International

ਕਰਨਾਲ ਦੀ ਕਲਾਕਾਰ ਨੇ ਬਾਲ ਮਜ਼ਦੂਰੀ ’ਤੇ ਆਧਾਰਿਤ ਕਲਾਕ੍ਰਿਤੀ ਲਈ ਬਰਤਾਨੀਆ ਵਿੱਚ ਪੁਰਸਕਾਰ ਜਿੱਤਿਆ

ਲੰਡਨ – ਹਰਿਆਣਾ ਦੇ ਕਰਨਾਲ ਦੀ ਰਹਿਣ ਵਾਲੀ ਇਕ ਉੱਭਰ ਰਹੀ ਕਲਾਕਾਰ ਨੂੰ ਲੰਡਨ ਵਿੱਚ ਵਿਕਟੋਰੀਆ ਤੇ ਐਲਬਰਟ ਅਜਾਇਬਘਰ ਦੇ ਚਿੱਤਰਕਾਰੀ ਪੁਰਸਕਾਰਾਂ ਵਿੱਚ ਉੱਭਰਦੇ ਚਿੱਤਰਕਾਰ ਸ਼੍ਰੇਣੀ ਵਿੱਚ ਜੇਤੂ ਐਲਾਨਿਆ ਗਿਆ ਹੈ।ਇੰਗਲੈਂਡ ਦੇ ਕੈਂਬਰਿਜ ਵਿੱਚ ਐਂਗਲੀਆ ਰਸਕਿਨ ਯੂਨੀਵਰਸਿਟੀ (ਏਆਰਯੂ) ਦੀ ਵਿਦਿਆਰਥਣ ਅਦਿਤੀ ਆਨੰਦ (25) ਨੂੰ ਹਾਲ ਵਿੱਚ ਇਕ ਸਮਾਰੋਹ ’ਚ ਉਨ੍ਹਾਂ ਦੀ ਕਲਾਕ੍ਰਿਤੀ ‘ਮੈਰੀਗੋਲਡ’ ਲਈ ਪੁਰਸਕਾਰ ਦਿੱਤਾ ਗਿਆ। ਇਹ ਕਲਾਕ੍ਰਿਤੀ ਸਤੰਬਰ 2025 ਤੱਕ ਲੰਡਨ ਵਿੱਚ ਵਿਸ਼ਵ ਪ੍ਰਸਿੱਧ ਵਿਕਟੋਰੀਆ ਅਤੇ ਐਲਬਰਟ (ਵੀ ਐਂਡ ਏ) ਡਿਜ਼ਾਈਨ ਅਜਾਇਬਘਰ ਵਿੱਚ ਪ੍ਰਦਰਸ਼ਿਤ ਕੀਤੀ ਜਾਵੇਗੀ। ਵੀ ਐਂਡ ਏ ਪੁਰਸਕਾਰਾਂ ਲਈ ਪ੍ਰਾਪਤ 2,000 ਤੋਂ ਵੱਧ ਕਲਾਕ੍ਰਿਤਾਂ ’ਚੋਂ ਚੁਣੀ ‘ਮੈਰੀਗੋਲਡ’ ਨੇ ਪੁਰਸਕਾਰ ਦੇ ਰੂਪ ਵਿੱਚ 3,000 ਪਾਊਂਡ ਜਿੱਤਿਆ ਹੈ। ਇਹ ਕਲਾਕ੍ਰਿਤੀ ਭਾਰਤ ਵਿੱਚ ਬਾਲ ਮਜ਼ਦੂਰੀ ਅਤੇ ਗੁਆਚੇ ਬਚਪਨ ਵੱਲ ਧਿਆਨ ਖਿੱਚਦੀ ਹੈ

Related posts

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ

admin

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?

admin

ਮਿਡਲ-ਈਸਟ ਯੁੱਧ : ਭਾਰਤ ਵਲੋਂ ਨਵੀਂ ਦਿੱਲੀ ‘ਚ ਕੰਟਰੋਲ ਰੂਮ ਸਥਾਪਿਤ

admin