ਵਾਸ਼ਿਮ -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਕਾਂਗਰਸ ਨੂੰ ਸ਼ਹਿਰੀ ਨਕਸਲੀਆਂ ਦਾ ਇਕ ਗੈਂਗ ਚਲਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਇਸ ਪਾਰਟੀ ਦੇ ਖ਼ਤਰਨਾਕ ਏਜੰਡੇ ਨੂੰ ਅਸਫ਼ਲ ਕਰਨ ਲਈ ਇਕਜੁਟ ਹੋਣ ਦੀ ਅਪੀਲ ਕੀਤੀ। ਪੀ.ਐੱਮ. ਮੋਦੀ ਨੇ ਵੱਖ-ਵੱਖ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਨ ਤੋਂ ਬਾਅਦ, ਮਹਾਰਾਸ਼ਟਰ ਦੇ ਵਾਸ਼ਿਮ ਜ਼ਿਲ੍ਹੇ ’ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ,’’ਉਨ੍ਹਾਂ (ਕਾਂਗਰਸ ਨੂੰ) ਲੱਗਦਾ ਹੈ ਕਿ ਜੇਕਰ ਅਸੀਂ ਸਾਰੇ ਇਕਜੁਟ ਹੋ ਜਾਵਾਂਗੇ ਤਾਂ ਦੇਸ਼ ਨੂੰ ਵੰਡਣ ਦਾ ਉਨ੍ਹਾਂ ਦਾ ਏਜੰਡਾ ਨਾਕਾਮ ਹੋ ਜਾਵੇਗਾ।’’ ਪੀ.ਐੱਮ. ਮੋਦੀ ਨੇ ਕਿਹਾ,’’ਹਰ ਕੋਈ ਦੇਖ ਸਕਦਾ ਹੈ ਕਿ ਕਾਂਗਰਸ ਭਾਰਤ ਲਈ ਚੰਗੇ ਇਰਾਦੇ ਨਹੀਂ ਰੱਖਣ ਵਾਲੇ ਲੋਕਾਂ ਨਾਲ ਕਿੰਨੀ ਕਰੀਬ ਖੜ੍ਹੀ ਹੈ।’’ ਉਨ੍ਹਾਂ ਕਿਹਾ,’’ਹਾਲ ’ਚ, ਦਿੱਲੀ ’ਚ ਹਜ਼ਾਰਾਂ ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ। ਕਾਂਗਰਸ ਦੇ ਇਕ ਨੇਤਾ ’ਤੇ ਇਸ ਦਾ ਸਰਗਨਾ ਹੋਣ ਦਾ ਸ਼ੱਕ ਹੈ। ਕਾਂਗਰਸ ਨੌਜਵਾਨਾਂ ਨੂੰ ਨਸ਼ੇ ਵੱਲ ਧੱਕ ਕੇ ਉਸ ਤੋਂ ਮਿਲਣ ਵਾਲੇ ਪੈਸੇ ਨਾਲ ਚੋਣਾਂ ਲੜਨਾ ਚਾਹੁੰਦੀ ਹੈ।’’ ਪੀ.ਐੱਮ. ਮੋਦੀ ਨੇ ਕਿਹਾ ਕਿ ਕਾਂਗਰਸ ਦੀ ਸੋਚ ਸ਼ੁਰੂ ਤੋਂ ਹੀ ਵਿਦੇਸ਼ੀ ਰਹੀ ਹੈ। ਉਨ੍ਹਾਂ ਕਿਹਾ,’’ਬਿ੍ਰਟਿਸ਼ ਸ਼ਾਸਨ ਦੀ ਤਰ੍ਹਾਂ ਕਾਂਗਰਸ ਪਰਿਵਾਰ ਵੀ ਦਲਿਤਾਂ, ਪਿਛੜਿਆਂ ਅਤੇ ਆਦਿਵਾਸੀਆਂ ਨੂੰ ਆਪਣੇ ਬਰਾਬਰ ਨਹੀਂ ਸਮਝਦਾ।’’ ਪੀ.ਐੱਮ. ਮੋਦੀ ਨੇ ਕਿਹਾ,’’ਉਨ੍ਹਾਂ ਨੂੰ ਲੱਗਦਾ ਹੈ ਕਿ ਭਾਰਤ ’ਤੇ ਇਕ ਹੀ ਪਰਿਵਾਰ ਦਾ ਸ਼ਾਸਨ ਹੋਣਾ ਚਾਹੀਦਾ। ਇਸ ਲਈ, ਉਨ੍ਹਾਂ ਨੇ (ਕਾਂਗਰਸ ਨੇ) ਬੰਜਾਰਾ ਭਾਈਚਾਰੇ ਦੇ ਪ੍ਰਤੀ ਹਮੇਸ਼ਾ ਅਪਮਾਨਜਨਕ ਰਵੱਈਆ ਰੱਖਿਆ।’’
previous post
