ਗੁਲਮਰਗ – ਕਸ਼ਮੀਰ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ਗੁਲਮਰਗ ’ਚ ਸਨਿਚਰਵਾਰ ਨੂੰ ਮੌਸਮ ਦੀ ਪਹਿਲੀ ਬਰਫਬਾਰੀ ਹੋਈ। ਅਧਿਕਾਰੀਆਂ ਨੇ ਦਸਿਆ ਕਿ ਬਰਫਬਾਰੀ ਸਵੇਰੇ ਸ਼ੁਰੂ ਹੋਈ ਅਤੇ ਰੁਕ-ਰੁਕ ਕੇ ਚੱਲ ਰਹੀ ਸੀ, ਜਿਸ ਨਾਲ ਇਲਾਕੇ ’ਚ ਇਕ ਇੰਚ ਤਕ ਬਰਫਬਾਰੀ ਹੋ ਗਈ। ਉਨ੍ਹਾਂ ਕਿਹਾ ਕਿ ਬਾਂਦੀਪੋਰਾ ਜ਼ਿਲ੍ਹੇ ਦੇ ਗੁਰੇਜ਼ ਕੁਪਵਾੜਾ, ਸ਼ੋਪੀਆਂ ਦੇ ਮਾਛਿਲ ਰੋਡ ਅਤੇ ਵਾਦੀ ਦੇ ਹੋਰ ਉਪਰਲੇ ਇਲਾਕਿਆਂ ਅਤੇ ਹੋਰ ਥਾਵਾਂ ’ਤੇ ਵੀ ਬਰਫਬਾਰੀ ਹੋਈ।
ਇਸ ਦੌਰਾਨ ਸ੍ਰੀਨਗਰ ਸਮੇਤ ਮੈਦਾਨੀ ਇਲਾਕਿਆਂ ਦੇ ਕਈ ਹਿੱਸਿਆਂ ’ਚ ਮੀਂਹ ਪਿਆ। 24 ਨਵੰਬਰ ਨੂੰ ਉੱਪਰਲੇ ਇਲਾਕਿਆਂ ’ਚ ਕੁੱਝ ਥਾਵਾਂ ’ਤੇ ਹਲਕੇ ਮੀਂਹ ਜਾਂ ਹਲਕੀ ਬਰਫਬਾਰੀ ਹੋਣ ਦੀ ਸੰਭਾਵਨਾ ਹੈ।
previous post