Punjab

ਕਾਂਗਰਸ ਨੇਤਾ ਨਾਲ ਅਭਿਨੇਤਾ ਸੋਨੂੰ ਸੂਦ ਨੇ ਵੰਡੀਆਂ ਇਕ ਹਜ਼ਾਰ ਸਾਈਕਲਾਂ

ਮੋਗਾ – ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੋਗਾ ’ਚ ਸਿਆਸੀ ਸਰਗਰਮੀਆਂ ਵਧ ਗਈਆਂ ਹਨ। ਚਰਚਾ ਹੈ ਕਿ ਇੱਥੇ ਫਿਲਮ ਅਭਿਨੇਤਾ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਵਿਧਾਨ ਸਭਾ ਚੋਣਾਂ ਲੜ ਸਕਦੀ ਹੈ। ਉਹ ਕਿਹੜੀ ਪਾਰਟੀ ’ਚ ਸ਼ਾਮਲ ਹੋਵੇਗੀ, ਇਸ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਉੱਧਰ, ਮੰਗਲਵਾਰ ਨੂੰ ਅਭਿਨੇਤਾ ਸੋਨੂੰ ਸੂਦ ਕਾਂਗਰਸ ਨੇਤਾ ਇੰਦਰਜੀਤ ਸੋਨੂੰ ਨਾਲ ਨਜ਼ਰ ਆਏ। ਉਨ੍ਹਾਂ ਨੇ ਪਿੰਡ ਦੌਲਤਪੁਰਾ ਨੀਮਾ ਦੇ ਚਾਵਲਾ ਮੈਰਿਜ ਪੈਲੇਸ ’ਚ ਜ਼ਿਲ੍ਹੇ ਭਰ ਦੇ ਕਰੀਬ 850 ਆਸ਼ਾ ਵਰਗਰ ਅਤੇ ਸਰਕਾਰੀ ਸਕੂਲ ਦੀਆ ਵਿਦਿਆਰਥਣਾਂ ਨੂੰ ਗੁਲਾਬ ਰੰਗ ਦੇ ਕੁੱਲ 1000 ਸਾਈਕਲ ਇਕ ਹੀ ਦਿਨ ’ਚ ਵੰਡੇ ਗਏ ਹਨ। ਜਿੱਥੇ ਹੁਣ ਤਕ ਕਾਂਗਰਸ ਦੇ ਜ਼ਿਆਦਾਤਰ ਨੇਤਾ ਸੋਨੂੰ ਸੂਦ ਦੇ ਪ੍ਰੋਗਰਾਮਾਂ ਤੋਂ ਅਲੱਗ-ਥਲੱਗ ਦਿਸਦੇ ਰਹੇ ਹਨ, ਉੱਥੇ ਹਰ ਪ੍ਰੋਗਰਾਮ ’ਚ ਉਨ੍ਹਾਂ ਨਾਲ ਰਹਿਣ ਵਾਲੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਇੰਦਰਜੀਤ ਸਿੰਘ ਇੱਥੇ ਵੀ ਉਨ੍ਹਾਂ ਦੇ ਨਾਲ ਦਿਸੇ। ਇਸ ਮੌਕੇ ਸੋਨੂੰ ਸੂਦ ਨੇ ਕਿਹਾ ਕਿ ਜਦੋਂ ਵੀ ਉਹ ਮੋਗਾ ਆਉਂਦੇ ਸਨ ਤਾਂ ਸਰਕਾਰੀ ਸਕੂਲ ’ਚ ਪੜ੍ਹਨ ਵਾਲੀਆ ਵਿਦਿਆਰਥਣਾਂ ਨੂੰ ਪੈਦਲ ਜਾਂਦੇ ਵੇਖਦੇ ਸਨ।ਮਜ਼ਦੂਰਾਂ ਨੂੰ ਕਈ-ਕਈ ਕਿਲੋਮੀਟਰ ਦੂਰੋਂ ਪੈਦ ਆਉਂਦੇ ਹੋਏ ਵੇਖਿਆ ਸੀ। ਉਦੋਂ ਉਨ੍ਹਾਂ ਦੇ ਮਲ ’ਚ ਆਇਆ ਕਿ ਜੋ ਲੋਕ ਆਰਥਿਕ ਕਾਰਨ ਕਰਕੇ ਸਾਈਕਲ ਤਕ ਨਹੀਂ ਲੈ ਸਕਦੇ, ਉਨ੍ਹਾਂ ਨੂੰ ਸਾਈਕਲ ਦੀ ਮੁੱਢਲੀ ਸਹੂਲਤ ਦੇ ਕੇ ਰਾਹਤ ਦਿੱਤੀ ਜਾਵੇ ਤਾਂਕਿ ਵਿਦਿਆਰਥਣਾਂ ਆਪਣੀ ਸਿੱਖਿਆ ਨੂੰ ਆਸਾਨੀ ਨਾਲ ਪੂਰਾ ਕਰ ਸਕਣ। ਜੋ ਲੋਕ ਸਿਹਤ ਸੇਵਾਵਾਂ ਨਾਲ ਜੁੜੇ ਹੋਏ ਹਨ, ਉਨ੍ਹਾਂ ਕੰਮ ਵੀ ਆਸਾਨ ਹੋ ਜਾਵੇਗਾ, ਇਸੇ ਉਦੇਸ਼ ਨਾਲ ਅੱਜ ਇਹ ਸਾਈਕਲ ਵੰਡਣ ਦਾ ਪ੍ਰੋਗਰਾਮ ਰੱਖਿਆ ਗਿਆ। ਪੰਜਾਬ ਸੂਦਰ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਪ੍ਰੋਗਰਾਮ ’ਚ ਕੋਰੋਨਾ ਪ੍ਰੋਟੋਕਾਲ ਦੀਆਂ ਜੰਮ ਕੇ ਧੱਜੀਆਂ ਉੱਡੀਆਂ। ਜ਼ਿਲ੍ਹੇ ਭਰ ਤੋਂ ਆਏ ਆਸ਼ਾ ਵਰਕਰ ਅਤੇ ਵੱਖ-ਵੱਖ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਉਲਟ ਮੌਸਮ ਦੇ ਬਾਵਜੂਦ ਵੱਡੀ ਗਿਣਤੀ ’ਚ ਸਾਈਕਲ ਲੈਣ ਪਹੁੰਚੀਆਂ।

