Punjab

ਕਾਦੀਆਂ ਦੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਬੋਲੇ

ਬਟਾਲਾ – ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫ਼ਾ ਦੀ ਵਾਇਰਲ ਵੀਡੀਓ ’ਤੇ ਫਤਹਿਜੰਗ ਸਿੰਘ ਬਾਜਵਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਬੋਲ ਕਾਂਗਰਸ ਦੀ ਮਾਨਸਿਕਤਾ ਦਾ ਪ੍ਰਦਰਸ਼ਨ ਹੈ। ਵੀਡੀਓ ਤੋਂ ਸਾਫ਼ ਪਤਾ ਲੱਗਦਾ ਹੈ ਕਿ ਮੁਸਤਫਾ ਦੇ ਦਿਮਾਗ ’ਚ ਦੇਸ਼ ਦੇ ਲੋਕਾਂ ਖ਼ਿਲਾਫ਼ ਕਿੰਨਾ ਜ਼ਹਿਰ ਭਰਿਆ ਹੈ।  ਇੰਨਾ ਹੋਣ ਤੋਂ ਬਾਅਦ ਵੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁਸਤਫਾ ਦੇ ਵੀਡੀਓ ’ਤੇ ਇਕ ਸ਼ਬਦ ਵੀ ਨਹੀਂ ਬੋਲਿਆ। ਇਸ ਤੋਂ ਸਿੱਧੂ ਅਤੇ ਮੁਸਤਫਾ ਦੀ ਮਨਸ਼ਾ ਜ਼ਾਹਿਰ ਹੋ ਚੁੱਕੀ ਹੈ। ਦੇਸ਼ ਦੇ ਲੋਕਾਂ ਨੂੰ ਧਰਮ ਦੇ ਨਾਂ ’ਤੇ ਲੜਾਉਣ ਦੀ ਕਾਂਗਰਸ ਦੇ ਆਹਲਾ ਆਗੂਆਂ ਦੀ ਮਾਨਸਿਕਤਾ ਹੁਣ ਰਾਜ ਨੇਤਾਵਾਂ ਦੇ ਦਿਲ ’ਤੇ ਆਉਣ ਲੱਗੀ ਹੈ। ਬਾਜਵਾ ਨੇ ਕਿਹਾ ਕਿ ਆਉਣ ਵਾਲੇ ਕੁਝ ਹੀ ਦਿਨਾਂ ’ਚ ਪੰਜਾਬ ਦੇ ਕਿਸ ਮੰਤਰੀ ਨੇ ਕਿੰਨੇ ਅਤੇ ਕਿੱਥੋਂ ਰੁਪਏ ਠੱਗੇ, ਇਸ ਦਾ ਸਬੂਤ ਦੇ ਨਾਲ ਖ਼ੁਲਾਸਾ ਕਰਾਂਗਾ। ਬਟਾਲਾ ’ਚ ਭਾਜਪਾ ਦਫ਼ਤਰ ’ਚ ਪਹਿਲੀ ਬੈਠਕ ਦੌਰਾਨ ਫਤਹਿਜੰਗ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਦਾ ਪੰਜਾਬ ’ਚ ਆਪਣਾ ਗ੍ਰਾਫ਼ ਡਿੱਗ ਚੁੱਕਿਆ ਹੈ। ਪੰਜਾਬ ’ਚ ਕਾਂਗਰਸ ਦੇ ਚਾਰ ਪਾਵਰ ਸੈਂਟਰ ਕੰਮ ਕਰ ਰਹੇ ਹਨ। ਇਸ ਪਾਸੇ ਚੰਨੀ, ਦੂਜੇ ਪਾਸੇ ਸੁਨੀਲ ਜਾਖੜ, ਤੀਜੇ ਪਾਸੇ ਨਵਜੋਤ ਸਿੰਘ ਸਿੰਧੂ ਅਤੇ ਚੌਥੇ ਪਾਸੇ ਮਾਝਾਂ ਐਕਸਪ੍ਰੈੱਸ ਦਾ ਆਪਣਾ ਸ਼ਕਤੀ ਕੇਂਦਰ ਬਣਿਆ ਹੋਇਆ ਹੈ। ਨਾ ਲੋਕਾਂ ਨੂੰ ਅਤੇ ਨਾ ਹੀ ਕਾਂਗਰਸੀਆਂ ਨੂੰ ਪਤਾ ਲੱਗ ਰਿਹਾ ਹੈ ਕਿ ਉਹ ਜਾਣ ਤਾਂ ਕਿੱਥੇ ਜਾਣ। ਇਸ ਵਾਰ ਕਾਂਗਰਸ ਸਿਰਫ਼ 20-25 ਸੀਟਾਂ ’ਤੇ ਹੀ ਸਿਮਟ ਕੇ ਰਹਿਣ ਵਾਲੀ ਹੈ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin

ਸ਼ਹੀਦੀ ਨਗਰ ਕੀਰਤਨ ਮੱਧ ਪ੍ਰਦੇਸ਼ ਤੋਂ ਅਗਲੇ ਪੜਾਅ ਰਾਜਿਸਥਾਨ ਲਈ ਰਵਾਨਾ

admin