜਾਂ ਮਾਸਟਰ ਡਿਗਰੀ ਦੀ ਕੋਈ ਵੈਲਿਊ ਨਹੀਂ

Bunty