 

ਸਾਈਕਲ ਮਿਲਣ ਦੀ ਖੁਸ਼ੀ ਆਸ਼ਾ ਵਰਕਰਾਂ ’ਚ ਕਿਸ ਤਰ੍ਹਾਂ ਸੀ, ਇਸ ਦਾ ਸਭਤੋਂ ਵੱਡਾ ਉਦਾਹਰਨ 60 ਸਾਲ ਦੀ ਜਸਵਿੰਦਰ ਕੌਰ ਨੂੰ ਦੇਖ ਕੇ ਲਾਇਆ ਜਾ ਸਕਦਾ ਹੈ। ਪਿੰਡ ਕੋਠੇ ਮੁਹੱਬਲ ਦੀ ਜਸਵਿੰਦਰ ਕੌਰ ਦਾ ਕਹਿਣਾ ਸੀ ਕਿ ਭਾਵੇਂ ਅੱਜ ਕੋਰੋਨਾ ਸੰਕਰਮਣ ਫਿਰ ਤੋਂ ਦਸਤਕ ਦੇ ਰਿਹਾ ਹੈ ਪਰ ਕੋਰੋਨਾ ਕਾਲ ’ਚ ਜਿਸ ਪ੍ਰਕਾਰ ਨਾਲ ਉਹ ਘਰ-ਘਰ ਕਿੱਟ ਵੰਡਣ, ਦਵਾਈਆਂ ਦੇਣ, ਸੰਕਰਮਿਤ ਪਰਿਵਾਰਾਂ ਕੋਲ ਹਰ ਦਿਨ ਕਈ ਕਿਲੋਮੀਟਰ ਪੈਦਲ ਜਾਂਦੀਆਂ ਸਨ, ਉਦੋਂ ਕਿਸੇ ਸਰਕਾਰ ਨੇ ਉਨ੍ਹਾਂ ’ਤੇ ਧਿਆਨ ਨਹੀਂ ਦਿੱਤਾ। ਉਦੋਂ ਸਰਕਾਰ ਨੇ ਉਨ੍ਹਾਂ ਨੂੰ ਕੋਈ ਸੁਵਿਧਾ ਨਹੀਂ ਦਿੱਤੀ। ਹੁਣ ਘੱਟੋ-ਘੱਟ ਸਾਈਕਲ ਮਿਲਣ ਨਾਲ ਆਪਣੇ ਕੰਮ ਨੂੰ ਹੋਰ ਤੇਜ਼ੀ ਨਾਲ ਕਰ ਸਕਣਗੀਆਂ।

