ਅੰਮ੍ਰਿਤਸਰ – ਪੰਜਾਬ ਵਿਧਾਨਸਭਾ ਚੋਣਾਂ ‘ਚ ਕਰਾਰੀ ਹਾਰ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਤੇ ਉਸ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਆਪਣੇ ਆਪ ਨੂੰ ਗ੍ਰੀਨ ਐਵੀਨਿਊ ਸਥਿਤ ਕੋਠੀ ‘ਚ ਕੈਦ ਕਰ ਲਿਆ ਹੈ। ਇਸ ਸਮੇਂ ਕੋਠੀ ਦੇ ਬਾਹਰ ਸੁੰਨ-ਸਾਨ ਛਾਈ ਹੋਈ ਹੈ। ਆਪਣੇ ਬਡ਼ਬੋਲੇਪਨ ਕਾਰਨ ਸੁਰਖੀਆਂ ‘ਚ ਰਹਿਣ ਵਾਲੇ ਨਵਜੋਤ ਸਿੰਘ ਅੱਜ ਕਿਸੇ ਨਾਲ ਵੀ ਗੱਲ ਕਰਨ ਲਈ ਤਿਆਰ ਨਹੀਂ ਹਨ। ਉਨ੍ਹਾਂ ਦੇ ਘਰ ਦੇ ਅੰਦਰ ਜਾਣ ਦੀ ਵੀ ਆਗਿਆ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਦੀ ਹਾਰ ਨਾਲ ਉਸ ਦੇ ਹਿਮਾਇਤੀ ਵੀ ਕਾਫੀ ਨਿਰਾਸ਼ ਹਨ।
ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਦੀ ਕਰਾਰੀ ਹਾਰ ਦਾ ਇਕ ਕਾਰਨ ਨਵਜੋਤ ਸਿੰਘ ਸਿੱਧੂ ਨੂੰ ਵੀ ਮੰਨਿਆ ਜਾ ਰਿਹਾ ਹੈ। ਉਨ੍ਹਾਂ ਨੇ ਵਿਧਾਨਸਭਾ ਚੋਣਾਂ ‘ਚ ਕਾਂਗਰਸ ਸੀਐੱਮ ਫੇਸ ਬਣਨ ਲਈ ਵੀ ਲੰਮੀ ਲਡ਼ਾਈ ਲਡ਼ੀ ਸੀ। ਇਸ ਲਈ ਉਨ੍ਹਾਂ ਦੀ ਚੰਨੀ ਦੇ ਨਾਲ ਵੀ ਖਿੱਚੋਤਾਣ ਚਲਦੀ ਰਹੀ। ਪਰ ਅੰਤ ‘ਚ ਉਹ ਸੀਐੱਮ ਫੇਸ ਬਣਨ ‘ਚ ਨਾਕਾਮ ਰਹੇ।
ਅਸਲ ‘ਚ ਸਿੱਧੂ ਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ ਨੇਤਾ ਬਿਕਰਮ ਮਜੀਠੀਆ ਨੇ ਮੋਰਚਾ ਖੋਲ ਦਿੱਤਾ ਸੀ। ਦੋਵੇਂ ਆਪਸੀ ਹੰਕਾਰ ਦੀ ਲਡ਼ਾਈ ‘ਚ ਅੰਡਰ ਕਰੰਟ ਨਹੀਂ ਸਕਝ ਸਕੇ। ਇਸ ਦਾ ਵੱਡਾ ਕਾਰਨ ਇਹ ਰਿਹਾ ਕਿ ਦੋਵਾਂ ਦੀ ਸਿਆਸੀ ਇਮੇਜ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰ ਸਕੀ ਤੇ ਲੋਕਾਂ ਨੇ ਆਪ ਵੱਲ ਜਾਣ ਦਾ ਰਸਤਾ ਚੁਣ ਲਿਆ ਤੇ ਆਪਣੇ ਵੋਟ ਆਪ ਦੀ ਜੀਵਨਜੋਤ ਕੌਰ ਦੇ ਖਾਤੇ ‘ਚ ਪਾ ਦਿੱਤੇ।