ਨਵੀਂ ਦਿੱਲੀ – ਕਾਂਗਰਸ ਦੀ ਹਾਰ ‘ਚ ਇਸ ਦੇ ਨੇਤਾਵਾਂ ਦੇ ਬੇਤੁੱਕੇ ਬਿਆਨਾਂ ਨੇ ਵੱਡੀ ਭੂਮਿਕਾ ਨਿਭਾਈ ਹੈ। ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੋਣਾਂ ਤੋਂ ਕੁਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਲੋਕਾਂ ਦੇ ਬਾਰੇ ‘ਚ ਇਕ ਅਪਮਾਨ ਜਨਕ ਟਿੱਪਣੀ ਕੀਤੀ ਸੀ ਜਿਸ ਨੂੰ ਪੰਜਾਬ ਦੇ ਲੋਕਾਂ ਨੇ ਵੀ ਨਾਪਸੰਦ ਕੀਤਾ ਸੀ। ਜ਼ਿਕਰਯੋਗ ਹੈ ਕਿ 15 ਫਰਵਰੀ ਨੂੰ ਰੂਪਨਗਰ ‘ਚ ਇਕ ਰੋਡ ਸ਼ੋਅ ਦੌਰਾਨ ਚੰਨੀ ਨੇ ਇਹ ਟਿੱਪਣੀ ਕੀਤੀ ਸੀ ਤੇ ਉਸ ਸਮੇਂ ਪ੍ਰਿਯੰਕਾ ਗਾਂਧੀ ਵੀ ਉਸਦੇ ਨਾਲ ਹੀ ਸੀ। ਚੰਨੀ ਨੇ ਕਿਹਾ ਸੀ ਕਿ ਪ੍ਰਿਯੰਕਾ ਗਾਂਧੀ ਪੰਜਾਬ ਦੀ ਨੂੰਹ ਹੈ। ਉਤਰ ਪ੍ਰਦੇਸ਼, ਬਿਹਾਰ, ਦਿੱਲੀ ਦੇ ਭਈਏ, ਜੋ ਪੰਜਾਬ ‘ਚ ਰਾਜ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਅਸੀਂ ਪੰਜਾਬ ‘ਚ ਵਡ਼ਨ ਨਹੀਂ ਦੇਵੇਗੇ। ਜਿਸ ਸਮੇਂ ਚੰਨੀ ਇਹ ਗੱਲ ਕਹਿ ਰਹੇ ਸੀ ਉਸ ਸਮੇਂ ਪ੍ਰਿਯੰਕਾ ਗਾਂਧੀ ਕੋਲ ਖਡ਼ੇ ਹੋ ਕੇ ਤਾਡ਼ੀਆਂ ਵਜਾ ਰਹੀ ਸੀ।
– ਕਾਂਗਰਸ ‘ਚ ਕੋਈ ਵੀ ਮੁਖੀਆ ਨਹੀਂ ਸੀ ਜੋ ਕਾਂਗਰਸ ਨੂੰ ਇਕਜੁੱਟ ਰੱਖ ਸਕੇ।
– ਚਰਨਜੀਤ ਸਿੰਘ ਚੰਨੀ ਦੀ ਆਮ ਆਦਮੀ ਦੀ ਇਮੇਜ ਬਣਾਉਣ ਦੀ ਕੋਸ਼ਿਸ਼ ਨੂੰ ਪੰਜਾਬ ਦੇ ਲੋਕਾਂ ਵਲੋਂ ਸਵੀਕਾਰ ਨਹੀਂ ਕੀਤਾ ਗਿਆ।
– ਨਵਜੋਤ ਸਿੰਘ ਸਿੱਧੂ ਇਕਤਰਫਾ ਪ੍ਰਚਾਰ ਕਰਦੇ ਰਹੇ। ਉਨ੍ਹਾਂ ਦਾ ਸਿੱਧੂ ਮਾਡਲ ਲੋਕਾਂ ਨੂੰ ਪਸੰਦ ਨਹੀਂ ਆਇਆ।
ਸੋਨੂੰ ਸੂਦ ਤੇ ਸਿੱਧੂ ਮੂਸੇਵਾਲਾ ਦੀ ਕਾਂਗਰਸ ਸਹੀ ਤਰ੍ਹਾਂ ਵਰਤੋਂ ਹੀ ਨਹੀਂ ਕਰ ਸਕੀ।
-ਹਿੰਦੂਆਂ ਦੀ ਨਾਰਾਜ਼ਗੀ, ਚੰਨੀ ਦਾ ਯੂਪੀ ਬਿਹਾਰ ਦੇ ਭਈਆ ਨੂੰ ਪੰਜਾਬ ‘ਚ ਵਡ਼ਨ ਨਹੀਂ ਦੇਣ ਵਾਲਾ ਬਿਆਨ ਭਾਰੀ ਪਿਆ।