ਗੀਤਾ ਭਵਨ ਦੇ ਨੇੜੇ ਦੀ ਰਹਿਣ ਵਾਲੀ ਅੰਜਲੀ ਸਾਈਕਲ ਮਿਲਣ ਨਾਲ ਕਾਫ਼ੀ ਉਤਸ਼ਾਹਿਤ ਨਜ਼ਰ ਆਈ। ਅੰਜਲੀ ਦਾ ਕਹਿਣਾ ਸੀ ਕਿ ਮਥੁਰਾਦਾਸ ਸਿਵਲ ਹਸਪਤਾਲ ’ਚ ਉਨ੍ਹਾਂ ਦੀ ਡਿਊਟੀ ਹੈ, ਕੋਰੋਨਾ ਕਾਲ ’ਚ ਪੈਦਲ ਹੀ ਲੋਕਾਂ ਦੀ ਸੇਵਾ ਕਰ ਰਹੀ ਸੀ। ਸਾਈਕਲ ਮਿਲਣ ਨਾਲ ਹੁਣ ਉਨ੍ਹਾਂ ਨੂੰ ਆਉਣ-ਜਾਣ ’ਚ ਆਸਾਨੀ ਹੋਵੇਗੀ।ਉੱਧਰ, ਜਿਸ ਤਰ੍ਹਾਂ ਨਾਲ ਇਸ ਪ੍ਰੋਗਰਾਮ ’ਚ ਦੋ ਢਾਈ ਹਜ਼ਾਰ ਤੋਂ ਜ਼ਿਆਦਾ ਦੀ ਗਿਣਤੀ ’ਚ ਲੋਕ ਪਹੁੰਚੇ। ਉਸ ’ਚ ਕੋਰੋਨਾ ਪ੍ਰੋਟੋਕਾਲ ਦੀਆਂ ਧੱਜੀਆਂ ਪੂਰੀ ਤਰ੍ਹਾਂ ਉਡਦੀਆਂ ਦਿਖਾਈ ਦਿੱਤੀਆਂ। ਚੰਦ ਲੋਕਾਂ ਦੇ ਚਿਹਰੇ ’ਤੇ ਹੀ ਮਾਸਕ ਦਿਸਿਆ। 2 ਗਜ਼ ਦੀ ਦੂਰੀ ਦਾ ਪੂਰੀ ਤਰ੍ਹਾਂ ਉਲੰਘਣ ਹੋਇਆ। 100 ਦੀ ਗਿਣਤੀ ’ਚ ਸਾਈਕਲ ਲੈਣ ਵਾਲੀਆਂ ਆਸ਼ਾ ਵਰਕਰ ਅਤੇ ਵਿਦਿਆਰਥਣਾਂ ਲਾਈਨ ’ਚ ਖੜ੍ਹੀਆਂ ਹੋਈਆ ਸਨ। ਜੋ ਉਨ੍ਹਾਂ ਦੇ ਠੀਕ ਸਾਹਮਣੇ ਪਰਿਵਾਰਕ ਮੈਂਬਰ ਭੀੜ ਦੇ ਰੂਪ ’ਚ ਉਨ੍ਹਾਂ ਤੋਂ ਵੀ ਜ਼ਿਆਦਾ ਗਿਣਤੀ ’ਚ ਖੜ੍ਹੇ ਹੋਏ ਨਜ਼ਰ ਆਏ। ਹਾਲਾਂਕਿ ਇਸ ਦੌਰਾਨ ਬੂੰਦਾਬਾਂਦੀ ਚਲਦੀ ਰਹੀ ਪਰ ਸਾਈਕਲ ਮਿਲਣ ਦੀ ਖੁਸੀ ’ਚ ਉਹ ਭਿੱਜਦੇ ਹੋਏ ਵੀ ਕਰੀਬ 2 ਘੰਟੇ ਤਕ ਸਮਾਰੋਹ ਸਥਾਨ ’ਤੇ ਖੜ੍ਹੇ ਰਹੇ।

Related posts

ਸੁਰਜੀਤ ਪਾਤਰ ਦੀ ਯਾਦ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬਣੇਗਾ ਏਆਈ ਸੈਂਟਰ !

admin

ਮਾਘੀ ਮੇਲੇ ‘ਤੇ ਵੱਖ-ਵੱਖ ਅਕਾਲੀ ਦਲਾਂ ਵਲੋਂ ਕਾਨਫਰੰਸਾਂ !

admin

ਭਾਰਤ ਦੇ 94 ਸ਼ਹਿਰਾਂ ‘ਚ ਟ੍ਰੈਫਿਕ ਜਾਮ ਦੇ ਹੱਲ ਲਈ ਰਿੰਗ ਰੋਡ ਬਨਾਉਣ ਦੀ ਯੋਜਨਾ !

admin